Sirsa News: ਭਾਖੜਾ ਤੋਂ ਸਰਸਾ ਨੂੰ ਮਿਲਿਆ ਪੂਰਾ ਨਹਿਰੀ ਪਾਣੀ
- ਵਿਭਾਗ ਦੀ ਜਲਘਰ ਭਰਵਾਉਣ ਦੀ ਪਹਿਲ | Sirsa News
Sirsa News: ਸਰਸਾ (ਅਨਿਲ ਚਾਵਲਾ)। ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ ’ਚ ਭਾਖੜਾ ਦਾ ਪਾਣੀ ਲੋਂੜੀਦਾ ਆਇਆ ਹੈ, ਜਿਸ ਕਾਰਨ ਹੁਣ ਪੀਣ ਵਾਲੇ ਪਾਣੀ ਤੇ ਸਿੰਚਾਈ ਲਈ ਪਾਣੀ ਦੀ ਸਪਲਾਈ ਹੋ ਸਕੇਗੀ। ਜ਼ਿਲ੍ਹੇ ਦੇ ਕਾਲਾਂਵਾਲੀ, ਡੱਬਵਾਲੀ, ਰਾਣੀਆ ਤੇ ਸਰਸਾ ਸ਼ਹਿਰ ਦੇ ਏਰੀਆਂ ਦੀਆਂ ਸਾਰੀਆਂ ਨਹਿਰਾਂ ’ਚ ਪਾਣੀ ਪਹੁੰਚ ਗਿਆ ਹੈ।
ਨਹਿਰੀ ਵਿਭਾਗ ਦੀ ਵੀ ਪਿੰਡਾਂ ਤੇ ਸ਼ਹਿਰਾਂ ’ਚ ਜਲਘਰ ਭਰਵਾਉਣ ਦੀ ਪਹਿਲ ਰਹੇਗੀ। ਇਸ ਤੋਂ ਬਾਅਦ ਜਲਦ ਹੀ ਸ਼ਹਿਰ ਦੀ ਕਲੋਨੀ ਤੇ ਸੈਕਟਰਾਂ ’ਚ ਸਪਲਾਈ ਛੱਡੀ ਜਾਵੇਗੀ। ਇਸ ਨਾਲ ਹੁਣ ਪੀਣ ਵਾਲੇ ਪਾਣੀ ਦਾ ਸੰਕਟ ਦੂਰ ਹੋਵੇਗਾ ਆਮ ਜਨਤਾ ਨੂੰ ਵੀ ਰਾਹਤ ਮਿਲੇਗੀ। ਕਾਰਨ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਸਰਸਾ ’ਚ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਸੀ।
Read Also : Heavy Rainfall and Thunderstorm: ਦਿਨੇ ਲੋਕ ਗਰਮੀ ਨਾਲ ਹੰਭੇ, ਆਥਣੇ ਝੱਖੜ ਨੇ ਝੰਬੇ
ਇਸ ਤੋਂ ਇਲਾਵਾ ਨਹਿਰੀ ਪਾਣੀ ਨਾ ਆਉਣ ਨਾਲ ਖੇਤ ਸੁੱਕੇ ਪਏ ਸਨ ਤੇ ਸਿੰਚਾਈ ਨਾ ਹੋਣ ਨਾਲ ਕਪਾਹ ਦੀ ਫਸਲ ਦੀ ਬਿਜਾਈ ’ਚ ਲਗਾਤਾਰ ਦੇਰੀ ਹੋ ਗਈ। ਇਸ ਵਾਰ ਪੰਜਾਬ ਵੱਲੋਂ ਭਾਖੜਾ ਤੋਂ ਲੋਂੜੀਦੀ ਮਾਤਰਾ ’ਚ ਪਾਣੀ ਛੱਡਿਆ ਗਿਆ ਹੈ। ਇਸਦੇ ਚੱਲਦਿਆਂ ਖੇਤਾਂ ’ਚ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਸਕੇਗੀ। ਭਾਖੜਾ ਤੋਂ 2800 ਕਿਊਸਕ ਪਾਣੀ ਮਿਲਦਾ ਹੈ, ਜੋ ਇਸ ਵਾਰ ਮਿਲ ਗਿਆ ਹੈ। Sirsa News