ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ
Punjab Haryana High Court: ਚੰਡੀਗੜ੍ਹ, (ਆਈਐਨਐਸ)। ਚੰਡੀਗੜ੍ਹ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈਮੇਲ ਦੁਆਰਾ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਕੰਪਲੈਕਸ ’ਚ ਰੌਲਾ ਪਾ ਗਿਆ। ਪੁਲਿਸ ਨੇ ਹਾਈ ਕੋਰਟ ਦੇ ਕੰਪਲੈਕਸ ਨੂੰ ਖਾਲੀ ਕਰਵਾਇਆ। ਕੰਪਲੈਕਸ ਨੂੰ ਖਾਲੀ ਕਰਵਾਉਣ ਤੋਂ ਬਾਅਦ, ਸੁਰੱਖਿਆ ਅਧਿਕਾਰੀ ਬੰਬ ਸਕੁਐਡ ਟੀਮ ਅਤੇ ਸਨਾਈਪਰ ਡਾੱਗ ਦੀ ਸਹਾਇਤਾ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ: CISF Issue: ਮੁੱਖ ਮੰਤਰੀ ਵੱਲੋਂ ਸੀਆਈਐਸਐਫ ਮਾਮਲੇ ਸਬੰਧੀ ਕੇਂਦਰ ਨੂੰ ਕੋਰੀ ਨਾਂਹ
ਹਾਈ ਕੋਰਟ ਦੇ ਕੰਪਲੈਕਸ ਤੋਂ ਚੀਫ਼ ਜਸਟਿਸ ਅਤੇ ਵਕੀਲਾਂ ਨੂੰ ਵੀ ਬਾਹਰ ਭੇਜਿਆ ਜਾ ਰਿਹਾ ਹੈ ਅਤੇ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਨਿਊਜ ਏਜੰਸੀ ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, ਚੰਡੀਗੜ੍ਹ ਪੁਲਿਸ ਦੇ ਸਾਰੇ ਵੱਡੇ ਅਧਿਕਾਰੀ ਹਾਈ ਕੋਰਟ ਦੇ ਕੈਂਪਸ ਪਹੁੰਚੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਆਲੇ ਦੁਆਲੇ ਦੇ ਖੇਤਰਾਂ, ਜਿਵੇਂ ਕਿ ਪੰਜਾਬ ਵਿਧਾਨ ਸਭਾ ਅਤੇ ਸਕੱਤਰੇਤ ਵਿੱਚ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ। Punjab Haryana High Court