Malout News: ਇਸ ਗਰਮੀ ਦੇ ਮੌਸਮ ਵਿਚ ਪੰਛੀਆਂ ਲਈ 300 ਦੇ ਲਗਭਗ ਪਾਣੀ ਵਾਲੇ ਕਟੋਰੇ ਅਤੇ ਚੋਗੇ ਦੇ ਪੈਕੇਟ ਵੰਡੇ
- ਜੋਨ ਨੰਬਰ 3 ਦੀ ਸਾਧ ਸੰਗਤ ਨੇ 100 ਤੋਂ ਜਿਆਦਾ ਵੰਡੇ ਪਾਣੀ ਵਾਲੇ ਕਟੋਰੇ ਅਤੇ ਚੋਗਾ | Malout News
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕੀਤੇ 42ਵੇਂ ਮਾਨਵਤਾ ਭਲਾਈ ਕਾਰਜ ਪੰਛੀ ਉਦਾਰ ਮੁਹਿੰਮ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਪੰਛੀਆਂ ਨੂੰ ਗਰਮੀ ਦੇ ਮੌਸਮ ਵਿਚ ਭੁਖ ਅਤੇ ਪਿਆਸ ਤੋਂ ਬਚਾਉਣ ਲਈ ਚੋਗੇ ਅਤੇ ਪਾਣੀ ਦਾ ਪ੍ਰਬੰਧ ਕਰ ਰਹੀ ਹੈ। ਇਸੇ ਕੜੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 3 ਦੀ ਸਾਧ-ਸੰਗਤ ਨੇ 100 ਤੋਂ ਵੀ ਜਿਆਦਾ ਪਾਣੀ ਵਾਲੇ ਕਟੋਰੇ ਤੇ ਚੋਗੇ ਦੇ ਪੈਕੇਟ ਵੰਡੇ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਜੋਨ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਦਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤੇ ਚਲਦੇ ਹੋਏ ਜੋਨ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪੰਛੀਆਂ ਲਈ ਗਰਮੀ ਦੇ ਦਿਨਾਂ ਵਿਚ ਪਾਣੀ ਦਾ ਪ੍ਰਬੰਧ ਕਰਨ ਲਈ 110 ਮਿੱਟੀ ਵਾਲੇ ਕਟੋਰੇ ਅਤੇ ਭੁਖ ਤੋਂ ਬਚਾਉਣ ਲਈ ਚੋਗੇ ਦੇ ਪੈਕੇਟ ਰੋਜ਼ ਪਬਲਿਕ ਸਕੂਲ ਵਿਚ ਨਾਮ ਚਰਚਾ ਤੋਂ ਬਾਅਦ ਵੰਡੇ ਗਏ ਹਨ। ਉਹਨਾਂ ਦਸਿਆ ਕੇ ਇਸ ਕਾਰਜ ਦੀ ਸ਼ੁਰੂਆਤ ਰੋਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਜਿੰਦਰ ਨਾਗਪਾਲ ਅਤੇ ਮੁੱਖ ਅਧਿਆਪਿਕਾ ਸ਼੍ਰੀਮਤੀ ਪੂਨਮ ਨਾਗਪਾਲ ਨੇ ਕੀਤੀ। Malout News
ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਦਸਿਆ ਕਿ ਇਹ ਮਿੱਟੀ ਵਾਲੇ ਕਟੋਰੇ ਸਾਧ-ਸੰਗਤ ਆਪਣੇ ਘਰਾਂ, ਦੁਕਾਨਾਂ ਦੇ ਬਾਹਰ ਅਤੇ ਛੱਤਾਂ ਉੱਤੇ ਅਤੇ ਸਾਂਝੀਆਂ ਥਾਵਾਂ ’ਤੇ ਰੱਖੇਗੀ ਅਤੇ ਚੋਗਾ ਵੀ ਰੱਖਿਆ ਜਾਵੇਗਾ ਜਿਸ ਨਾਲ ਪੰਛੀਆਂ ਨੂੰ ਗਰਮੀ ਦੇ ਦਿਨਾਂ ਵਿੱਚ ਭੁਖ ਅਤੇ ਪਿਆਸ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। Save Birds
ਇਸ ਗਰਮੀ ਦੇ ਮੌਸਮ ਵਿੱਚ ਹੁਣ ਤੱਕ 300 ਦੇ ਲਗਭਗ ਕਟੋਰੇ ਵੰਡੇ ਅਤੇ ਟੰਗੇ ਜਾ ਚੁੱਕੇ ਹਨ
ਇਹ ਵੀ ਦੱਸਣਾ ਬਣਦਾ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਜਿੱਥੇ ਹੁਣ ਤਕ 3 ਹਜ਼ਾਰ ਤੋਂ ਜ਼ਿਆਦਾ ਪਾਣੀ ਵਾਲੇ ਕਟੋਰੇ ਵੰਡੇ ਅਤੇ ਟੰਗੇ ਜਾ ਚੁੱਕੇ ਹਨ ਓਥੇ ਇਸ ਗਰਮੀ ਦੇ ਮੌਸਮ ਵਿਚ ਜੋਨ ਨੰਬਰ 6 ਵੱਲੋਂ 105, ਰਥੜੀਆਂ ਦੀ ਸਾਧ ਸੰਗਤ ਵਲੋਂ 75 ਅਤੇ ਜੋਨ ਨੰਬਰ 3 ਦੀ ਸਾਧ-ਸੰਗਤ ਵਲੋਂ 110 ਪਾਣੀ ਵਾਲੇ ਕਟੋਰੇ ਅਤੇ ਚੋਗੇ ਦੇ ਪੈਕੇਟ ਵੰਡੇ ਗਏ ਹਨ। ਇਸ ਮੌਕੇ ਜੋਨ 3 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੁਭਾਸ਼ ਇੰਸਾਂ, ਸੱਤਪਾਲ ਇੰਸਾਂ, ਸਵੀਟੀ ਇੰਸਾਂ, ਵਿਨੋਦ ਇੰਸਾਂ,ਰਾਮ ਕਿਸ਼ਨ ਇੰਸਾਂ, ਹਰੀਸ਼ ਇੰਸਾਂ, ਪ੍ਰਵੀਨ ਇੰਸਾਂ, ਨੀਲਮ ਇੰਸਾਂ, ਜੰਨਤ ਇੰਸਾਂ, ਕਵਿਤਾ ਇੰਸਾਂ, ਬਾਲਾ ਇੰਸਾਂ, ਵੀਨਾ ਇੰਸਾਂ, ਦਰਸ਼ਨਾਂ ਇੰਸਾਂ, ਸੇਵਾਦਾਰ ਭੈਣਾਂ ਨੇਹਾ ਇੰਸਾਂ, ਰਾਮ ਪਿਆਰੀ ਇੰਸਾਂ, ਮੰਜੂ ਇੰਸਾਂ, ਡੋਲੀ ਇੰਸਾਂ, ਮਧੂ ਇੰਸਾਂ, ਮਿਨਾਕਸ਼ੀ ਇੰਸਾਂ, ਸਰੋਜ ਇੰਸਾਂ, ਬਬਲੀ ਇੰਸਾਂ, ਸੇਵਾਦਾਰ ਭਾਈ ਨਰ ਸਿੰਘ ਇੰਸਾਂ, ਸੁਨੀਲ ਵਧਵਾ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਾਧ ਸੰਗਤ ਮੌਜ਼ੂਦ ਸੀ। Malout News
ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜ ਸ਼ਲਾਘਾਯੋਗ : ਰਜਿੰਦਰ ਨਾਗਪਾਲ
ਰੋਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ, ਭਾਰਤ ਵਿਕਾਸ ਪਰਿਸ਼ਦ ਦੇ ਜਨਰਲ ਸਕੱਤਰ ਰਜਿੰਦਰ ਨਾਗਪਾਲ ਅਤੇ ਮੁੱਖ ਅਧਿਆਪਿਕਾ ਸ਼੍ਰੀਮਤੀ ਪੂਨਮ ਨਾਗਪਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਾਰੇ ਹੀ ਮਾਨਵਤਾ ਭਲਾਈ ਕਾਰਜ ਸ਼ਲਾਘਾਯੋਗ ਹਨ। ਖੂਨਦਾਨ ਕਰਨਾ, ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਿਯੋਗ ਕਰਨਾ, ਮਰਨ ਉਪਰੰਤ ਅੱਖਾਂ ਦਾਨ, ਸਰੀਰਦਾਨ ਵਰਗੇ ਕਾਰਜ ਅਤੇ ਹਰ ਗਰਮੀ ਦੇ ਮੌਸਮ ਵਿਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰਨਾ ਵੀ ਕਬੀਲੇ ਤਾਰੀਫ਼ ਹਨ। ਓਹਨਾ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦੀ ਪ੍ਰਸੰਸਾ ਕੀਤੀ। Malout News
ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿੰਦੀ ਹੈ ਬਲਾਕ ਮਲੋਟ ਦੀ ਸਾਧ-ਸੰਗਤ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ ਅਤੇ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਕਿਹਾ ਕਿ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿਚ ਮੋਹਰੀ ਰਹਿੰਦੀ ਹੈ। ਪੂਜਨੀਕ ਗੁਰੂ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਹੈ ਕਿ ਬਲਾਕ ਦੀ ਸਾਧ-ਸੰਗਤ ਇਸੇ ਤਰ੍ਹਾਂ ਵਧ-ਚੜ੍ਹ ਕੇ ਮਾਨਵਤਾ ਦੀ ਸੇਵਾ ਕਰਦੀ ਰਹੇ।