ਹਿਸਾਰ ਕੋਰਟ ’ਚ ਹੋਈ ਸੀ ਪੇਸ਼ੀ | YouTuber Jyoti News
YouTuber Jyoti News: ਹਿਸਾਰ (ਸੱਚ ਕਹੂੰ ਨਿਊਜ਼)। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੀ ਗਈ ਜੋਤੀ ਨੂੰ ਹਿਸਾਰ ਪੁਲਿਸ ਨੇ ਪੇਸ਼ੀ ਲਈ ਹਿਸਾਰ ਅਦਾਲਤ ’ਚ ਲਿਆਂਦਾ। ਜੋਤੀ ਮਲਹੋਤਰਾ ਨੂੰ ਸਿਵਲ ਜੱਜ ਸੁਨੀਲ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਜੋਤੀ ਨੂੰ ਹਿਸਾਰ ਦੀ ਕੇਂਦਰੀ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾਵੇਗਾ। ਇਹ ਮਹਿਲਾਵਾਂ ਦੀ ਜ਼ੇਲ੍ਹ ਹੈ। ਸੁਣਵਾਈ ਦੌਰਾਨ ਅਦਾਲਤ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ ਗਏ ਤੇ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। YouTuber Jyoti News
ਇਹ ਖਬਰ ਵੀ ਪੜ੍ਹੋ : COVID-19 Alert: ਅਲਰਟ! ਫਿਰ ਮੰਡਰਾ ਰਿਹੈ ਕੋਰੋਨਾ ਵਾਇਰਸ ਦਾ ਖਤਰਾ, ਕੀਤੀ ਜਾ ਰਹੀ ਇਹ ਅਪੀਲ
ਜੋਤੀ ਨੂੰ ਪਹਿਲਾਂ ਪੰਜ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਸੀ ਤੇ ਦੂਜੀ ਵਾਰ ਚਾਰ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਸੀ। ਜੋਤੀ ਨੂੰ ਚਾਰ ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਕਿਆਸ ਲਾਏ ਜਾ ਰਹੇ ਸਨ ਕਿ ਜੋਤੀ ਨੂੰ ਸਵੇਰੇ ਹੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਪਰ ਪੁਲਿਸ ਜੋਤੀ ਨੂੰ ਦੁਪਹਿਰ 3:30 ਵਜੇ ਦੇ ਕਰੀਬ ਅਦਾਲਤ ’ਚ ਲੈ ਆਈ। ਅੱਜ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਿਸਾਰ ਦੇ ਐਸਪੀ ਸ਼ਸ਼ਾਂਕ ਕੁਮਾਰ ਵੀ ਜੋਤੀ ਦੀ ਅਦਾਲਤ ’ਚ ਪੇਸ਼ੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਇਸ ਦੇ ਨਾਲ ਹੀ, ਪੁਲਿਸ ਨੂੰ ਜੋਤੀ ਦੇ ਮੋਬਾਈਲ ਤੋਂ ਕਾਲ ਡਿਟੇਲ ਡਿਲੀਟ ਕਰਨ ਦੀ ਰਿਪੋਰਟ ਮਿਲ ਗਈ ਹੈ। ਹਾਲਾਂਕਿ, ਲੈਪਟਾਪ ਤੋਂ ਡਾਟਾ ਡਿਲੀਟ ਹੋਣ ਦੀ ਕੋਈ ਰਿਪੋਰਟ ਅਜੇ ਤੱਕ ਨਹੀਂ ਆਈ ਹੈ। YouTuber Jyoti News