EPFO interest Rate: ਨਵੀਂ ਦਿੱਲੀ। ਪ੍ਰਾਈਵੇਟ ਤੇ ਸਰਕਾਰੀ ਪੱਕੇ ਕਰਮਚਾਰੀਆਂ ਲਈ ਚੰਗੀ ਖਬਰ ਹੈ। ਸਰਕਾਰ ਨੇ ਖਾਤਿਆਂ ਵਿੱਚ ਪੈਸੇ ਵਧਾ ਕੇ ਭੇਜਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਵਿੱਤੀ ਸਾਲ 2024-25 ਲਈ ਕਰਮਚਾਰੀ ਭਵਿੱਖ ਨਿਧੀ ’ਤੇ 8.25 ਪ੍ਰਤੀਸ਼ਤ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਦਰ ਵਿੱਤੀ ਸਾਲ 2024-25 ਲਈ ਹੈ। ਇਸ ਨਾਲ 7 ਕਰੋੜ ਈਪੀਐਫ਼ਓ ਮੈਂਬਰਾਂ ਨੂੰ ਲਾਭ ਹੋਵੇਗਾ। ਜੇਕਰ ਤੁਹਾਡੇ ਪੀਐਫ ਖਾਤੇ ਵਿੱਚ 2 ਲੱਖ ਰੁਪਏ ਜਮ੍ਹਾ ਹਨ, ਤਾਂ ਤੁਹਾਨੂੰ 16,500 ਰੁਪਏ ਵਿਆਜ ਮਿਲੇਗਾ। ਇਸ ਤੋਂ ਪਹਿਲਾਂ 28 ਫਰਵਰੀ ਨੂੰ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਵਿੱਤੀ ਸਾਲ 2024-25 ਲਈ ਈਪੀਐਫ਼ ਜਮ੍ਹਾ ਰਾਸ਼ੀ ’ਤੇ 8.25 ਪ੍ਰਤੀਸ਼ਤ ਦੀ ਵਿਆਜ ਦਰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ। EPFO interest Rate
Read Also : Delhi News: ਆਪ ਦੇ 15 ਕੌਂਸਲਰਾਂ ਨੇ ਦਿੱਤਾ ਅਸਤੀਫਾ, ‘ਇੰਦਰਪ੍ਰਸਥ ਵਿਕਾਸ ਪਾਰਟੀ’ ਦੇ ਨਾਂਂਅ ਨਾਲ ਬਣਾਉਣਗੇ ਥਰਡ ਫਰੰਟ
ਪਿਛਲੀ ਵਾਰ ਪੀਐਫ ’ਤੇ ਵਿਆਜ ਵਧਾ ਕੇ 8.25 ਪ੍ਰਤੀਸ਼ਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, 2022-23 ਵਿੱਚ, ਪੀਐਫ ਗਾਹਕਾਂ ਨੂੰ 8.15 ਪ੍ਰਤੀਸ਼ਤ ਵਿਆਜ ਦਿੱਤਾ ਜਾਂਦਾ ਸੀ। ਇਸ ਵਾਰ ਇਸਨੂੰ 8.25 ਪ੍ਰਤੀਸ਼ਤ ‘ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਪਿਛਲੇ 9 ਸਾਲਾਂ ਵਿੱਚ ਪੀਐਫ਼ ’ਤੇ ਕਿੰਨੀ ਦਰ ਨਾਲ ਮਿਲਿਆ ਵਿਆਜ? | EPFO interest Rate
- ਵਿੱਤੀ ਸਾਲ 2024-25 ਵਿੱਚ 8.25 ਪ੍ਰਤੀਸ਼ਤ
- ਵਿੱਤੀ ਸਾਲ 2023-24 ਵਿੱਚ 8.25 ਪ੍ਰਤੀਸ਼ਤ
- ਵਿੱਤੀ ਸਾਲ 2022-23 ਵਿੱਚ 8.15 ਪ੍ਰਤੀਸ਼ਤ
- ਵਿੱਤੀ ਸਾਲ 2021-22 ਵਿੱਚ 8.10 ਪ੍ਰਤੀਸ਼ਤ
- ਵਿੱਤੀ ਸਾਲ 2020-21 ਵਿੱਚ 8.50 ਪ੍ਰਤੀਸ਼ਤ
- ਵਿੱਤੀ ਸਾਲ 2019-20 ਵਿੱਚ 8.50 ਪ੍ਰਤੀਸ਼ਤ
- ਵਿੱਤੀ ਸਾਲ 2018-19 ਵਿੱਚ 8.65 ਪ੍ਰਤੀਸ਼ਤ
- ਵਿੱਤੀ ਸਾਲ 2017-18 ਵਿੱਚ 8.55 ਪ੍ਰਤੀਸ਼ਤ
- ਵਿੱਤੀ ਸਾਲ 2016-17 ਵਿੱਚ 8.65 ਪ੍ਰਤੀਸ਼ਤ