
Jail in Punjab: ਪੰਜਾਬ ਭਰ ਦੀਆਂ ਜੇਲ੍ਹਾਂ ਨੂੰ ਬਹੁਤ ਨੇੜੇ ਤੋਂ ਕੀਤਾ ਜਾ ਰਿਹੈ ਚੈੱਕ, ਹਰ ਕਰਮਚਾਰੀ ’ਤੇ ਵੀ ਨਜ਼ਰ
- ਚੰਦ ਨੋਟ ਲੈ ਕੇ ਜੇਲ੍ਹਾਂ ’ਚ ਨਸ਼ੇ ਦੀ ਇਜਾਜ਼ਤ ਦੇਣ ਵਾਲੇ ਜੇਲਰ ਖੁਦ ਜਾਣਗੇ ਜੇਲ੍ਹ | Jail in Punjab
Jail in Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਹੁਣ ਉਨ੍ਹਾਂ ਜੇਲਰਾਂ ਦੀ ਖੈਰ ਨਹੀਂ ਹੈ, ਜਿਹੜੇ ਕਿ ਚੰਦ ਨੋਟ ਲੈਂਦੇ ਹੋਏ ਆਪਣੀ ਹੀ ਜੇਲ੍ਹ ’ਚ ਨਸ਼ਾ ਕਰਨ ਲਈ ਕੈਦੀਆਂ ਨੂੰ ਇਜਾਜ਼ਤ ਦੇ ਦਿੰਦੇ ਹਨ। ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰੀ ਜੇਲਰਾਂ ’ਤੇ ਪੰਜਾਬ ਸਰਕਾਰ ਦੀ ਬਾਜ਼ ਵਰਗੀ ਅੱਖ ਰਹੇਗੀ ਤੇ ਹਰ ਜੇਲਰ ਤੋਂ ਲੈ ਕੇ ਜੇਲ੍ਹ ’ਚ ਤੈਨਾਤ ਹਰ ਮੁਲਾਜ਼ਮ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਕਿਸੇ ਵੀ ਤਰ੍ਹਾਂ ਦਾ ਸ਼ੱਕ ਪੈਣ ’ਤੇ ਪਹਿਲਾਂ ਤੋਂ ਤਿਆਰ ਬੈਠੀ ਪੰਜਾਬ ਪੁਲਿਸ ਵੱਲੋਂ ਜੇਲ੍ਹ ਵਿਭਾਗ ਦੇ ਮੁਲਾਜ਼ਮ ਤੋਂ ਲੈ ਕੇ ਜੇਲਰ ਤੱਕ ਨੂੰ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ’ਚ ਭੇਜ ਦਿੱਤਾ ਜਾਵੇਗਾ। ਇਸ ਲਈ ਲਈ ਕਿਸੇ ਵੀ ਜ਼ਿਲੇ੍ਹ ਦੇ ਐੈੱਸਐੱਸਪੀ ਜਾਂ ਫਿਰ ਪੁਲਿਸ ਅਧਿਕਾਰੀ ਨੂੰ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਨੂੰ ਹਰ ਤਰ੍ਹਾਂ ਦਾ ਅਖਤਿਆਰ ਦੇ ਦਿੱਤਾ ਗਿਆ ਹੈ।
Jail in Punjab
ਜਾਣਕਾਰੀ ਅਨੁਸਾਰ ਨਸ਼ੇ ਦੇ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਡੀ ਮੁਹਿੰਮ ਦੇ ਤਹਿਤ ਹੀ ਪੰਜਾਬ ਭਰ ਦੇ ਐੱਸਐੱਸਪੀਜ਼ ਦੇ ਉੱਪਰ ਨਸ਼ੇ ਦੇ ਖ਼ਾਤਮੇ ਸਬੰਧੀ ਕਾਫ਼ੀ ਜ਼ਿਆਦਾ ਦਬਾਅ ਚੱਲ ਰਿਹਾ ਹੈ ਤਾਂ ਹੁਣ ਐੈੱਸਐੱਸਪੀਜ਼ ਵੱਲੋਂ ਆਪਣੇ ਜ਼ਿਲ੍ਹੇ ਦੇ ਹਰ ਇਲਾਕੇ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਆਉਂਦੀਆਂ ਜੇਲ੍ਹਾਂ ’ਚ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਜ਼ਿਲੇ੍ਹ ਦੀ ਜੇਲ੍ਹ ’ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਫਿਰ ਭ੍ਰਿਸ਼ਟਾਚਾਰ ਤਾਂ ਨਹੀਂ ਚੱਲ ਰਿਹਾ ਹੈ। Punjab Jail News
Read Also : Punjab Paddy News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਨੂੰ ਮਾਲਾਮਾਲ, ਪਾਣੀ ਦੀ ਵੀ ਹੋਵੇਗੀ ਬੱਚਤ
ਇਸ ਕੜੀ ਦੇ ਤਹਿਤ ਬੀਤੇ ਦਿਨੀਂ ਸੰਗਰੂਰ ਜੇਲ੍ਹ ਦੇ ਜੇਲਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਹੁਣ ਸੰਗਰੂਰ ਦੀ ਤਰਜ਼ ’ਤੇ ਪੰਜਾਬ ਭਰ ਦੀਆਂ ਸਾਰੀਆਂ ਜੇਲ੍ਹਾਂ ’ਤੇ ਵੀ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੂੰ ਆਦੇਸ਼ ਦੇ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਬਾਰਡਰ ’ਤੇ ਸਥਿਤ ਜੇਲ੍ਹਾਂ ’ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਨਸ਼ੇ ਦਾ ਨੈਟਵਰਕ ਬਾਰਡਰ ਇਲਾਕੇ ’ਚ ਹੋਣ ਕਰਕੇ ਕਈ ਵੱਡੇ ਤਸਕਰ ਤੇ ਨਸ਼ੇੜੀ ਇਸ ਸਮੇਂ ਜੇਲ੍ਹਾਂ ’ਚ ਬੰਦ ਹਨ, ਪੁਲਿਸ ਨਿਗ੍ਹਾ ਰੱਖ ਰਹੀ ਹੈ ਕਿ ਕਿਤੇ ਜੇਲ੍ਹਾਂ ’ਚ ਬੰਦ ਤਸਕਰ ਆਪਣੇ ਨੈੱਟਵਰਕ ਰਾਹੀਂ ਜੇਲ੍ਹਾਂ ਬਾਹਰ ਨਸ਼ਾ ਤਸਕਰੀ ਤਾਂ ਨਹੀਂ ਕਰ ਰਹੇ Punjab Jail News
ਅਚਾਨਕ ਚੈਕਿੰਗ ਕਰਨ ਲਈ ਤਿਆਰ ਪੁਲਿਸ ਅਧਿਕਾਰੀ | Jail in Punjab
ਪੰਜਾਬ ਦੀਆਂ ਜੇਲ੍ਹਾਂ ’ਚ ਚੈਕਿੰਗ ਲਈ ਵੀ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਤਿਆਰ ਹਨ ਤੇ ਕਿਸੇ ਵੀ ਸਮੇਂ ਜੇਲ੍ਹਾਂ ’ਚ ਨਸ਼ੇ ਦੇ ਨਾਲ ਨਾਲ ਮੋਬਾਇਲ ਦੀ ਚੈਕਿੰਗ ਕਰਨ ਲਈ ਪੁਲਿਸ ਜੇਲ੍ਹਾਂ ’ਚ ਛਾਪੇਮਾਰੀ ਕਰ ਸਕਦੀ ਹੈ। ਨਸ਼ੇ ਦਾ ਖ਼ਾਤਮੇ ਲਈ ਪੰਜਾਬ ਪੁਲਿਸ ਦੀ ਨਜ਼ਰ ਮੋਬਾਇਲ ਫੋਨ ’ਤੇ ਜ਼ਿਆਦਾ ਹੈ, ਕਿਉਂਕਿ ਪੁਲਿਸ ਨੂੰ ਸ਼ੱਕ ਕਰ ਹੈ ਕਿ ਕਿਤੇ ਜੇਲ੍ਹ ’ਚ ਹੀ ਬੈਠ ਕੇ ਨਸ਼ੇ ਦਾ ਨੈੱਟਵਰਕ ਪਹਿਲਾਂ ਵਾਂਗ ਹੀ ਕੁਝ ਨਸ਼ਾ ਤਸਕਰੀ ਤਾਂ ਚਲਾ ਨਹੀਂ ਰਹੇ ਹਨ।
ਜੇਲਰਾਂ ਦੀ ਜਾਇਦਾਦ ਦੀ ਚੈਕਿੰਗ ਕਰ ਸਕਦੀ ਐ ਪੰਜਾਬ ਸਰਕਾਰ
ਸੰਗਰੂਰ ਜੇਲ੍ਹ ’ਚ ਨਸ਼ੇ ਦੀ ਸਪਲਾਈ ਕਰਨ ਦੇ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਜੇਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਅੰਦਰ ਖਾਤੇ ਜੇਲ੍ਹਾਂ ’ਚ ਤੈਨਾਤ ਜੇਲਰਾਂ ਸਣੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਜਾਇਦਾਦ ਦੀ ਵੀ ਚੈਕਿੰਗ ਕੀਤੀ ਜਾ ਸਕਦੀ ਹੈ।