Yudh Nashe Virudh: ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਜੰਗੀ ਪੱਧਰ ’ਤੇ ਕੀਤੀ ਜਾਂ ਰਹੀ ਚੈਕਿੰਗ

Yudh Nashe Virudh
ਸੁਨਾਮ ਉਧਮ ਸਿੰਘ ਵਾਲਾ: ਪੁਲਿਸ ਵੱਲੋਂ ਐਕਸਾਈਜ ਵਿਭਾਗ ਦੇ ਨਾਲ ਕੀਤੀ ਜਾ ਰਹੀ ਚੈਕਿੰਗ। ਤਸਵੀਰ: ਕਰਮ ਥਿੰਦ

ਐਕਸਾਈਜ਼ ਵਿਭਾਗ ਦੇ ਨਾਲ ਪੁਲਿਸ ਵੱਲੋਂ ਇੰਦਰਾ ਬਸਤੀ ਵਿਖੇ ਕੀਤੀ ਗਈ ਚੈਕਿੰਗ….

Yudh Nashe Virudh: ਸੁਨਾਮ ਉਧਮ ਸਿੰਘ ਵਾਲਾ, (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਸਟੇਡੀਅਮ ਰੋਡ ’ਤੇ ਇੰਦਰਾ ਵਸਤੀ ਵੱਲ ਸਥਾਨਕ ਪੁਲਿਸ ਵੱਲੋਂ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਨਜਾਇਜ਼ ਡਰੱਗ ਅਤੇ ਸ਼ਰਾਬ ਨੂੰ ਲੈ ਕੇ ਇਕੱਠੇ ਤੌਰ ’ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਸਮੇਤ ਐਕਸਾਈਜ਼ ਇੰਸਪੈਕਟਰ ਸੁਨਾਮ ਗੋਰਵ ਜਿੰਦਲ ਅਤੇ ਐਕਸਾਈਜ਼ ਇੰਸਪੈਕਟਰ ਲੋਂਗੋਵਾਲ ਭੁਪਿੰਦਰ ਸਿੰਘ ਵੀ ਮੌਕੇ ’ਤੇ ਮੌਜੂਦ ਸੀ।

ਇਹ ਵੀ ਪੜ੍ਹੋ: Coronavirus. ਅਦਾਕਾਰਾ ਸ਼ਿਲਪਾ ਸ਼ਿਰੋਡਕਰ ਨੂੰ ਹੋਇਆ ਕੋਰੋਨਾ

Yudh Nashe Virudh
ਸੁਨਾਮ ਉਧਮ ਸਿੰਘ ਵਾਲਾ: ਪੁਲਿਸ ਵੱਲੋਂ ਐਕਸਾਈਜ ਵਿਭਾਗ ਦੇ ਨਾਲ ਕੀਤੀ ਜਾ ਰਹੀ ਚੈਕਿੰਗ। ਤਸਵੀਰ: ਕਰਮ ਥਿੰਦ

ਜੇਕਰ ਕੋਈ ਵੀ ਨਸ਼ਾ ਵੇਚਦਾ ਦਿਖਾਈ ਦਿੰਦਾ ਤਾ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ : ਐੱਸਐੱਚਓਂ | Yudh Nashe Virudh

ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲਿਸ ਵੱਲੋਂ ਜੰਗੀ ਪੱਧਰ ’ਤੇ ਨਾਕੇ ਲਗਾਏ ਜਾ ਰਹੇ ਹਨ ਅਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਨਸ਼ੇ ਦਾ ਵਪਾਰ ਕਰਨ ਵਾਲਿਆਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਜੇਕਰ ਕੋਈ ਵੀ ਨਸ਼ਾ ਵੇਚਦਾ ਦਿਖਾਈ ਦਿੰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਨਸ਼ਿਆਂ ਦੇ ਖਿਲਾਫ ਜੰਗੀ ਪੱਧਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਜ਼ਿਲ੍ਹੇ ਦੇ ਵਿੱਚ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। Yudh Nashe Virudh