ਸਾਡੇ ਨਾਲ ਸ਼ਾਮਲ

Follow us

14.9 C
Chandigarh
Monday, February 2, 2026
More
    Home Breaking News Body Donation...

    Body Donation: ਪਿੰਡ ਬਾਂਡੀ ਦੀ ਮਾਤਾ ਜੰਗੀਰ ਕੌਰ ਇੰਸਾਂ ਬਣੀ ਪਿੰਡ ਦੀ ਚੌਥੀ ਸਰੀਰਦਾਨੀ

    Body Donation
    ਬਾਂਡੀ: ਪਿੰਡ ਬਾਂਡੀ ਵਿਖੇ ਮ੍ਰਿਤਕ ਦੇਹ ਨੂੰ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਇਨਸੈੱਟ ’ਚ ਮਾਤਾ ਜੰਗੀਰ ਕੌਰ ਇੰਸਾਂ

    Body Donation: (ਅਸ਼ੋਕ ਗਰਗ) ਬਾਂਡੀ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਬਾਂਡੀ ਅਧੀਨ ਪੈਂਦੇ ਪਿੰਡ ਬਾਂਡੀ ਦੀ ਇੱਕ ਡੇਰਾ ਸ਼ਰਧਾਲੂ ਮਾਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮੈਡੀਕਲ ਖੋਜਾਂ ਲਈ ਪਿੰਡ ’ਚੋਂ ਇਹ ਚੌਥਾ ਸਰੀਰਦਾਨ ਹੋਇਆ ਹੈ।

    ਪਿੰਡ ਬਾਂਡੀ ਦੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ ਤੇ 15 ਮੈਂਬਰ ਹਰਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਜੰਗੀਰ ਕੌਰ ਇੰਸਾਂ (78) ਪਤਨੀ ਕੌਰ ਸਿੰਘ ਵਾਸੀ ਬਾਂਡੀ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੇ ਦੇਹਾਂਤ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੀਰਪਾਲ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਅੰਗਰੇਜ ਸਿੰਘ ਇੰਸਾਂ ਤੇ ਜਗਰੂਪ ਸਿੰਘ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਓਡੀਐੱਮ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਕੋਇਲ ਰਾਇਆ ਮਥੁਰਾ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

    ਇਹ ਵੀ ਪੜ੍ਹੋ: Made in India iPhone: ਇਸ ਦੇਸ਼ ’ਚ ਵਧੀ ਭਾਰਤ ’ਚ ਬਣੇ ਆਈਫੋਨ ਦੀ ਮੰਗ, ਚੀਨ ਨੂੰ ਛੱਡਿਆ ਪਿੱਛੇ

    ‘ਮਾਤਾ ਜੰਗੀਰ ਕੌਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਬਲਾਕ ਦੀ ਸਾਧ-ਸੰਗਤ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਐਂਬੂਲੈਸ ਰਾਹੀਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਅਰਥੀ ਨੂੰ ਮੋਢਾ ਉਸ ਦੀਆਂ ਧੀਆਂ ਤੇ ਦੋਹਤੀਆਂ ਵੱਲੋਂ ਦਿੱਤਾ ਗਿਆ।  ਇਸ ਮੌਕੇ 85 ਮੈਂਬਰ ਪੰਜਾਬ ਜੀਵਨ ਕੁਮਾਰ ਇੰਸਾਂ, 85 ਮੈਂਬਰ ਪੰਜਾਬ ਪਰਮਜੀਤ ਸਿੰਘ ਇੰਸਾਂ, 85 ਮੈਂਬਰ ਪੰਜਾਬ ਬਲਜਿੰਦਰ ਸਿੰਘ ਇੰਸਾਂ, 15 ਮੈਂਬਰ ਹਰਦੇਵ ਸਿੰਘ ਇੰਸਾਂ, 15 ਮੈਂਬਰ ਬਲਦੇਵ ਸਿੰਘ ਇੰਸਾਂ, 15 ਮੈਂਬਰ ਬਲਭੱਦਰ ਸਿੰਘ ਇੰਸਾਂ, 15 ਮੈਂਬਰ ਖੁਸ਼ਪ੍ਰੀਤ ਸਿੰਘ ਇੰਸਾਂ, 15 ਮੈਂਬਰ ਭੈਣ ਪਰਮਜੀਤ ਕੌਰ ਇੰਸਾਂ, ਵੀਰਪਾਲ ਕੌਰ ਇੰਸਾਂ, ਰਘਵੀਰ ਸਿੰਘ ਇੰਸਾਂ ਸੀਪੀਐੱਸ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਬਲਾਕ ਦੇ ਪਿੰਡਾਂ ਦੇ ਪ੍ਰੇਮੀ ਸੇਵਕ ਤੇ 15 ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਹਾਜ਼ਰ ਸੀ। Body Donation