
Punjab Government News: ਮੰਤਰੀ ਧਾਲੀਵਾਲ ਨੇ ਭੂਰੇਗਿੱਲ, ਦਿਆਲਪੁਰਾ ਤੇ ਸੁਧਾਰ ਸਕੂਲਾਂ ‘ਚ 18.32 ਲੱਖ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Punjab Government News: ਅੰਮ੍ਰਿਤਸਰ (ਰਾਜਨ ਮਾਨ)। ਪ੍ਰਵਾਸੀ ਭਾਰਤੀ ਮਾਮਲਿਆ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਐਲੀਮੈਨਟਰੀ ਸਕੂਲ ਭੂਰੇਗਿੱਲ ਵਿਖੇ 9.60 ਲੱਖ ਰੁਪਏ ਦੀ ਲਾਗਤ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿਖੇ 5.94 ਲੱਖ ਰੁਪਏ ਦੀ ਲਾਗਤ ਨਾਲ ਤੇ ਸਰਕਾਰੀ ਐਲੀਮੈਂਟਰੀ ਸਕੂਲ ਸੁਧਾਰ ਵਿਖੇ 2.78 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਉਦਘਾਟਨੀ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕਾਂਗਰਸ ਤੇ ਅਕਾਲੀ –ਭਾਜਪਾ ਸਰਕਾਰਾਂ ਦੀ ਤਿੱਖੀ ਘੇਰਾਬੰਦੀ ਕੀਤੀ ਤੇ ਕਿਹਾ ਕਿ ਪੰਜਾਬ ਦੀ ਸੱਤਾ ਤੇ ਉੱਤਰ ਕਾਟੋ ਮੈਂ ਚੜਾਂ ਦੀ ਨੀਤੀ ਤਹਿਤ ਅਜਾਦੀ ਪਿੱਛੋਂ ਲਗਾਤਾਰ 70 ਸਾਲ ਕਾਬਜ਼ ਰਹੀਆਂ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਸਕੂਲੀ ਸਿਿਖਆ ਨਾਲ ਪੰਜਾਬ ਵਾਸੀਆਂ ਨੂੰ ਸਾਖਰ ਬਣਾਉਣ ਦੀ ਥਾਂ ਕਥਿਤ ਤੌਰ ‘ਤੇ ਸਰਕਾਰੀ ਤੇ ਗੈਰ ਸਰਕਾਰੀ ਖਜ਼ਾਨੇ ਦੀ ਦੋਹੇਂ ਹੱਥੀ ਲੁੱਟ ਖਸੁੱਟ ਕਰਨ ਲਈ ਆਪਣਾ ਧਿਆਨ ਕੇਂਦਰਿਤ ਰੱਖਿਆ। Punjab Government News
ਜਿਸ ਦੇ ਮੱਦੇਨਜ਼ਰ ਸਾਰੇ ਦੇਸ਼ ‘ਚੋਂ ਖੁਸ਼ਹਾਲ ਮੰਨਿਆਂ ਜਾਂਦਾ ਸੂਬਾ ਪੰਜਾਬ ਸਾਲ 2011 ਦੀ ਜਨਗਣਨਾ ਅਨੁਸਾਰ ਦੇਸ਼ ਦੇ 29 ਰਾਜਾਂ ’ਚੋਂ ਪੜ੍ਹੇ-ਲਿਖੇ ਹੋਣ ਵੱਜੋਂ ਪੰਜਾਬ ਦੀ ਸਾਖਰਤਾ ਦਰ 14 ਵੇਂ ਸਥਾਨ ‘ਤੇ ਹੈ। ਪੰਜਾਬ ਦੀ ਕੁੱਲ ਸਾਖਰਤਾ ਦਰ ਇਸ ਵੇਲੇ 76.7 ਫੀਸਦੀ ਰਿਕਾਰਡ ਕੀਤੀ ਗਈ ਹੈ। ਜੇਕਰ 2011 ਦੀ ਜਨਗਣਨਾ ਪਿੱਛੋਂ 10 ਸਾਲ ਦਾ ਸਮਾਂ ਹੋਰ ਵੀ ਜੋੜ ਲਿਆ ਜਾਵੇ ਤਾਂ ਸਾਲ 2021 ਤੱਕ ਵੀ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ’ਚ ਵੀ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਅਤੇ ਕੋਈ ਵੀ ਸਿੱਖਿਆ ਸੁਧਾਰਾਂ ਤਹਿਤ ਨਵੀਂ ਨੀਤੀ ਨਹੀਂ ਲਾਗੂ ਕੀਤੀ ਗਈ।
Punjab Government News
ਇਨ੍ਹਾਂ ਰਵਾਇਤੀ ਪਾਰਟੀਆਂ ਦੀ ਸਵਾਰਥੀ ਰਾਜਨੀਤੀ ਤਹਿਤ ਪੰਜਾਬ ‘ਚ 23 ਫੀਸਦੀ ਲੋਕ 21ਵੀਂ ਸਦੀ ’ਚ ਅਜੇ ਤੱਕ ਸਕੂਲਾਂ ਦਾ ਮੂੰਹ ਹੀ ਨਹੀਂ ਵੇਖ ਸਕੇ, ਜਦੋਂਕਿ ਪੜਿ੍ਹਆ-ਲਿਖਿਆ ਨਾਗਰਿਕ ਆਪਣੇ ਅਧਿਕਾਰਾਂ ਤੇ ਕਰਤੱਵਾਂ ਪ੍ਰਤੀ ਜਾਗਰੂਕ ਹੋਣ ਕਾਰਨ ਆਪਣਾ ਜਨ ਜੀਵਨ ਪੱਧਰ ਉੱਚਾ ਰੱਖਣ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ‘ਚ ਅਣਪੜਾਂ ਦੇ ਮੁਕਾਬਲੇ ਮੋਹਰੀ ਰਹਿੰਦਾ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਆਪਣਾ ਕਾਰਜਭਾਰ ਸੰਭਾਲਿਆ ਹੈ, ਉਦੋਂ ਤੋਂ ਹੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਤਰਜੀਹੀ ਖੇਤਰ ਮੰਨਦੇ ਹੋਏ ਸਰਵ ਪੱਖੀ ਵਿਕਾਸ ਕਰਵਾ ਰਹੇ ਹਨ।
Read Also : CISF Issue: ਮੁੱਖ ਮੰਤਰੀ ਵੱਲੋਂ ਸੀਆਈਐਸਐਫ ਮਾਮਲੇ ਸਬੰਧੀ ਕੇਂਦਰ ਨੂੰ ਕੋਰੀ ਨਾਂਹ
ਉਨ੍ਹਾਂ ਕਿਹਾ ਕਿ ਸੂਬਾ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਮਿਆਰੀ ਸਿੱਖਿਆ ਦੇ ਬਣੇ ਨਵ ਸਿਰਜਣਾਤਮਿਕ ਮਾਹੌਲ ਕਾਰਣ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੱਡਾ ਵਾਧਾ ਹੋਇਆ ਹੈ, ਕਿਉਂਕਿ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ।
ਕੈਬਨਿਟ ਮੰਤਰੀ ਪੰਜਾਬ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਕ੍ਰਾਂਤੀ ਪੰਜਾਬ ਤਹਿਤ ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਨਵ ਕ੍ਰਾਂਤੀ ਆਉਣ ਦੇ ਮੱਦੇਨਜ਼ਰ ਦੇਸ਼ ਦੇ ਪਹਿਲੇ ਸਾਖਰਤਾ ਰਾਜ ਗਿਣੇ ਜਾਂਦੇ ਮਿਜ਼ੋਰਮ ਤੇ ਕੇਰਲ ਨੂੰ ਪਿਛਾੜ ਕੇ ਪੰਜਾਬ ਜਲਦੀ ਹੀ ਦੇਸ਼ ਭਰ ‘ਚੋਂ ਸਾਖਰਤਾ ‘ਚ ਮੋਹਰੀ ਸੂਬਾ ਬਣੇਗਾ। ਉਕਤ ਉਦਘਾਟਨੀ ਸਮਾਰੋਹਾਂ ਦੌਰਾਨ ਸਕੂਲ ਮੈਨਜਮੈਂਟ ਕਮੇਟੀਆਂ ਤੇ ਸਕੂਲ ਸਟਾਫ ਵਲੋਂ ਮੰਤਰੀ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ ।
Read Also : Punjab Haryana High Court: ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਓਐਸਡੀ ਗੁਰਜੰਟ ਸਿੰਘ ਸੋਹੀ, ਨਿੱਜੀ ਸਹਾਇਕ ਮੁਖ਼ਤਾਰ ਸਿੰਘ ਬਲੜਵਾਲ, ਬੀਈਓ ਦਲਜੀਤ ਸਿੰਘ, ਸਰਪੰਚ ਰਣਜੋਧ ਸਿੰਘ ਭੁਰੇਗਿਲ, ਸਰਪੰਚ ਨਿਰਮਲ ਸਿੰਘ ਭਲਵਾਨ ਹਰੜ ਭੁਰੇਗਿਲ, ਯੋਧ ਸਿੰਘ ਸੁਧਾਰ, ਹਰਦੀਪ ਸਿੰਘ ਆੜ੍ਹਤੀ, ਮਾਸਟਰ ਬਿਕਰਮ ਸਿੰਘ ਰੰਧਾਵਾ ਆਦਿ ਮੌਜ਼ੂਦ ਸਨ।