ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News PM Sikkim Vis...

    PM Sikkim Visit Cancelled: ਪ੍ਰਧਾਨ ਮੰਤਰੀ ਦਾ ਸਿੱਕਮ ਦੌਰਾ ਰੱਦ, ਇਹ ਕਾਰਨ ਆਇਆ ਸਾਹਮਣੇ, ਜਾਣੋ

    PM Sikkim Visit Cancelled
    PM Sikkim Visit Cancelled: ਪ੍ਰਧਾਨ ਮੰਤਰੀ ਦਾ ਸਿੱਕਮ ਦੌਰਾ ਰੱਦ, ਇਹ ਕਾਰਨ ਆਇਆ ਸਾਹਮਣੇ, ਜਾਣੋ

    ਮੌਸਮ ਖਰਾਬ ਹੋਣ ਕਰਕੇ ਹੋਇਆ ਦੌਰਾ ਰੱਦ

    • ਗੰਗਟੋਕ ਦੇ ਪ੍ਰੋਗਰਾਮ ’ਚ ਮੋਦੀ ਨੇ ਹੋਣਾ ਸੀ ਸ਼ਾਮਲ

    PM Sikkim Visit Cancelled: ਕੋਲਕਾਤਾ (ਏਜੰਸੀ)। ਪ੍ਰਧਾਨ ਮੰਤਰੀ ਮੋਦੀ ਦਾ ਵੀਰਵਾਰ ਨੂੰ ਹੋਣ ਵਾਲਾ ਸਿੱਕਮ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸਿੱਕਮ ਦੇ ਗਠਨ ਦੇ 50 ਸਾਲ ਪੂਰੇ ਹੋਣ ’ਤੇ ਗੰਗਟੋਕ ’ਚ ਇੱਕ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਸਨ। ਹੁਣ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਵਰਚੁਅਲੀ ਸ਼ਾਮਲ ਹੋਏ। ਗੰਗਟੋਕ ਤੋਂ ਬਾਗਡੋਗਰਾ ਦੀ ਦੂਰੀ ਲਗਭਗ 120 ਕਿਲੋਮੀਟਰ ਹੈ। ਪ੍ਰਧਾਨ ਮੰਤਰੀ ਅੱਜ ਤਿੰਨ ਸੂਬਿਆਂ ਦਾ ਦੌਰਾ ਕਰਨ ਵਾਲੇ ਸਨ। ਸਿੱਕਮ ਤੋਂ ਇਲਾਵਾ, ਉਹ ਪੱਛਮੀ ਬੰਗਾਲ ਜਾਣਗੇ। ਜਿੱਥੇ ਉਹ ਅਲੀਪੁਰਦੁਆਰ ’ਚ ਸਿਟੀ ਗੈਸ ਵੰਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼ਾਮ ਨੂੰ ਬਿਹਾਰ ਲਈ ਰਵਾਨਾ ਹੋਣਗੇ। ਸ਼ਾਮ 5:45 ਵਜੇ, ਉਹ ਪਟਨਾ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਫਿਰ ਉਹ ਰਾਤ ਨੂੰ ਰਾਜ ਭਵਨ ’ਚ ਰੁਕਣਗੇ। PM Sikkim Visit Cancelled

    ਇਹ ਖਬਰ ਵੀ ਪੜ੍ਹੋ : Mullanpur Playoff Match: ਮੁੱਲਾਂਪੁਰ ’ਚ ਪਲੇਆਫ ਮੈਚ ਤੋਂ ਪਹਿਲਾਂ ਵਧਾਈ ਸੁਰੱਖਿਆ, ਪੰਜਾਬ ਪੁਲਿਸ ਨੂੰ ਹਾਈ ਅਲਰਟ ’ਤ…