1000 Currency Notes: ਫਿਰ ਤੋਂ ਵਾਪਸ ਆ ਰਿਹੈ 1000 ਰੁਪਏ ਦਾ ਨੋਟ? ਚਰਚਾਵਾਂ ਤੇਜ਼

1000 Currency Notes
1000 Currency Notes: ਫਿਰ ਤੋਂ ਵਾਪਸ ਆ ਰਿਹੈ 1000 ਰੁਪਏ ਦਾ ਨੋਟ? ਚਰਚਾਵਾਂ ਤੇਜ਼

1000 Currency Notes: ਨਵੀਂ ਦਿੱਲੀ। ਇਨ੍ਹੀਂ ਦਿਨੀਂ, ਇੱਕ ਵਾਰ ਫਿਰ, ਸੋਸ਼ਲ ਮੀਡੀਆ ’ਤੇ ਇੱਕ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਗਰਮਾ-ਗਰਮ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ 15 ਜੂਨ ਨੂੰ ਬਾਜ਼ਾਰ ’ਚ ਹਜ਼ਾਰ ਰੁਪਏ ਦਾ ਨੋਟ ਜਾਰੀ ਹੋ ਸਕਦਾ ਹੈ। ਹਾਲਾਂਕਿ, ਰਿਜ਼ਰਵ ਬੈਂਕ ਵੱਲੋਂ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਲੋਕਾਂ ਵੱਲੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜੇਕਰ ਕੋਈ ਨਵਾਂ ਨੋਟ ਆਉਂਦਾ ਹੈ, ਤਾਂ ਇਸਦਾ ਰੰਗ ਨੀਲਾ, ਜਾਮਨੀ ਜਾਂ ਹਰਾ ਹੋ ਸਕਦਾ ਹੈ। ਕੁਝ ਵਾਇਰਲ ਪੋਸਟਾਂ ’ਚ, ਨੋਟਾਂ ਦੀਆਂ ਕਥਿਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜੋ ਨਵੇਂ ਡਿਜ਼ਾਈਨ ਨੂੰ ਦਰਸ਼ਾਉਂਦੀਆਂ ਹਨ।

ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ 500 ਤੇ 1000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਬਾਹਰ ਕਰ ਦਿੱਤਾ ਗਿਆ ਸੀ। ਗਾਹਕਾਂ ਨੂੰ 23 ਮਈ ਤੋਂ 30 ਸਤੰਬਰ ਦੇ ਵਿਚਕਾਰ ਕਿਸੇ ਵੀ ਬੈਂਕ ’ਚ ਜਾ ਕੇ ਨੋਟ ਬਦਲਣ ਦੀ ਸਹੂਲਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ, ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਇਸੇ ਤਰ੍ਹਾਂ ਦੇ ਉਪਾਅ ਲਾਗੂ ਕੀਤੇ ਗਏ ਸਨ। ਜਨਵਰੀ 1946 ’ਚ, 1000 ਤੇ 10,000 ਦੇ ਨੋਟ ਵਾਪਸ ਲੈ ਲਏ ਗਏ ਤੇ 1954 ’ਚ ਨਵੇਂ 1000, 5000 ਤੇ 10,000 ਦੇ ਨੋਟ ਦੁਬਾਰਾ ਪੇਸ਼ ਕੀਤੇ ਗਏ। 1000 Currency Notes

ਇਹ ਖਬਰ ਵੀ ਪੜ੍ਹੋ : Snake Bite: ਸੜਕ ’ਤੇ ਬੈਠੇ ਸੱਪ ਨੇ ਲੜਕੀ ਦੇ ਮਾਰਿਆ ਡੰਗ

16 ਜਨਵਰੀ 1978 ਨੂੰ, ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਨੇ ਨਕਲੀ ਤੇ ਕਾਲੇ ਧਨ ਨੂੰ ਰੋਕਣ ਲਈ 1,000, 5,000 ਤੇ 10,000 ਦੇ ਨੋਟਾਂ ਨੂੰ ਦੁਬਾਰਾ ਬੰਦ ਕਰ ਦਿੱਤਾ। 28 ਅਕਤੂਬਰ 2016 ਤੱਕ, ਭਾਰਤ ’ਚ 17.77 ਲੱਖ ਕਰੋੜ ਦੀ ਮੁਦਰਾ ਪ੍ਰਚਲਨ ਵਿੱਚ ਸੀ। 31 ਮਾਰਚ 2016 ਤੱਕ, ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਅਨੁਸਾਰ, ਮੁੱਲ ਦੇ ਹਿਸਾਬ ਨਾਲ, ਪ੍ਰਚਲਨ ’ਚ ਨੋਟਾਂ ਦੀ ਕੁੱਲ ਕੀਮਤ 16.42 ਲੱਖ ਕਰੋੜ ਸੀ, ਜਿਸ ’ਚੋਂ 86 ਫੀਸਦੀ (ਭਾਵ 14.18 ਲੱਖ ਕਰੋੜ) 500 ਤੇ 1,000 ਦੇ ਨੋਟ ਹਨ।

ਪ੍ਰਧਾਨ ਮੰਤਰੀ ਮੋਦੀ ਦੁਆਰਾ ਅਧਿਕਾਰਤ ਐਲਾਨ ਤੋਂ ਬਾਅਦ, ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਅਤੇ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਦੁਆਰਾ ਇੱਕ ਪ੍ਰੈਸ ਕਾਨਫਰੰਸ ਵਿੱਚ, ਇਹ ਨੋਟ ਕੀਤਾ ਗਿਆ ਕਿ 2011 ਅਤੇ 2016 ਦੇ ਵਿਚਕਾਰ ਸਾਰੇ ਮੁੱਲਾਂ ਦੇ ਨੋਟਾਂ ਦੀ ਸਪਲਾਈ ਵਿੱਚ 40% ਦਾ ਵਾਧਾ ਹੋਇਆ ਹੈ। ਨਤੀਜੇ ਵਜੋਂ, ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾਂ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨੋਟਬੰਦੀ ਦਾ ਸਖ਼ਤ ਵਿਰੋਧ ਕੀਤਾ ਸੀ। ਭਾਜਪਾ ਬੁਲਾਰਾ ਮੀਨਾਕਸ਼ੀ ਲੇਖੀ ਨੇ 2014 ਵਿੱਚ ਕਿਹਾ ਸੀ ਕਿ ‘ਆਮ ਆਦਮੀ ਤੇ ਔਰਤ, ਉਹ ਲੋਕ ਜੋ ਅਨਪੜ੍ਹ ਹਨ ਅਤੇ ਜਿਨ੍ਹਾਂ ਕੋਲ ਬੈਂਕਿੰਗ ਸਹੂਲਤਾਂ ਤੱਕ ਪਹੁੰਚ ਨਹੀਂ ਹੈ, ਅਜਿਹੇ ਉਪਾਵਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।’ 1000 Currency Notes