ਪ੍ਰੋ. ਸੁਰਿੰਦਰ ਖੰਨਾ ਨੂੰ ਸ. ਦਿਆਲ ਸਿੰਘ ‘ਪਿਆਸਾ’ ਆਸ਼ੀਰਵਾਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | Fazilka News
Fazilka News: ਜਲਾਲਾਬਾਦ (ਰਜਨੀਸ਼ ਰਵੀ)। ਸਾਹਿਤ ਸਭਾ ਜਲਾਲਾਬਾਦ ਵੱਲੋਂ ਰੂ- ਬ -ਰੂ ਅਤੇ ਸਨਮਾਨ ਸਮਾਗਮ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਪ੍ਰੋ. ਸੁਰਿੰਦਰ ਖੰਨਾ ਨੂੰ ਸ. ਦਿਆਲ ਸਿੰਘ ‘ਪਿਆਸਾ’ ਆਸ਼ੀਰਵਾਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਇਸ ਦੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਜਿੱਥੇ ਪ੍ਰੋ. ਸੁਰਿੰਦਰ ਖੰਨਾ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਸ. ਦਿਆਲ ਸਿੰਘ ‘ਪਿਆਸਾ’ ਜੀ ਸਾਹਿਤ ਸਭਾ ਰਜਿ: ਜਲਾਲਾਬਾਦ ਦੇ ਸਿਰਮੌਰ ਹਸਤੀ ਤੇ ਫਾੳੰਡਰ ਮੈੰਬਰ ਹਨ। ਜਿਨ੍ਹਾਂ ਨੇ ਸਾਹਿਤ ਸਭਾ ਜਲਾਲਾਬਾਦ ਦਾ ਮੁੱਢ ਬੰਨ੍ਹਿਆ ਤੇ ਅਨੇਕਾਂ ਸਾਹਿਤਕਾਰ ਪੈਦਾ ਕੀਤੇ ਹਨ। ਅੱਜ ਉਨ੍ਹਾਂ ਦੇ ਨਾਂਅ ’ਤੇ ਆਸ਼ੀਰਵਾਦ ਐਵਾਰਡ ਸ਼ੁਰੂ ਕੀਤਾ ਗਿਆ ਹੈ। Fazilka News
ਇਹ ਖਬਰ ਵੀ ਪੜ੍ਹੋ : IPL 2025: 2014 ਤੋਂ ਬਾਅਦ ਪਹਿਲੀ ਵਾਰ ਪੰਜਾਬ ਸਿਖਰ 2 ’ਚ, RCB ਦੀ ਰਾਹ ’ਚ ਰੁਕਾਵਟ ਬਣ ਸਕਦੀ ਹੈ ਲਖਨਓ, ਜਾਣੋ ਸਮੀਕਰਨ…
ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਸ. ਬਲਤੇਜ ਸਿੰਘ ਬਰਾੜ, ਸ. ਮਨਜੀਤ ਸਿੰਘ ਦਰਗਨ, ਅਸ਼ਵਨੀ ਕੁੱਕੜ ਤੇ ਸ. ਅਮਰੀਕ ਸਿੰਘ ਬੋਪਾਰਾਏ, ਪ੍ਰਧਾਨ ਗੋਪਾਲ ਬਜਾਜ, ਸਰਪ੍ਰਸਤ ਸੂਬਾ ਸਿੰਘ ਨੰਬਰਦਾਰ, ਪਰਮਿੰਦਰ ‘ਪਿਆਸਾ’, ਸੁਰਜੀਤ ਕੌਰ ਤੇ ਸੁਪ੍ਰੇਰਨਾ ਖੰਨਾ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੇ ਸਾਹਿਤ ਸਭਾ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਜਿਹੜੀਆਂ ਸਭਾਵਾਂ ਆਪਣੇ ਪੁਰਖਿਆਂ ਦਾ ਸਨਮਾਨ ਕਰਦੀਆਂ ਹਨ ਤੇ ਆਪਣੀ ਹੋਂਦ ਨੂੰ ਪਹਿਚਾਣਦੀਆਂ ਹਨ ਉਹ ਹਮੇਸ਼ਾ ਜੀਵਤ ਰਹਿੰਦੀਆਂ ਹਨ। ਮੰਚ ਦਾ ਸੰਚਾਲਨ ਐਡਵੋਕੇਟ ਪ੍ਰੀਤੀ ਬਾਬੂਟਾ ਵੱਲੋਂ ਬਾਖੂਬੀ ਨਾਲ ਨਿਭਾਇਆ ਗਿਆ, ਉਨਾਂ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਵੱਖ-ਵੱਖ ਸਾਹਿਤਕਾਰਾਂ ਨੂੰ ਮੰਚ ਤੇ ਬੁਲਾ ਕੇ ਆਪਣੀਆਂ ਰਚਨਾਵਾਂ ਦਾ ਦੌਰ ਸ਼ੁਰੂ ਕਰਨ ਲਈ ਬੇਨਤੀ ਕੀਤੀ।
ਕਵੀ ਤੇ ਆਲੋਚਕ ਵਜੋਂ ਜਾਣੇ ਜਾਂਦੇ ਪ੍ਰੋ. ਸੁਰਿੰਦਰ ਖੰਨਾ ਨੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ ਤੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੇ ਜਰੀਏ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਦਰਸ਼ਕਾਂ ਨੇ ਵੀ ਉਨ੍ਹਾਂ ਦੀ ਹਰ ਇੱਕ ਰਚਨਾ ’ਤੇ ਤਾੜੀਆਂ ਤੇ ਦਾਦ ਦਿੰਦੇ ਹੋਏ ਉਨ੍ਹਾਂ ਦਾ ਚੰਗਾ ਹੁੰਗਾਰਾ ਦਿੱਤਾ। ਇਸ ਮੌਕੇ ਤੇ ਮੁੱਖ ਸਲਾਹਕਾਰ ਪ੍ਰਵੇਸ਼ ਖੰਨਾ ਨੇ ਸੁਰਿੰਦਰ ਖੰਨਾ ਜੀ ਦੀ ਪ੍ਰਸ਼ੰਸਾ ਕਰਦੇ ਹੋਏ ਆਖਿਆ ਕੇ ਉਨ੍ਹਾਂ ਦੀਆ ਮਿਆਰੀ ਰਚਨਾਵਾਂ ਕਾਰਨ ਹੀ ਅੱਜ ਦਾ ਇਹ ਪ੍ਰੋਗਰਾਮ ਆਪਣੀਆਂ ਅਮਿਟ ਯਾਦਾਂ ਛੱਡ ਗਿਆ ਹੈ। ਪ੍ਰੋਗਰਾਮ ਦੇ ਅਖੀਰ ’ਚ ਸੂਬਾ ਸਿੰਘ ਨੰਬਰਦਾਰ ਤੇ ਜਸਕਰਨਜੀਤ ਸਿੰਘ ਕੈਸ਼ੀਅਰ ਨੇ ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। Fazilka News
ਇਸ ਮੌਕੇ ਬਲਬੀਰ ਸਿੰਘ ਰਹੇਜਾ, ਅਸ਼ੋਕ ਮੌਜੀ, ਸਤਨਾਮ ਸਿੰਘ ਮਹਿਰਮ, ਸੰਦੀਪ ਝਾਂਬ, ਕੁਲਦੀਪ ਬਰਾੜ, ਮੀਨਾ ਮਹਿਰੋਕ, ਨੀਰਜ ਛਾਬੜਾ, ਦੇਵ ਰਾਜ ਸ਼ਰਮਾ, ਪਰਮਜੀਤ ਧਮੀਜਾ, ਪ੍ਰਕਾਸ਼ ਦੋਸ਼ੀ, ਬਲਬੀਰ ਸਿੰਘ ਪਵਾਰ, ਰੋਸ਼ਨ ਲਾਲ ਅਸੀਜਾ, ਵਿਪਨ ਜਲਾਲਾਬਾਦੀ, ਵਿਪਨ ਕੰਬੋਜ, ਉਸ਼ਾ ਝਾਂਬ, ਹਰਸ਼ਦੀਪ ਬੋਪਾਰਾਏ, ਨਰਿੰਦਰ ਮੁੰਜਾਲ, ਸੁਖਪ੍ਰੀਤ ਬਰਾੜ, ਨਿਰਮਲਜੀਤ ਸਿੰਘ ਬਰਾੜ, ਦੀਪਕ ਨਾਰੰਗ, ਜਸਵੰਤ ਹੱਡੀਵਾਲਾ, ਰਾਕੇਸ਼ ਗਰੋਵਰ, ਵਿਜੇ ਖੰਨਾ, ਗੌਰਵ ਬਧਵਾਰ, ਸੁਨੀਲ ਭਾਸਕਰ, ਦਵਿੰਦਰ ਕੁੱਕੜ, ਪ੍ਰੇਮ ਛਾਬੜਾ, ਗੁਰਮੀਤ ਮਦਾਨ, ਸਤੀਸ਼ ਚਰਾਇਆ, ਅਸ਼ੋਕ ਗਗਨੇਜਾ, ਸੁਨੀਲ ਕਸਰੀਜਾ, ਵਿਕਾਸ ਸਹਿਗਲ, ਅਮਿਤ ਬਧਵਾਰ, ਆਕਾਸ਼ ਖੰਨਾ ਤੇ 100 ਤੋਂ ਵੱਧ ਸਰੋਤੇ ਹਾਜ਼ਰ ਸਨ। Fazilka News