Panchkula: ਤੜਕਸਾਰ ਆਈ ਬੁਰੀ ਖਬਰ, ਕਾਰ ’ਚ ਬੈਠੇ ਪੂਰੇ ਪਰਿਵਾਰ ਨੇ ਚੁੱਕਿਆ ਖੌਫ਼ਨਾਕ ਕਦਮ, ਸਹਿਮੇ ਲੋਕ

Panchkula Suicide News
Panchkula Suicide News: ਤੜਕਸਾਰ ਆਈ ਬੁਰੀ ਖਬਰ, ਕਾਰ ’ਚ ਬੈਠੇ ਪੂਰੇ ਪਰਿਵਾਰ ਨੇ ਚੁੱਕਿਆ ਖੌਫ਼ਨਾਕ ਕਦਮ

Panchkula Suicide News: ਪੰਚਕੂਲਾ। ਹਰਿਆਣਾ ਦੇ ਪੰਚਕੂਲਾ ਤੋਂ ਇੱਕ ਦੁਖਦ ਘਟਨਾ ਸਾਹਮਣੇ ਆਈ ਹੈ। ਇੱਕੋ ਪਰਿਵਾਰ ਦੇ 7 ਮੈਂਬਰਾਂ ਵੱਲੋਂ ਖੌਫ਼ਨਾਕ ਕਦਮ ਚੁੱਕਣ ਕਾਰਨ ਇਲਾਕੇ ਦੇ ਲੋਕ ਸਦਮੇ ਵਿੱਚ ਹਨ। ਪੀੜਤ ਪਰਿਵਾਰ ਦੇ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ। ਉਹ ਹਨੂੰਮਾਨ ਕਥਾ ਵਿੱਚ ਹਿੱਸਾ ਲੈਣ ਲਈ ਦੇਹਰਾਦੂਨ ਤੋਂ ਪੰਚਕੂਲਾ ਆਇਆ ਸੀ। ਸਮੂਹਿਕ ਖੁਦਕੁਸ਼ੀ ਦੀ ਇਹ ਘਟਨਾ ਪੰਚਕੂਲਾ ਦੇ ਸੈਕਟਰ 27 ਵਿੱਚ ਵਾਪਰੀ।

ਸੂਤਰਾਂ ਅਨੁਸਾਰ ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਸੈਕਟਰ 27 ਵਿੱਚ ਇੱਕ ਘਰ ਦੇ ਬਾਹਰ ਸੜਕ ’ਤੇ ਖੜੀ ਇੱਕ ਕਾਰ ਵਿੱਚ ਬੰਦ ਮਿਲੀਆਂ। ਪੀੜਤ ਪਰਿਵਾਰ ਦੇ ਲੋਕ ਦੇਹਰਾਦੂਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਕਰਜ਼ੇ ਵਿੱਚ ਡੁੱਬੇ ਹੋਏ ਸਨ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਨ। Panchkula Suicide News

ਪਹਿਲੀ ਨਜ਼ਰੇ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ: ਡੀਸੀਪੀ ਪੰਚਕੂਲਾ

ਪੰਚਕੂਲਾ ਦੇ ਡੀਸੀਪੀ ਹਿਮਾਦਰੀ ਕੌਸ਼ਿਕ ਦੇ ਅਨੁਸਾਰ, ‘ਸਾਨੂੰ ਸੂਚਨਾ ਮਿਲੀ ਕਿ ਛੇ ਲੋਕਾਂ ਨੂੰ ਓਜਸ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਸਾਨੂੰ ਪਤਾ ਲੱਗਾ ਕਿ ਉਹ ਸਾਰੇ ਮ੍ਰਿਤਕ ਸਨ। ਇੱਕ ਹੋਰ ਵਿਅਕਤੀ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਜਾਂਚ ਅਧਿਕਾਰੀ ਮੌਕੇ ’ਤੇ ਮੌਜ਼ੂਦ ਹਨ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਹਨ।’

Read Also : Sunam News: ਸਕੂਲ ਪੜ੍ਹਨ ਜਾਂਦੇ ਸਮੇਂ ਟੋਏ ’ਚ ਡਿੱਗਿਆ ਆਟੋ, ਨੁਕਸਾਨ ਤੋਂ ਬਚਾਅ

ਪੰਚਕੂਲਾ ਪੁਲਿਸ ਦੇ ਅਨੁਸਾਰ ਸਾਰੀਆਂ ਸੱਤ ਲਾਸ਼ਾਂ ਨੂੰ ਪੰਚਕੂਲਾ ਦੇ ਨਿੱਜੀ ਹਸਪਤਾਲਾਂ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਲਈ ਮੌਕੇ ਤੋਂ ਨਮੂਨੇ ਇਕੱਠੇ ਕੀਤੇ। ਪਰਿਵਾਰ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਸਮਾਗਮ ਖਤਮ ਹੋਣ ਤੋਂ ਬਾਅਦ, ਦੇਹਰਾਦੂਨ ਵਾਪਸ ਆਉਂਦੇ ਸਮੇਂ, ਉਨ੍ਹਾਂ ਨੇ ਸਮੂਹਿਕ ਖੁਦਕੁਸ਼ੀ ਦਾ ਇਹ ਕਦਮ ਚੁੱਕਿਆ।

ਮੌਕੇ ਤੋਂ ਖੁਦਕੁਸ਼ੀ ਨੋਟ ਮਿਲਿਆ | Panchkula Suicide News

ਮ੍ਰਿਤਕਾਂ ਵਿੱਚ ਦੇਹਰਾਦੂਨ ਦੇ ਨਿਵਾਸੀ 42 ਸਾਲਾ ਪ੍ਰਵੀਨ ਮਿੱਤਲ, ਉਸਦੇ ਮਾਤਾ-ਪਿਤਾ, ਪ੍ਰਵੀਨ ਦੀ ਪਤਨੀ ਅਤੇ ਦੋ ਧੀਆਂ ਅਤੇ ਇੱਕ ਪੁੱਤਰ ਸਮੇਤ ਤਿੰਨ ਬੱਚੇ ਸ਼ਾਮਲ ਹਨ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਪੰਚਕੂਲਾ ਦੇ ਡੀਸੀਪੀ ਹਿਮਾਦਰੀ ਕੌਸ਼ਿਕ ਅਤੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਅਮਿਤ ਦਹੀਆ ਨੇ ਵੀ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲਿਆ।