Team India: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਆਲਰਾਊਂਡਰ ਕਨਿਸ਼ਕ ਚੌਹਾਨ (Kanishk Chauhan) ਨੇ ਭਾਰਤ ਦੀ ਅੰਡਰ-19 ਟੀਮ ’ਚ ਜਗ੍ਹਾ ਬਣਾਈ ਹੈ। ਹੁਣ ਉਹ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ’ਚ ਇੰਗਲੈਂਡ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਇਹ ਸ਼ਾਨਦਾਰ ਉਪਲੱਬਧੀ ਨਾ ਸਿਰਫ਼ ਸਰਸਾ ਸਗੋਂ ਸਮੁੱਚੇ ਹਰਿਆਣਾ ਲਈ ਮਾਣ ਦੀ ਗੱਲ ਹੈ। ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਬੈਨਰ ਹੇਠ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ’ਚ ਇੱਕ ਪ੍ਰੋਗਰਾਮ ਕੀਤਾ ਗਿਆ, ਜਿਸ ’ਚ ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਸ਼ਿਰਕਤ ਕੀਤੀ ਤੇ ਕਨਿਸ਼ਕ ਚੌਹਾਨ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ। Sirsa News
Read Also : Team India: ਆਈਪੀਐੱਲ ਦੇ ਚੱਲਦੇ-ਚੱਲਦੇ ਭਾਰਤੀ ਟੀਮ ‘ਤੇ ਆਇਆ ਵੱਡਾ ਫੈਸਲਾ!
ਉੱਧਰ ਇਸ ਦੌਰਾਨ ਹਾਲ ਹੀ ’ਚ ਪ੍ਰਮਾਣ ਪੱਤਰ ਆਦਿ ਦੇ ਕੇ ਸਨਮਾਨਿਤ ਕੀਤਾ। ਡਾ. ਵੇਦ ਬੈਨੀਵਾਲ ਨੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ’ਚ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਪੇਂਡੂ ਖੇਤਰ ਦੇ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਬਿਹਤਰੀਨ ਤੇ ਵੱਡਾ ਮੰਚ ਪ੍ਰਦਾਨ ਕਰ ਰਹੀ ਹੈ। ਕਨਿਸ਼ਕ ਚੌਹਾਨ ਦਾ ਭਾਰਤ ਦੀ ਅੰਡਰ19 ਟੀਮ ’ਚ ਚੋਣ ਹੋਣਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। Under-19 Team India
ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੈਦਾਨ ’ਤੇ ਖੂਬ ਪਸੀਨਾ ਵਹਾਉਣ, ਸਫ਼ਲਤਾ ਇੱਕ ਦਿਨ ਉਨ੍ਹਾਂ ਦੇ ਕਦਮ ਜ਼ਰੂਰ ਚੁੰਮੇਗੀ। ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਉਹ ਤਜ਼ਰਬੇ ਨਾਲ ਕਹਿੰਦੇ ਹਨ ਕਿ ਕਨਿਸ਼ਕ ਚੌਹਾਨ ’ਚ ਕ੍ਰਿਕਟ ਦੀ ਜੋ ਭੁੱਖ ਹੈ, ਉਸ ਕਾਰਨ ਉਹ ਇੱਕ ਦਿਨ ਸੀਨੀਅਰ ਭਾਰਤੀ ਕ੍ਰਿਕਟ ’ਚ ਵੀ ਆਪਣਾ ਸਥਾਨ ਬਣਾਏਗਾ। ਇਸ ਤੋਂ ਪਹਿਲਾਂ ਚੋਣਕਰਤਾ ਹਿਤੇਸ਼ ਨੇ ਆਪਣੇ ਸੰਬੋਧਨ ’ਚ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕ੍ਰਿਕੇਟਰਾਂ ਨੂੰ ਉਨ੍ਹਾਂ ਦਾ ਅਸਲੀ ਮੰਚ ਉਹ ਖੁਦ ਆਪਣੇ ਹੁਨਰ ਨਾਲ ਦੇ ਸਕਦੇ ਹਨ।
Kanishk Chauhan
ਇਸ ਹੁਨਰ ਨੂੰ ਨਿਖਾਰਨ ਲਈ ਵਸੀਲੇ ਤੇ ਮੌਕੇ ਦੇਣ ਦਾ ਕੰਮ ਡਾ. ਵੇਦ ਬੈਨੀਵਾਲ ਨਾਲ ਉਹ ਖੁਦ ਤੇ ਸਰਸਾ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਕਰਨ ਸਿੰਘ ਨਾਲ ਸਦਾ ਤਿਆਰ ਹਨ। ਪ੍ਰੋਗਰਾਮ ਦੌਰਾਨ ਟੀਮ ਦੇ ਮੁੱਖ ਕੋਚ ਜਸਕਰਨ ਸਿੰਘ ਨੇ ਅੰਡਰ-19 ਕ੍ਰਿਕਟ ਦੀ ਵਿਜੈ ਯਾਤਰਾ ਤੇ ਅੰਡਰ-23 ਕ੍ਰਿਕਟ ਟੀਮ ਦੇ ਫਾਈਨਲ ਤੱਕ ਪਹੁੰਚਣ ਲਈ ਕੀਤੀਆਂ ਗਈਅਆਂ ਟੀਮ ਗੇਮਾਂ ਦੀਆਂ ਕੋਸ਼ਿਸ਼ਾਂ ਨੂੰ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸਰਸਾ ਕ੍ਰਿਕਟ ਟੀਮ ਦੇ ਦੂਜੇ ਕੋਚ ਵਿਜੈ ਸਿੰਘ ਵੀ ਮੌਜ਼ੂਦ ਸਨ।
ਜੂਨੀਅਰ ਕ੍ਰਿਕੇਟਰਾਂ ਨੇ ਲਿਆ ਪ੍ਰਣ | Team India
ਪ੍ਰੋਗਰਾਮ ਦੌਰਾਨ ਜੂਨੀਅਰ ਕ੍ਰਿਕੇਟਰਾਂ ਨੇ ਵੀ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਚੁਣੇ 25 ਖਿਡਾਰੀਆਂ ’ਚੋਂ ਇੱਕ ਕਨਿਸ਼ਕ ਚੌਹਾਨ ਨੂੰ ਆਪਣਾ ਆਦਰਸ਼ ਮੰਨਦਿਆਂ ਪ੍ਰਣ ਲਿਆ ਕਿ ਉਹ ਵੀ ਆਪਣੀ ਸਖਤ ਮਿਹਨਤ, ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ’ਚ ਮਿਲ ਰਹੀਆਂ ਸਹੂਲਤਾਂ ਤੇ ਮੁੱਖ ਕੋਚ ਜਸਕਰਨ ਸਿੰਘ ਦੇ ਮਾਰਗਦਰਸ਼ਨ ’ਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਨਗੇ ਤੇ ਸਰਸਾ ਤੇ ਹਰਿਆਣਾ ਦਾ ਨਾਂਅ ਕ੍ਰਿਕਟ ਜਗਤ ’ਚ ਰੁਸ਼ਨਾਉਣਗੇ।