Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਨੇ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਇੱਕ ਮਹਿਲਾ ਸਣੇ ਤਿੰਨ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਕਮਿਸ਼ਨਰ ਪੁਲਿਸ ਮੁਤਾਬਕ ਤਿੰਨੇ ਕਰਮਚਾਰੀਆਂ ਨੇ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤੀ, ਜਿਸ ਕਰਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਕਰਮਚਾਰੀ ਨੂੰ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ’ਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ ਤੇ ਉਹ 16 ਜੂਨ 2024 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਸੀ। Ludhiana News
ਇਹ ਖਬਰ ਵੀ ਪੜ੍ਹੋ : YouTuber Jyoti News: ਅਦਾਲਤ ਨੇ ਯੂਟਿਊਬਰ ਜੋਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
ਇਸੇ ਤਰ੍ਹਾਂ ਇੱਕ ਮਹਿਲਾ ਕਰਮਚਾਰੀ 5 ਜੂਨ 2024 ਤੋਂ ਲਗਾਤਾਰ ਡਿਊਟੀ ਤੋਂ ਗੈਰ ਹਾਜ਼ਰ ਸੀ। ਉਸ ਤੋਂ ਇਲਾਵਾ ਇੱਕ ਰਿਕਰੂਟ ਸਿਪਾਹੀ ਜੋ ਦੋ ਵੱਖ ਵੱਖ ਹਰਸ਼ਿਆਂ ਦੌਰਾਨ ਆਪਣੀ ਡਿਊਟੀ ਤੋਂ ਕੁੱਲ 467 ਦਿਨਾਂ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਸੀ, ਨੂੰ ਵੀ ਉਹਨਾਂ ਦੀ ਨੌਕਰੀ ਤੋਂ ਬਰਸਾਸਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਗੈਰ ਜਿੰਮੇਵਾਰ ਅਤੇ ਲਾਪਰਵਾਹ ਕਰਮਚਾਰੀਆਂ ਦਾ ਹੋਰ ਕਰਮਚਾਰੀਆਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਨਾਲ ਹੀ ਪੁਲਿਸ ਵਿਭਾਗ ਦਾ ਸਮਾਜ ’ਚ ਵੀ ਅਕਸ ਵਿਗੜਦਾ ਹੈ। ਇਸ ਕਰਕੇ ਉਕਤ ਕਰਮਚਾਰੀਆਂ ’ਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। Ludhiana News