
Teachers of Punjab: ਡੈਪੂੁਟੇਸ਼ਨ ’ਤੇ 22 ਮੁਲਾਜ਼ਮਾਂ ’ਚ ਅਧਿਆਪਕ ਵੀ ਸ਼ਾਮਲ, ਤਿੰਨ ਸਾਲਾਂ ਲਈ ਹੋਵੇਗਾ ਕਾਰਜਕਾਲ
- ਅਧਿਆਪਕਾਂ ਨੂੰ ਡੈਪੂਟੇਸ਼ਨ ’ਤੇ ਲੈਣ ਕਰਕੇ ਪੈਦਾ ਹੋਇਆ ਵਿਵਾਦ, ਕਾਂਗਰਸ ਨੇ ਚੁੱਕੀ ਉਂਗਲ | Teachers of Punjab
Teachers of Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪਾਠ ਪੜ੍ਹਾਉਣ ਵਾਲੇ ਅਧਿਆਪਕ ਹੁਣ ਟਰਾਂਸਪੋਰਟ ਵਿਭਾਗ ਵਿੱਚ ਟਰਾਂਸਪੋਰਟ ਮਾਮਲੇ ਨਾਲ ਜੁੜੇ ਮਾਮਲਿਆ ਦਾ ਪਾਠ ਪੜ੍ਹਾਉਂਦੇ ਹੋਏ ਨਜ਼ਰ ਆਉਣਗੇ। ਪੰਜਾਬ ਟਰਾਂਸਪੋਰਟ ਵਿਭਾਗ ਵਿੱਚ ਮੰਗਲਵਾਰ ਨੂੰ ਡੈਪੂਟੇਸ਼ਨ ’ਤੇ 4 ਅਧਿਆਪਕਾਂ ਨੂੰ ਬਤੌਰ ਸਹਾਇਕ ਟਰਾਂਸਪੋਰਟ ਅਫ਼ਸਰ ਤੈਨਾਤ ਕਰ ਦਿੱਤਾ ਗਿਆ ਹੈ। ਹਾਲਾਂਕਿ ਟਰਾਂਸਪੋਰਟ ਵਿਭਾਗ ਵਿੱਚ ਸਹਾਇਕ ਟਰਾਂਸਪੋਰਟ ਅਫ਼ਸਰ ਦੀ ਸੀਟ ਹਾਸਲ ਕਰਨ ’ਚ ਕੁੱਲ 22 ਅਧਿਕਾਰੀ ਤੇ ਮੁਲਾਜ਼ਮ ਸਫ਼ਲ ਹੋਏ ਹਨ, ਇਨ੍ਹਾਂ ਵਿੱਚੋਂ ਸਿਰਫ਼ 4 ਹੀ ਅਧਿਆਪਕ ਹਨ ਫਿਰ ਵੀ ਇਨ੍ਹਾਂ ਦੀ ਡੈਪੂਟੇਸ਼ਨ ’ਤੇ ਕਾਂਗਰਸ ਪਾਰਟੀ ਵੱਲੋਂ ਸੁਆਲ ਖੜ੍ਹੇ ਕਰਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ ਗਿਆ ਹੈ। Punjab News
ਜਾਣਕਾਰੀ ਅਨੁਸਾਰ ਟਰਾਂਸਪੋਰਟ ਵਿਭਾਗ ਵੱਲੋਂ ਹਰ ਤਿੰਨ ਸਾਲਾਂ ਬਾਅਦ ਆਪਣੇ ਵਿਭਾਗ ਵਿੱਚ ਡੈਪੂਟੇਸ਼ਨ ’ਤੇ ਆਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਆਫ਼ਰ ਦਿੱਤਾ ਜਾਂਦਾ ਹੈ। ਟਰਾਂਸਪੋਰਟ ਵਿਭਾਗ ਵੱਲੋਂ ਇਹ ਆਫ਼ਰ ਦੇਣ ਤੋਂ ਬਾਅਦ ਪੰਜਾਬ ਭਰ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਆਪਣੇ ਗ੍ਰੇਡ ਅਨੁਸਾਰ ਸਹਾਇਕ ਟਰਾਂਸਪੋਰਟ ਅਫ਼ਸਰ ਦੀ ਪੋਸਟ ’ਤੇ ਡੈਪੁੂਟੇਸ਼ਨ ਲਈ ਆਉਣ ਸਬੰਧੀ ਅਪਲਾਈ ਕਰਦੇ ਹਨ। Teachers of Punjab
Read Also : Viral Talent Punjab: ਇਸ ਇਨਸਾਨ ਦੇ ਸ਼ੌਕ ਤੇ ਕਲਾ ਨੂੰ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ, ਵਾਹ! ਭਾਈ ਵਾਹ!
ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਬੀਤੇ 2 ਮਹੀਨੇ ਪਹਿਲਾਂ ਇਸੇ ਤਰ੍ਹਾਂ ਦਾ ਇਸਤਿਹਾਰ ਜਾਰੀ ਕੀਤਾ ਗਿਆ ਸੀ ਤਾਂ ਦਰਜ਼ਨ ਭਰ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਡੈਪੂਟੇਸ਼ਨ ’ਤੇ ਆਉਣ ਲਈ ਨਿੱਜੀ ਤੌਰ ’ਤੇ ਇੱਛਾ ਜ਼ਾਹਰ ਕਰਦੇ ਹੋਏ ਬਕਾਇਦਾ ਫਾਰਮ ਭਰਿਆ ਗਿਆ ਸੀ।ਟਰਾਂਸਪੋਰਟ ਵਿਭਾਗ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਸਾਰੇ ਮੁਲਾਜ਼ਮਾਂ ਦੇ ਫਾਰਮਾਂ ਦੀ ਚੈਕਿੰਗ ਕਰਨ ਦੇ ਨਾਲ ਹੀ ਉਨ੍ਹਾਂ ਦਾ ਇੰਟਰਵਿਊ ਲਿਆ ਗਿਆ ਸੀ, ਸਫ਼ਲ ਰਹਿਣ ਵਾਲੇ 22 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਡੈਪੂੁਟੇਸ਼ਨ ਲਈ ਚੋਣ ਕਰਦੇ ਹੋਏ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ’ਚ ਸਹਾਇਕ ਟਰਾਂਸਪੋਰਟ ਅਫ਼ਸਰ ਦੇ ਅਹੁਦੇ ’ਤੇ ਤੈਨਾਤ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। Punjab News
Teachers of Punjab
ਇਨ੍ਹਾਂ ਆਦੇਸ਼ਾਂ ਵਿੱਚ ਚਾਰ ਅਧਿਆਪਕਾਂ ਦਾ ਨਾਅ ਵੀ ਸ਼ਾਮਲ ਹੈ, ਜਿਸ ਸਬੰਧੀ ਕਾਂਗਰਸ ਪਾਰਟੀ ਵੱਲੋਂ ਜੰਮ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ ਤਾਂ ਉਥੇ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਡੈਪੂੁਟੇਸ਼ਨ ’ਤੇ ਟਰਾਂਸਪੋਰਟ ਵਿਭਾਗ ਵਿੱਚ ਜਾਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ।
ਅਧਿਆਪਕਾਂ ਨੇ ਖ਼ੁਦ ਦਿੱਤੀ ਅਰਜ਼ੀ ਤਾਂ ਟਰਾਂਸਪੋਰਟ ਵਿਭਾਗ ਕਿਵੇਂ ਕਰਦਾ ਇਨਕਾਰ : ਅਧਿਕਾਰੀ
ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਡੈਪੂਟੇਸ਼ਨ ’ਤੇ ਅਧਿਕਾਰੀ ਤੇ ਮੁਲਾਜ਼ਮ ਹੋਰਨਾਂ ਵਿਭਾਗਾਂ ਤੋਂ ਆਉਂਦੇ ਰਹਿੰਦੇ ਹਨ ਅਤੇ ਪਿਛਲੀਆਂ ਸਰਕਾਰਾਂ ’ਚ ਵੀ ਇਸ ਤਰ੍ਹਾਂ ਦੇ ਡੈਪੂਟੇਸ਼ਨ ਨੂੰ ਇਜ਼ਾਜਤ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਕਿਹਾ ਕਿ ਜੇਕਰ ਅਧਿਆਪਕ ਡੈਪੂੁਟੇਸ਼ਨ ਖ਼ੁਦ ਦੀ ਇੱਛਾ ਅਨੁਸਾਰ ਅਪਲਾਈ ਕਰਦੇ ਹਨ ਤਾਂ ਟਰਾਂਸਪੋਰਟ ਵਿਭਾਗ ਕਿਵੇਂ ਇਨਕਾਰ ਕਰ ਸਕਦਾ ਹੈ।