Job Alert: ਮੁੱਖ ਮੰਤਰੀ ਨੇ ਨੌਜਵਾਨਾਂ ਦੇ ਹੱਕ ’ਚ ਕੀਤਾ ਵੱਡਾ ਐਲਾਨ, ਲੱਗਣ ਵਾਲੀ ਐ ਭਰਤੀਆਂ ਦੀ ਝੜੀ

Job Alert
Job Alert: ਮੁੱਖ ਮੰਤਰੀ ਨੇ ਨੌਜਵਾਨਾਂ ਦੇ ਹੱਕ ’ਚ ਕੀਤਾ ਵੱਡਾ ਐਲਾਨ, ਲੱਗਣ ਵਾਲੀ ਐ ਭਰਤੀਆਂ ਦੀ ਝੜੀ

Job Alert: ਮੁੱਖ ਮੰਤਰੀ ਨੇ ਕਰਨਾਲ ’ਚ ਜੇਲ੍ਹ ਸਿਖਲਾਈ ਅਕੈਡਮੀ ਦਾ ਕੀਤਾ ਉਦਘਾਟਨ

  • 300 ਕਰੋੜ ਰੁਪਏ ਦੀ ਲਾਗਤ ਨਾਲ ਪੰਚਕੂਲਾ, ਦਾਦਰੀ ਅਤੇ ਫਤਿਆਬਾਦ ’ਚ ਬਣਨਗੀਆਂ ਨਵੀਆਂ ਜੇਲ੍ਹਾਂ

Job Alert: ਕਰਨਾਲ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਜੇਲ੍ਹ ਵਿਭਾਗ ’ਚ ਵੱਡੇ ਪੈਮਾਨੇ ’ਤੇ ਭਰਤੀ ਅਭਿਆਨ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੀ ਨਿਆਇਕ ਤੇ ਸੁਧਾਰਾਤਮਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਜੇਲ੍ਹ ਵਾਰਡਰਾਂ ਦੇ ਲਗਭਗ 1300 ਅਸਾਮੀਆਂ ਜਲਦ ਭਰੀਆਂ ਜਾਣਗੀਆਂ। ਨਾਲ ਹੀ, ਜੇਲ੍ਹ ਵਿਭਾਗ ’ਚ ਮੈਡੀਕਲ ਤੇ ਪੈਰਾਮੈਡੀਕਲ ਅਸਾਮੀਆਂ ਦੇ ਨਾਲ-ਨਾਲ ਕਰਨਾਲ ’ਚ ਨਵੀਂ ਜੇਲ੍ਹ ਸਿਖਲਾਈ ਅਕੈਡਮੀ ਲਈ ਜ਼ਰੂਰੀ ਸਟਾਫ ਦੇ ਅਹੁਦਿਆਂ ਨੂੰ ਵੀ ਜਲਦ ਹੀ ਭਰਿਆ ਜਾਵੇਗਾ।

ਮੁੱਖ ਮੰਤਰੀ ਨੇ ਜੇਲ੍ਹ ਸਿਖਲਾਈ ਅਕੈਡਮੀ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਐਲਾਨ ਕੀਤੇ, ਜਿਸਦਾ ਉਦੇਸ਼ ਜੇਲ੍ਹ ਕਰਮਚਾਰੀਆਂ ਨੂੰ ਸੁਧਾਰ, ਪੁਨਰਵਾਸ ਤੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕਰਦਿਆਂ ਵਿਆਪਕ ਸਿਖਲਾਈ ਦੇਣਾ ਹੈ। 6.5 ਏਕੜ ’ਚ ਫੈਲੀ ਤੇ 3.29 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਅਕੈਡਮੀ ’ਚ ਊਰਜਾ ਕੁਸ਼ਲ ਤੇ ਤਾਪਮਾਨ ਅਨੁਕੂਲ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਚਕੂਲਾ, ਦਾਦਰੀ ਤੇ ਫਤਿਆਬਾਦ ’ਚ ਨਵੀਆਂ ਜੇਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਰਨਾਲ ’ਚ ਜ਼ਿਲ੍ਹਾ ਜੇਲ੍ਹ ਕੰਪਲੈਕਸ ’ਚ ਇੱਕ ਨਵੀਂ ਗਊਸ਼ਾਲਾ ਵੀ ਸ਼ੁਰੂ ਕੀਤੀ ਜਾਵੇਗੀ। Job Alert

Read Also : CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ

ਇਸ ਮੌਕੇ ਮੌਜ਼ੂਦ ਲੋਕਾਂ ਨੂੰ ਸੰਬੋਧਿਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਜੇਲ ਸਿਖਲਾਈ ਅਕੈਡਮੀ ਸੁਧਾਰ ਪ੍ਰਣਾਲੀ ’ਚ ਪਰਿਵਰਤਨਸ਼ੀਲ ਪਹੁੰਚ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਇਮਾਰਤ ਦਾ ਉਦਘਾਟਨ ਨਹੀਂ ਹੈ, ਇਹ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਪਰਿਵਰਤਨ ਅਤੇ ਇੱਕ ਹੋਰ ਵਿਜਨ ਦੀ ਸ਼ੁਰੂਆਤ ਹੈ। ਸਾਡੀਆਂ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸਗੋਂ ਬਦਲਾਅ, ਪੁਨਰਦੁਆਰ ਤੇ ਪੁਨਰ ਨਿਰਮਾਣ ਦਾ ਕੇਂਦਰ ਬਣਨੀਆ ਚਾਹੀਦੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੇਲ ਦੇ ਕੈਦੀਆਂ ਵੱਲੋਂ ਬਣਾਏ ਗਏ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ ਤੇ ਨਵੀਂ ਜੇਲ੍ਹ ਅਕੈਡਮੀ ਦਾ ਵੀ ਦੌਰਾ ਕੀਤਾ।