Heavy Rain: ਇੱਕ ਪਾਸੇ ਪਿੰਡਾ ਲੂਹਣ ਵਾਲੀ ਤਪਸ਼, ਦੂਜੇ ਪਾਸੇ ਭਾਰੀ ਮੀਂਹ ਦੀ ਭਵਿੱਖਬਾਣੀ

Heavy Rain
Heavy Rain: ਇੱਕ ਪਾਸੇ ਪਿੰਡਾ ਲੂਹਣ ਵਾਲੀ ਤਪਸ਼, ਦੂਜੇ ਪਾਸੇ ਭਾਰੀ ਮੀਂਹ ਦੀ ਭਵਿੱਖਬਾਣੀ

Heavy Rain: ਚੇਨਈ (ਏਜੰਸੀ)। ਚੇਨੱਈ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ (ਆਰਐੱਮਸੀ) ਨੇ ਅਗਲੇ ਕੁਝ ਦਿਨਾਂ ਲਈ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਦੇ ਤਾਜ਼ਾ ਬੁਲੇਟਿਨ ਅਨੁਸਾਰ 22 ਮਈ ਤੱਕ ਨੀਲਗਿਰੀ, ਕੋਇੰਬਟੂਰ, ਤਿਰੂਪੁਰ, ਥੇਨੀ, ਡਿੰਡੀਗੁਲ, ਇਰੋਡ, ਕ੍ਰਿਸ਼ਨਾਗਿਰੀ ਅਤੇ ਧਰਮਪੁਰੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। Weather Today

Read Also : Haryana Punjab Water Dispute: ਹਰਿਆਣਾ ਨੂੰ ਅੱਜ ਤੋਂ ਮਿਲੇਗੀ 9525 ਕਿਊੁਸਿਕ ਪਾਣੀ ਦੀ ਸਪਲਾਈ

ਮੌਸਮ ਵਿਭਾਗ ਨੇ ਵਸਨੀਕਾਂ ਖਾਸ ਕਰਕੇ ਪਹਾੜੀ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਭਾਰੀ ਬਾਰਸ਼ ਕਾਰਨ ਸੰਭਾਵੀ ਸਥਾਨਕ ਹੜ੍ਹ ਜਾਂ ਜ਼ਮੀਨ ਖਿਸਕਣ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਵੀ ਮੌਸਮ ਦੀ ਸਲਾਹ ਦੇ ਆਧਾਰ ’ਤੇ ਢੁਕਵੀਆਂ ਸਾਵਧਾਨੀਆਂ ਵਰਤਣ ਦੀ ਬੇਨਤੀ ਕੀਤੀ ਗਈ ਹੈ। Heavy Rain

ਦੂਜੇ ਪਾਸੇ ਉੱਤਰ ਭਾਰਤ ’ਚ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਹੀਟਵੇਵ ਤੋਂ ਬਚਾਅ ਲਈ ਸਾਵਧਾਨੀਆਂ ਵਰਤਨ ਦੀ ਸਲਾਹ ਦਿੱਤੀ ਹੈ। ਉੱਤਰ ਭਾਰਤ ਲੂ ਦੀ ਮਾਰ ਹੇਠ ਹੈ।