ਸਥਾਨਕ ਨਾਗਰਿਕਾਂ ਨੇ ਕੀਤੀ ਸੇਵਾਦਾਰਾਂ ਵੱਲੋਂ ਕੀਤੀ ਨੇਕ ਕਾਰਜ ਦੀ ਭਰਪੂਰ ਸ਼ਲਾਘਾ
Cleanup Campaign England: (ਸੱਚ ਕਹੂੰ ਨਿਊਜ਼) ਬਰਮਿੰਘਮ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਮਾਨਵਤਾ ਭਲਾਈ ਦੇ ਕਾਰਜ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇਂ ਰੋਗ ਅਭਿਸ਼ਾਪ’ ਤਹਿਤ ਬਰਮਿੰਘਮ ਵਿਖੇ ਸੈਂਡਵੈਲ ਕੌਂਸਲ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ ਤੇ 25 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ: Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ਹੋਈਆਂ ਤੇਜ਼, ਇਨ੍ਹਾਂ ਮਹਿੰਗਾ ਹੋ ਗਿਆ ਸੋਨਾ!
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ ਚਲਾਏ ਇਸ ਅਭਿਆਨ ਵਿਚ 18 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਯੋਗਦਾਨ ਪਾਇਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। Cleanup Campaign England