Calculation of GDP: ਅਗਲੇ ਤਿੰਨ ਸਾਲਾਂ ’ਚ ਜਰਮਨੀ ਤੋਂ ਅੱਗੇ ਨਿਕਲਣ ਦੇ ਯਤਨ
Calculation of GDP: ਨਵੀਂ ਦਿੱਲੀ (ਏਜੰਸੀ)। ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬੀਵੀਆਰ ਸੁਬ੍ਰਾਮਣੀਅਮ ਨੇ ਕਿਹਾ ਕਿ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਹੁਣ ਅਗਲੇ 2.5 ਤੋਂ 3 ਸਾਲਾਂ ਵਿੱਚ ਜਰਮਨੀ ਨੂੰ ਪਛਾੜ ਕੇ ਤੀਜੇ ਸਥਾਨ ’ਤੇ ਪਹੁੰਚਣ ਲਈ ਯਤਨਸ਼ੀਲ ਹੋਵੇਗਾ।
ਸੁਬ੍ਰਾਮਣੀਅਮ ਨੇ 10ਵੀਂ ਨੀਤੀ ਕਮਿਸ਼ਨ ਗਵਰਨਿੰਗ ਕੌਂਸਲ ਮੀਟਿੰਗ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ‘ਮੈਂ ਜਦੋਂ ਬੋਲ ਰਿਹਾ ਹਾਂ, ਉਦੋਂ ਅਸੀਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 4 ਟ੍ਰਿਲੀਅਨ ਡਾਲਰ ਦੀ ਜੀਡੀਪੀ ਹਾਂ ਅਤੇ ਇਹ ਮੇਰਾ ਡੇਟਾ ਨਹੀਂ ਹੈ ਇਹ ਆਈਐੱਮਐੱਫ ਦਾ ਡੇਟਾ ਹੈ। ਅੱਜ ਭਾਰਤ ਜਪਾਨ ਨਾਲੋਂ ਵੱਡੀ ਅਰਥਵਿਵਸਥਾ ਹੈ।’ ਸੁਬ੍ਰਾਮਣੀਅਮ ਨੇ ਕਿਹਾ, ‘ਸਿਰਫ਼ ਅਮਰੀਕਾ, ਚੀਨ ਅਤੇ ਜਰਮਨੀ ਹੀ ਸਾਡੇ ਤੋਂ ਵੱਡੇ ਹਨ ਅਤੇ ਜੇਕਰ ਅਸੀਂ ਉਸ ਯੋਜਨਾ ’ਤੇ ਕਾਇਮ ਰਹਿੰਦੇ ਹਾਂ ਜੋ ਬਣਾਈ ਜਾ ਰਹੀ ਹੈ, ਤਾਂ ਭਾਰਤ ਅਗਲੇ ਦੋ, ਢਾਈ ਤੋਂ 3 ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।’ Calculation of GDP
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨੇ ਅਪਰੈਲ 2025 ਦੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਕਿਹਾ ਸੀ ਕਿ ਭਾਰਤ ਦਾ ਨਾਮਿਨਲ ਡੀਜੀਪੀ 2025 ਵਿੱਚ ਵਧ ਕੇ 4,187.017 ਅਰਬ ਡਾਲਰ ਹੋ ਜਾਵੇਗਾ। ਇਸ ਦੇ ਨਾਲ ਹੀ ਜਾਪਾਨ ਦੇ ਡੀਜੀਪੀ ਦਾ ਆਕਾਰ 4,186.431 ਅਰਬ ਡਾਲਰ ਹੋਣ ਦਾ ਅਨੁਮਾਨ ਹੈ।
Calculation of GDP
ਆਈਐੱਮਐੱਫ ਦੇ ਅਨੁਮਾਨਾਂ ਅਨੁਸਾਰ ਭਾਰਤ ਆਉਣ ਵਾਲੇ ਸਾਲਾਂ ਵਿੱਚ ਜਰਮਨੀ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਭਾਰਤ ਦੀ ਆਰਥਿਕਤਾ 2027 ਤੱਕ 5 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ ਅਤੇ ਇਸ ਦੌਰਾਨ ਜੀਡੀਪੀ ਦਾ ਆਕਾਰ 5,069.47 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ, 2028 ਤੱਕ ਭਾਰਤ ਦੇ ਜੀਡੀਪੀ ਦਾ ਆਕਾਰ 5,584.476 ਅਰਬ ਡਾਲਰ ਹੋ ਜਾਵੇਗਾ, ਜਦੋਂ ਕਿ ਇਸ ਦੌਰਾਨ ਜਰਮਨੀ ਦੇ ਜੀਡੀਪੀ ਦਾ ਆਕਾਰ 5,251.928 ਅਰਬ ਡਾਲਰ ਹੋਣ ਦਾ ਅਨੁਮਾਨ ਹੈ।
Read Also : Severe Storm Damage: ਤੇਜ਼ ਤੁਫਾਨ ਨਾਲ ਘਰ ਦੀ ਛੱਤ ਡਿੱਗੀ, ਜਾਨੀ ਨੁਕਾਸਾਨ ਤੋਂ ਬਚਾਅ
ਆਈਐੱਮਐੱਫ ਅਨੁਸਾਰ ਅਮਰੀਕਾ 2025 ਵਿੱਚ 30,507.217 ਅਰਬ ਡਾਲਰ ਦੇ ਆਕਾਰ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਰਹੇਗਾ। ਇਸ ਦੇ ਨਾਲ ਹੀ ਚੀਨ 19,231.705 ਅਰਬ ਡਾਲਰ ਦੇ ਨਾਲ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।
ਆਈਐੱਮਐੱਫ ਦੀ ਰਿਪੋਰਟ ਅਨੁਸਾਰ ਇਸ ਸਾਲ ਅਮਰੀਕੀ ਜੀਡੀਪੀ ਵਿਕਾਸ ਦਰ 1.8 ਫੀਸਦੀ ਤੱਕ ਘੱਟਣ ਦੀ ਉਮੀਦ ਹੈ, ਜੋ ਕਿ 2026 ਤੱਕ ਘੱਟ ਕੇ 1.7 ਫੀਸਦੀ ਹੋ ਜਾਵੇਗੀ।
ਇਸ ਤਰ੍ਹਾਂ ਹੁੰਦੀ ਹੈ ਜੀਡੀਪੀ ਦੀ ਗਣਨਾ
ਜੀਡੀਪੀ ਦੀ ਗਣਨਾ ਕਰਨ ਲਈ ਇੱਕ ਫਾਰਮੂਲਾ ਵਰਤਿਆ ਜਾਂਦਾ ਹੈ। ਜੀਡੀਪੀ=ਸੀ+ਜੀ+ਆਈ+ਐੱਨਐਕਸ, ਇੱਥੇ ‘ਸੀ’ ਦਾ ਭਾਵ ਹੈ ਨਿੱਜੀ ਖਪਤ, ‘ਜੀ’ ਦਾ ਭਾਵ ਹੈ ਸਰਕਾਰੀ ਖਰਚ, ‘ਆਈ’ ਦਾ ਭਾਵ ਹੈ ਨਿਵੇਸ਼ ਅਤੇ ‘ਐੱਨ ਐਕਸ’ ਦਾ ਭਾਵ ਹੈ ਸ਼ੁੱਧ ਨਿਰਯਾਤ।