Haryana Punjab Water Dispute: ਹਰਿਆਣਾ ਨੂੰ ਅੱਜ ਤੋਂ ਮਿਲੇਗੀ 9525 ਕਿਊੁਸਿਕ ਪਾਣੀ ਦੀ ਸਪਲਾਈ

Haryana Punjab Water Dispute
Haryana Punjab Water Dispute: ਹਰਿਆਣਾ ਨੂੰ ਅੱਜ ਤੋਂ ਮਿਲੇਗੀ 9525 ਕਿਊੁਸਿਕ ਪਾਣੀ ਦੀ ਸਪਲਾਈ

Haryana Punjab Water Dispute: 21 ਮਈ ਤੋਂ ਹਰਿਆਣਾ ਨੂੰ ਨਵੀਂ ਵੰਡ ਅਨੁਸਾਰ ਮਿਲੇਗਾ ਪਾਣੀ

  • ਹਾਈ ਕੋਰਟ ਵਿੱਚ ਭਲਕੇ ਮੁੜ ਹੋਵੇਗੀ ਸੁਣਵਾਈ | Haryana Punjab Water Dispute

Haryana Punjab Water Dispute: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਦਾ ਵਿਵਾਦ ਮੰਗਲਵਾਰ ਦੇਰ ਰਾਤ ਤੋਂ ਖ਼ਤਮ ਹੋ ਗਿਆ ਹੈ, ਕਿਉਂਕਿ 21 ਮਈ ਤੋਂ ਹਰਿਆਣਾ ਨੂੰ ਨਵੀਂ ਵੰਡ ਦੇ ਅਨੁਸਾਰ 9525 ਕਿਊੁਸਿਕ ਪਾਣੀ ਦੀ ਸਪਲਾਈ ਵੀ ਸ਼ੁਰੂ ਹੋ ਰਹੀ ਹੈ, ਜਿਸ ਨਾਲ ਪਿਛਲੇ 25-30 ਦਿਨਾਂ ਤੋਂ ਪਾਣੀ ਦੀ ਘਾਟ ਤੋਂ ਜੁਝ ਰਹੇ ਹਰਿਆਣਾ ਨੂੰ ਵੱਡੀ ਰਾਹਤ ਮਿਲੇਗੀ ਅਤੇ ਪੰਜਾਬ ਸਰਕਾਰ ਵੀ ਇਸ ਵਿਵਾਦ ਦੇ ਖ਼ਤਮ ਹੋਣ ਤੋਂ ਬਾਅਦ ਬਾਕੀ ਰਹਿੰਦੇ ਕੰਮਾਂ ਵੱਲ ਨੂੰ ਧਿਆਨ ਦੇਵੇਗੀ, ਕਿਉਂਕਿ ਪਿਛਲੇ 2 ਹਫ਼ਤਿਆਂ ਤੋਂ ਪਾਣੀ ’ਤੇ ਹੀ ਜ਼ਿਆਦਾ ਫੋਕਸ ਹੋਣ ਕਰਕੇ ਇਸ ’ਤੇ ਰਾਜਨੀਤੀ ਹੀ ਚੱਲ ਰਹੀ ਹੈ।

ਮੰਗਲਵਾਰ ਨੂੰ ਪਾਣੀ ਦੀ ਵੰਡ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਸੁਣਵਾਈ ਹੋਈ, ਜਿੱਥੇ ਕਿ ਇਸ ਪਾਣੀ ਦੀ ਵੰਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਜੁਆਬ ਦਾਖ਼ਲ ਕਰਨ ਲਈ ਕੁਝ ਸਮਾਂ ਦੇਣ ਦੀ ਮੰਗ ਕੀਤੀ ਗਈ ਤਾਂ ਪੰਜਾਬ ਸਰਕਾਰ ਨੂੰ ਸਿਰਫ਼ 1 ਦਿਨ ਦਾ ਹੀ ਸਮਾਂ ਦਿੰਦੇ ਹੋਏ 22 ਤਾਰੀਖ ਤੋਂ ਪਹਿਲਾਂ ਜੁਆਬ ਦੇਣ ਲਈ ਕਿਹਾ ਗਿਆ ਹੈ। ਜਿਸ ਕਾਰਨ ਹੁਣ ਇਸ ਪਾਣੀ ਵਿਵਾਦ ਦੀ ਸੁਣਵਾਈ 22 ਮਈ ਨੂੰ ਹੋਵੇਗੀ।

Haryana Punjab Water Dispute

ਇਸ ਪਾਣੀ ਵਿਵਾਦ ਸਬੰਧੀ ਭਾਖੜਾ ਬੰਨ੍ਹ ’ਤੇ ਚੱਲ ਰਹੇ ਪਿਛਲੇ 20 ਦਿਨਾਂ ਤੋਂ ਧਰਨੇ ਦਾ ਅੰਤ ਵੀ ਬੁੱਧਵਾਰ ਨੂੰ ਹੋ ਜਾਵੇਗਾ ਅਤੇ ਇਸ ਧਰਨੇ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਭਾਖੜਾ ਬੰਨ੍ਹ ’ਤੇ ਪੁੱਜ ਸਕਦੇ ਹਨ। ਜਾਣਕਾਰੀ ਅਨੁਸਾਰ ਹਰਿਆਣਾ ਵੱਲੋਂ ਪਾਣੀ ਦੀ ਵੰਡ ਅਨੁਸਾਰ ਆਪਣੇ ਕੋਟੇ ਦਾ ਪਾਣੀ ਮਾਰਚ ਮਹੀਨੇ ਵਿੱਚ ਖ਼ਤਮ ਕਰ ਲਿਆ ਗਿਆ ਸੀ, ਜਦੋਂ ਕਿ ਅਪਰੈਲ ਅਤੇ ਮਈ ਮਹੀਨੇ ਲਈ ਹਰਿਆਣਾ ਵੱਲੋਂ ਪੰਜਾਬ ਤੋਂ ਪਾਣੀ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਪੰਜਾਬ ਸਰਕਾਰ ਵੱਲੋਂ ਮਾਨਵਤਾ ਦੇ ਆਧਾਰ ’ਤੇ ਪੀਣ ਲਈ 4 ਹਜ਼ਾਰ ਕਿਊੁਸਿਕ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਅਪਰੈਲ ਮਹੀਨੇ ਦਾ ਆਖਰੀ ਹਫ਼ਤਾ ਆਇਆ ਤਾਂ ਹਰਿਆਣਾ ਵੱਲੋਂ 4 ਹਜ਼ਾਰ ਕਿਉਸਿਕ ਦੀ ਥਾਂ ’ਤੇ 8500 ਕਿਊੁਸਿਕ ਪਾਣੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਪਰ ਪੰਜਾਬ ਸਰਕਾਰ ਵੱਲੋਂ 4 ਹਜ਼ਾਰ ਕਿਊੁਸਿਕ ਤੋਂ ਜ਼ਿਆਦਾ ਇੱਕ ਵੀ ਬੂੰਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Read Also : Junior Shooting World Cup: ਐਡਰੀਅਨ ਨੇ ਖੋਲ੍ਹਿਆ ਭਾਰਤ ਦਾ ਖਾਤਾ, ਡੈਬਿਊ ਮੈਚ ’ਚ ਜਿੱਤਿਆ ਚਾਂਦੀ ਤਮਗਾ

ਜਿਸ ਤੋਂ ਬਾਅਦ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਕਿ ਇਸ ਮਾਮਲੇ ’ਚ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਦਖ਼ਲ ਦਿੱਤਾ ਗਿਆ ਅਤੇ ਬੀਬੀਐੱਮਬੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਹਾਈ ਕੋਰਟ ਦਾ ਵੀ ਰੁਖ ਕੀਤਾ ਗਿਆ ਪਰ ਇਸ ਮਾਮਲੇ ਵਿੱਚ ਪੰਜਾਬ ਨੇ ਬਿਲਕੁਲ ਵੀ ਝੁਕਣ ਤੋਂ ਸਾਫ਼ ਇਨਕਾਰ ਕਰਦੇ ਹੋਏ ਸਿਆਸੀ ਲੜਾਈ ਦੇ ਨਾਲ ਹੀ ਅਦਾਲਤੀ ਲੜਾਈ ਵੀ ਲੜਦੇ ਹੋਏ ਹਰਿਆਣਾ ਨੂੰ ਇੱਕ ਵੀ ਬੂੰਦ ਵਾਧੂ ਪਾਣੀ ਨਾ ਦਿੱਤਾ।

ਹੁਣ ਨਵੀਂ ਵੰਡ ਅਨੁਸਾਰ 21 ਮਈ ਤੋਂ ਪਾਣੀ ਦਿੱਤਾ ਜਾਣਾ ਹੈ ਤਾਂ ਪੰਜਾਬ ਸਰਕਾਰ ਇਸ ਲਈ ਤਿਆਰ ਹੋਣ ਦੇ ਨਾਲ ਹੀ ਬੀਬੀਐੱਮਬੀ ਰਾਹੀਂ 9525 ਕਿਉੂਸਿਕ ਪਾਣੀ ਦੀ ਸਪਲਾਈ ਦੇਣ ਲਈ ਵੀ ਤਿਆਰ ਹੋ ਗਈ ਹੈ। ਇਸ ਨਾਲ ਹੀ 21 ਮਈ ਤੋਂ ਹਰਿਆਣਾ ਨੂੰ ਜ਼ਰੂਰਤ ਅਨੁਸਾਰ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਤਾਂ ਇਸ ਵਿਵਾਦ ਦੇ ਵੀ ਖ਼ਤਮ ਹੋਣ ਦੇ ਆਸਾਰ ਬਣ ਗਏ ਹਨ।