Faridkot Crime News: ਸੀਆਈਏ ਸਟਾਫ਼ ਵੱਲੋਂ ਲਾਰੈਸ ਗੈਂਗ ਦੇ ਨਾਂਅ ’ਤੇ ਫਿਰੋਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Faridkot Crime News
ਫਰੀਦਕੋਟ: ਫਿਰੌਤੀ ਗੈਂਗ ਦੇ ਫੜੇ ਗਏ ਮੈਂਬਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਮੁਲਜ਼ਮਾਂ ਵੱਲੋਂ ਫਿਰੋਤੀ ਦੀ ਮੰਗ ਲਈ ਵਰਤਿਆ ਗਿਆ ਮੋਬਾਇਲ ਨੰਬਰ ਬਠਿੰਡਾ ਵਿੱਚ ਕਿਸੇ ਨੌਜਵਾਨ ’ਤੇ ਹਮਲਾ ਕਰਕੇ ਕੀਤਾ ਸੀ ਖੋਹ | Faridkot Crime News

Faridkot Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜ਼ੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਦੀ ਰਹਿਨੁਮਾਈ ਹੇਠ ਸੀ.ਆਈ.ਏ ਫਰੀਦਕੋਟ ਅਤੇ ਸੀ.ਆਈ.ਏ ਜੈਤੋ ਦੀਆਂ ਟੀਮਾਂ ਵੱਲੋਂ 10 ਲੱਖ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 03 ਮੁਲਜ਼ਮਾਂ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ।

ਨੰਦ ਕਿਸ਼ੋਰ ਪੁੱਤਰ ਲਾਲ ਸੰਤ ਰਾਮ ਵਾਸੀ ਆਦਰਸ਼ ਨਗਰ, ਜੈਤੋ ਵੱਲੋਂ ਸੂਚਨਾ ਦਿੱਤੀ ਗਈ ਕਿ ਉਹਨਾਂ ਦੇ ਬੇਟੇ ਲਲਿਤ ਸਿੰਗਲਾ ਨੂੰ ਕਰੀਬ 01 ਮਹੀਨੇ ਪਹਿਲਾ ਤੋਂ ਵੱਖ-ਵੱਖ ਨੰਬਰਾਂ ਤੋਂ ਫਿਰੋਤੀ ਮੰਗਣ ਦੀਆਂ ਕਾਲਾ ਆ ਰਹੀਆਂ ਸਨ। ਜਿਹਨਾਂ ’ਤੇ ਪਹਿਲਾ ਉਹਨਾਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਹੁਣ ਰਾਤ ਸਮੇਂ ਉਸ ਨੂੰ ਇੱਕ ਮੋਬਾਇਲ ਨੰਬਰ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਨਾ ਦੇਣ ’ਤੇ ਪਰਿਵਾਰ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ। ਜਿਸ ਉਪੰਰਤ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਫਰੀਦਕੋਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਸਫਲਤਾ ਹਾਸਿਲ ਕਰਦਿਆਂ ਮਹਿਜ ਚੰਦ ਘੰਟਿਆਂ ਅੰਦਰ ਹੀ ਇਸ ਵਿੱਚ ਸ਼ਾਮਿਲ 03 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਹੋਈਆਂ ਤੇਜ਼, ਇਨ੍ਹਾਂ ਮਹਿੰਗਾ ਹੋ ਗਿਆ ਸੋਨਾ!

ਮੁਲਜ਼ਮਾਂ ਦੀ ਪਹਿਚਾਣ ਕੇਸ਼ਵ ਕੁਮਾਰ ਉਰਫ ਸੈਟੀ ਪੁੱਤਰ ਕਰਮਚੰਦ ਵਾਸੀ ਚੈਨਾ ਰੋਡ, ਹਰਦਿਆਲ ਨਗਰ, ਜੈਤੋ, ਸੰਦੀਪ ਕੁਮਾਰ ਉਰਫ ਸੇਮਾ ਪੁੱਤਰ ਖੇਮ ਚੰਦ ਵਾਸੀ ਗਲੀ ਨੰਬਰ 04, ਸੁਖਚੈਨਪੁਰਾ ਬਸਤੀ, ਜੈਤੋ ਅਤੇ ਇੱਕ ਜੁਵੇਨਾਇਲ ਵਜੋ ਹੋਈ ਹੈ। ਸ਼ੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਫਿਰੋਤੀ ਦੀ ਮੰਗ ਲਈ ਵਰਤਿਆ ਗਿਆ ਮੋਬਾਇਲ ਨੰਬਰ ਬਠਿੰਡਾ ਵਿੱਚ ਕਿਸੇ ਨੌਜਵਾਨ ’ਤੇ ਹਮਲਾ ਕਰਕੇ ਉਸ ਕੋਲੋਂ ਖੋਹ ਕੀਤਾ ਗਿਆ ਸੀ, ਜਿਸ ਦੀ ਵਰਤੋਂ ਬਾਅਦ ਵਿੱਚ ਇਹਨਾਂ ਵੱਲੋਂ ਫਿਰੋਤੀ ਦੀ ਮੰਗ ਕਰਨ ਲਈ ਕੀਤੀ ਗਈ।

Faridkot Crime News
Faridkot Crime News: ਸੀਆਈਏ ਸਟਾਫ਼ ਵੱਲੋਂ ਲਾਰੈਸ ਗੈਂਗ ਦੇ ਨਾਂਅ ’ਤੇ ਫਿਰੋਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਰੇਹੜੀਆਂ ਉੱਪਰ ਸਮਾਨ ਦੀ ਢੋਆ ਢੁਆਈ ਦਾ ਕੰਮ ਕਰਦੇ ਸਨ, ਜਿਸ ਦੌਰਾਨ ਇਹਨਾਂ ਮੁਲਜ਼ਮਾਂ ਵੱਲੋਂ ਮਾਰਕੀਟਾਂ ਵਿੱਚ ਘੁੰਮ-ਫਿਰ ਕੇ ਦੁਕਾਨਾਂ ਦੇ ਸਟਰਾਂ ਅਤੇ ਬਾਹਰ ਲੱਗੇ ਫੈਲਕਸ ਬੋਰਡਾਂ ’ਤੇ ਲਿਖੇ ਨੰਬਰਾਂ ਦੀ ਵਰਤੋਂ ਧਮਕੀਆਂ ਦੇਣ ਲਈ ਕੀਤੀ ਗਈ ਸੀ। Faridkot Crime News

ਉਕਤ ਮੁਕੱਦਮੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 57 ਅਧੀਨ ਧਾਰਾ 308(2), 351(3) ਬੀ.ਐਨ.ਐਸ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਸਕੇ।