ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Punjab Govern...

    Punjab Government News: ਪੰਜਾਬ ਸਰਕਾਰ ਦੀ ਹਦਾਇਤ ਨੂੰ ਕਿਸਾਨਾਂ ਨੇ ਕੀਤਾ ਅਣਗੌਲਿਆ

    Punjab Government News
    Punjab Government News: ਪੰਜਾਬ ਸਰਕਾਰ ਦੀ ਹਦਾਇਤ ਨੂੰ ਕਿਸਾਨਾਂ ਨੇ ਕੀਤਾ ਅਣਗੌਲਿਆ

    Punjab Government News: ਇੱਕ ਜੂਨ ਤੋਂ ਪਹਿਲਾਂ ਹੀ ਲਾਇਆ ਝੋਨਾ

    • ਟੀਮਾਂ ਭੇਜ ਕੇ ਵਿਭਾਗ ਨੇ ਝੋਨਾ ਲਾਉਣੋਂ ਰੁਕਵਾਇਆ : ਮੁੱਖ ਖੇਤੀਬਾੜੀ ਅਫਸਰ | Punjab Government News
    • ਅਜੇ ਆਉਣ ਨ੍ਹੀਂ ਲੱਗੀ ਪੂਰੀ ਬੱਤੀ, ਨਾ ਆਇਆ ਨਹਿਰੀ ਪਾਣੀ

    Punjab Government News: ਫਿਰੋਜ਼ਪੁਰ (ਜਗਦੀਪ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ’ਚ ਝੋਨਾ ਲਾਉਣ ਲਈ 1 ਜੂਨ ਨਿਰਧਾਰਿਤ ਗਈ ਕੀਤੀ ਹੈ ਤੇ ਇਸ ਵਿੱਚ ਅਜੇ ਤਿੰਨ ਦਿਨ ਬਾਕੀ ਵੀ ਹਨ ਪਰ ਫਿਰ ਵੀ ਕਈ ਥਾਈਂ ਕਿਸਾਨਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਅਣਗੌਲਿਆ ਕਰਦਿਆਂ ਖੇਤਾਂ ’ਚ ਪਾਣੀ ਛੱਡ ਝੋਨਾ ਲਾਉਣਾ ਸ਼ੁਰੂ ਵੀ ਕਰ ਦਿੱਤਾ ਹੈ ਜਦੋਂ ਇਸ ਸਬੰਧੀ ਸਥਾਨਕ ਖੇਤੀਬਾੜੀ ਵਿਭਾਗ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਤੋਂ ਰੋਕ ਦਿੱਤਾ।

    ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਾਲੋਂ ਝੋਨਾ ਲਾਉਣ ਦੀ ਮਿਤੀ ਅਗੇਤੀ ਕਰਦਿਆਂ 1 ਜੂਨ ਨਿਰਧਾਰਿਤ ਕੀਤੀ ਹੈ ਇਸ ਦੇ ਲਈ ਪੰਜਾਬ ਨੂੰ 3 ਜ਼ੋਨਾਂ ਵਿੱਚ ਵੰਡਦਿਆਂ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਨੂੰ ਪਹਿਲੇ ਜ਼ੋਨ ਵਿੱਚ ਰੱਖਦਿਆਂ 1 ਜੂਨ ਤੋਂ ਝੋਨਾ ਲਾਉਣ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ ਇਸ ਵਾਰ ਝੋਨਾ ਲਾਉਣ ਦਾ ਸਮਾਂ ਵੀ ਕਿਸਾਨਾਂ ਨੂੰ ਖੁੱਲ੍ਹਾ ਮਿਲਿਆ ਹੈ ਪਰ ਫਿਰ ਵੀ ਤੈਅ ਮਿਤੀ ਦੀ ਉਡੀਕ ਕੀਤੇ ਬਿਨਾਂ ਸਥਾਨਕ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਪਾਣੀ ਛੱਡ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। Punjab Government News

    Read Also : PM Modi Death Threat: ਪੀਐੱਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ 4 ਘੰਟਿਆਂ ’ਚ ਗ੍ਰਿਫਤਾਰ

    ਇਸ ਸਬੰਧੀ ਜਦੋਂ ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਝੋਨਾ ਲਾਉਣ ਸਬੰਧੀ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਮਹਿਕਮੇ ਦੀਆਂ ਟੀਮਾਂ ਭੇਜ ਕੇ ਝੋਨਾ ਲਵਾ ਰਹੇ ਕਿਸਾਨਾਂ ਨੂੰ ਫਿਲਹਾਲ ਰੁਕਵਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਪਰ ਜਿਵੇਂ-ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਕਿਸਾਨਾਂ ਵੱਲੋਂ ਝੋਨਾ ਲਾਉਣ ਦੀਆਂ ਤਿਆਰੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਅਤੇ ਨਹਿਰੀ ਵਿਭਾਗ ਵੀ 1 ਜੂਨ ਤੱਕ ਨਹਿਰਾਂ ਵਿੱਚ ਪਾਣੀ ਛੱਡਣ ਦੀਆਂ ਤਿਆਰੀਆਂ ਮੁੰਕਮਲ ਕਰ ਰਿਹਾ ਹੈ।

    ਲੇਬਰ ਦੀ ਸਮੱਸਿਆ ਕਾਰਨ ਕਾਹਲੀ

    ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਦਾ ਮੁੱਖ ਕਾਰਨ ਲੇਬਰ ਦੀ ਸਮੱਸਿਆ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਵਾਰ ਭਾਰਤ-ਪਾਕਿਸਤਾਨ ਵਿਚਕਾਰ ਅਸ਼ਾਂਤੀ ਵਾਲੇ ਮਾਹੌਲ ਕਾਰਨ ਕਾਫੀ ਲੇਬਰ ਆਪਣੇ ਆਪਣੇ ਸੂਬੇ ਨੂੰ ਵਾਪਸ ਚਲੀ ਗਈ, ਜਿਸ ਕਾਰਨ ਕਿਸਾਨਾਂ ਨੇ ਇੱਕਦਮ ਲੇਬਰ ਨਾ ਮਿਲਣ ਦੀ ਸਮੱਸਿਆ ਤੋਂ ਪਹਿਲਾਂ ਦੀ ਕਾਹਲੀ ਕਾਰਨ ਲੇਬਰ ਦਾ ਪ੍ਰਬੰਧ ਕਰਦਿਆਂ ਖੇਤਾਂ ਵਿੱਚ ਰੀਸੋ-ਰੀਸ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਝੋਨੇ ਦੀ ਲਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਅਜੇ ਕਿਸਾਨਾਂ ਨੂੰ 1 ਜੂਨ ਤੋਂ ਟਿਊਬਵੈੱਲਾਂ ਲਈ ਪੂਰੀ ਬਿਜਲੀ ਅਤੇ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ ਫਿਰ ਵੀ ਕਿਸਾਨ ਆਂਢ-ਗੁਆਂਢ ਦੇ ਟਿਊਬਵੈੱਲਾਂ ਦਾ ਪ੍ਰਬੰਧ ਕਰਕੇ ਆਪਣੇ ਖੇਤਾਂ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਰਹੇ ਹਨ।