ਮਲੋਟ (ਮਨੋਜ)। ਸਥਾਨਕ ਚੰਦਰ ਮਾਡਲ ਹਾਈ ਸਕੂਲ ’ਚ ਛੋਟੇ ਬੱਚਿਆਂ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ’ਚ ਬੱਚਿਆਂ ਨੇ ਖੂਬ ਆਨੰਦ ਮਾਣਿਆ ਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਚੰਦਰ ਮੋਹਨ ਸੁਥਾਰ ਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਬਾਲਾ ਨੇ ਦੱਸਿਆ ਕਿ ਪੂਲ ਪਾਰਟੀ ’ਚ ਬੱਚਿਆਂ ਨੇ ਖੂਬ ਮਸਤੀ ਕੀਤੀ ਤੇ ਗਰਮੀ ਤੋਂ ਥੋੜ੍ਹੀ ਰਾਹਤ ਮਹਿਸੂਸ ਕੀਤੀ। ਉਨ੍ਹਾਂ ਦੱਸਿਆ ਕਿ ਪੂਲ ਪਾਰਟੀ ਤੋਂ ਬਾਅਦ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ। Malout News
ਇਹ ਖਬਰ ਵੀ ਪੜ੍ਹੋ : Faridkot News: ਪੁਲਿਸ ਮੁਲਾਜ਼ਮਾਂ ਵੱਲੋਂ ਕੇਦਰੀ ਮਾਡਰਨ ਜੇਲ੍ਹ ਦੀ ਅਚਾਨਕ ਚੈੱਕਿੰਗ
ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਵੀ ਜ਼ਿੰਦਗੀ ਦਾ ਇੱਕ ਅਹਿਮ ਹਿੰਸਾ ਹੈ ਤੇ ਇਸ ਤੋਂ ਬਿਨਾਂ ਜ਼ਿੰਦਗੀ ਵੀ ਅਧੂਰੀ ਹੈ। ਇਸ ਲਈ ਸਮੇਂ-ਸਮੇਂ ’ਤੇ ਸਕੂਲ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਮੌਕੇ ਸਟਾਫ਼ ’ਚੋਂ ਮੈਡਮ ਵੀਰਪਾਲ ਕੌਰ, ਸ਼ਵੇਤਾ ਮੱਕੜ, ਜਸਮੀਨ, ਨਵਜੋਤਪ੍ਰੀਤ, ਪੂਜਾ ਰਾਣੀ, ਕੰਚਨ, ਮੀਨੂੰ ਫੁਟੇਲਾ, ਜਯੋਤੀ ਕਟਾਰੀਆ, ਸਿਮਰਜੀਤ, ਮਨੀਸ਼ਾ ਧਵਨ, ਵੀਰਪਾਲ ਕੌਰ, ਪੂਜਾ ਸ਼ਰਮਾ, ਸਾਨੀਆ, ਅਮਨਦੀਪ, ਕਿਰਨਦੀਪ, ਮਨਜੀਤ, ਸ਼ਬੀਨਾ, ਅਮਨਦੀਪ, ਸਨੇਹਾ ਮਾਰਿਆ ਅਤੇ ਰੀਤੂ ਬਾਲਾ ਮੌਜੂਦ ਸਨ।