Team India: ਆਈਪੀਐੱਲ ਦੇ ਚੱਲਦੇ-ਚੱਲਦੇ ਭਾਰਤੀ ਟੀਮ ‘ਤੇ ਆਇਆ ਵੱਡਾ ਫੈਸਲਾ!

Asia Cup 2025
Team India: ਆਈਪੀਐੱਲ ਦੇ ਚੱਲਦੇ-ਚੱਲਦੇ ਭਾਰਤੀ ਟੀਮ 'ਤੇ ਆਇਆ ਵੱਡਾ ਫੈਸਲਾ!

ਏਸ਼ੀਆ ਕੱਪ 2025 ’ਚ ਨਹੀਂ ਖੇਡੇਗੀ ਟੀਮ ਇੰਡੀਆ!

  • ਪਾਕਿਸਤਾਨ ਨੂੰ ਵੱਡਾ ਝਟਕਾ, ਬੀਸੀਸੀਆਈ ਲੈ ਸਕਦੀ ਹੈ ਵੱਡਾ ਫੈਸਲਾ

Asia Cup 2025 Team India: ਸਪੋਰਟਸ ਡੈਸਕ। ਆਈਪੀਐੱਲ ਦੇ ਚੱਲਦਿਆਂ-ਚੱਲਦਿਆਂ ਭਾਰਤੀ ਟੀਮ ’ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਏਸ਼ੀਆ ਕੱਪ 2025 ਨਾਲ ਸਬੰਧਿਤ ਹੈ। ਏਸ਼ੀਆ ਕੱਪ 2025 ਨੂੰ ਲੈ ਕੇ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ। ਬੀਸੀਸੀਆਈ ਨੇ ਏਸ਼ੀਅਨ ਕ੍ਰਿਕੇਟ ਕੌਂਸਲ (ਏਸੀਸੀ), ਜਿਸ ਦੇ ਮੁਖੀ ਪਾਕਿਸਤਾਨ ਦੇ ਮੋਹਸਿਨ ਨਕਵੀ ਹਨ, ਨੂੰ ਸੂਚਿਤ ਕੀਤਾ ਹੈ ਕਿ ਭਾਰਤੀ ਟੀਮ ਏਸ਼ੀਆ ਕੱਪ ’ਚ ਹਿੱਸਾ ਨਹੀਂ ਲਵੇਗੀ। ਬੀਸੀਸੀਆਈ ਦਾ ਕਹਿਣਾ ਹੈ ਕਿ ਉਹ ਆਪਣੀ ਮਹਿਲਾ ਟੀਮ ਨੂੰ ਜੂਨ ’ਚ ਸ਼੍ਰੀਲੰਕਾ ’ਚ ਹੋਣ ਵਾਲੇ ਐਮਰਜਿੰਗ ਏਸ਼ੀਆ ਕੱਪ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਟੀਮ ਇੰਡੀਆ ਵੀ 2025 ਵਿੱਚ ਹੋਣ ਵਾਲੇ ਪੁਰਸ਼ ਏਸ਼ੀਆ ਕੱਪ ’ਚ ਹਿੱਸਾ ਨਹੀਂ ਲਵੇਗੀ।

ਇਹ ਖਬਰ ਵੀ ਪੜ੍ਹੋ : Punjab Kings Won: ਪੰਜਾਬ ਕਿੰਗਜ਼ ਨੇ ਰਾਜਸਥਾਨ ‘ਤੇ ਰੋਮਾਂਚਕ ਜਿੱਤ ਨਾਲ ਪਲੇਅ ਆਫ ਦਾ ਦਾਅਵਾ ਕੀਤਾ ਮਜ਼ਬੂਤ

ਟੀਮ ਇੰਡੀਆ 2025 ’ਚ ਏਸ਼ੀਆ ਕੱਪ ਨਹੀਂ ਖੇਡੇਗੀ? | Asia Cup 2025

ਦਰਅਸਲ, ਖ਼ਬਰਾਂ ਆਈਆਂ ਹਨ ਕਿ ਭਾਰਤੀ ਟੀਮ ਏਸ਼ੀਆ ਕੱਪ 2025 (ਏਸ਼ੀਆ ਕੱਪ ਇੰਡੀਆ) ’ਚ ਹਿੱਸਾ ਨਹੀਂ ਲਵੇਗੀ। ਇਹ ਫੈਸਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਲਿਆ ਜਾ ਸਕਦਾ ਹੈ। ਇਸਦੀ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਹਾਲ ਹੀ ’ਚ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਇੱਕ ਫੌਜੀ ਕਾਰਵਾਈ ਕੀਤੀ ਸੀ, ਜਿਸਨੂੰ ‘ਆਪ੍ਰੇਸ਼ਨ ਸੰਧੂਰ’ ਦਾ ਨਾਂਅ ਦਿੱਤਾ ਗਿਆ ਸੀ। ਇਸ ਕਾਰਨ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਬੀਸੀਸੀਆਈ ਹੁਣ ਭਾਰਤੀ ਟੀਮ ਨੂੰ ਉਸ ਟੂਰਨਾਮੈਂਟ ਲਈ ਨਹੀਂ ਭੇਜਣਾ ਚਾਹੁੰਦਾ। ਜੋ ਏਸੀਸੀ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਜਿਸਦਾ ਮੁਖੀ ਪਾਕਿਸਤਾਨ ਦਾ ਇੱਕ ਮੰਤਰੀ ਹੈ।

ਮਿਲੀ ਜਾਣਕਾਰੀ ਮੁਤਾਬਕ, ਬੀਸੀਸੀਆਈ ਦੇ ਇੱਕ ਸੂਤਰ ਨੇ ਦੱਸਿਆ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਨਹੀਂ ਖੇਡ ਸਕਦੀ ਜੋ ਏਸੀਸੀ ਵੱਲੋਂ ਕਰਵਾਇਆ ਜਾ ਰਿਹਾ ਹੈ। ਜਿਸਦਾ ਮੁਖੀ ਪਾਕਿਸਤਾਨ ਦਾ ਇੱਕ ਮੰਤਰੀ ਹੈ। ਇਹ ਪੂਰੇ ਦੇਸ਼ ਦੀ ਭਾਵਨਾ ਹੈ। ਅਸੀਂ ਏਸੀਸੀ ਨੂੰ ਸੂਚਿਤ ਕਰ ਦਿੱਤਾ ਹੈ ਕਿ ਅਸੀਂ ਮਹਿਲਾ ਐਮਰਜਿੰਗ ਏਸ਼ੀਆ ਕੱਪ ਤੋਂ ਹਟ ਰਹੇ ਹਾਂ ਤੇ ਉਨ੍ਹਾਂ ਦੇ ਮੁਕਾਬਲਿਆਂ ’ਚ ਸਾਡੀ ਭਾਗੀਦਾਰੀ ਅੱਗੇ ਤੋਂ ਰੋਕੀ ਜਾਵੇਗੀ। ਅਸੀਂ ਭਾਰਤ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ।’

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦਾ ਏਸ਼ੀਆ ਕੱਪ ਭਾਰਤ ’ਚ ਹੋਣਾ ਹੈ ਤੇ ਅਗਲੇ ਸਾਲ ਟੀ-20 ਵਿਸ਼ਵ ਕੱਪ ਹੈ, ਇਸ ਲਈ ਇਹ ਟੀ-20 ਫਾਰਮੈਟ ’ਚ ਖੇਡਿਆ ਜਾਣਾ ਸੀ। ਆਖਰੀ ਏਸ਼ੀਆ ਕੱਪ 2023 ’ਚ ਹੋਇਆ ਸੀ, ਜਿਸ ’ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ ਦੇ ਜ਼ਿਆਦਾਤਰ ਸਪਾਂਸਰ ਭਾਰਤ ਤੋਂ ਹਨ, ਇਸ ਲਈ ਬੀਸੀਸੀਆਈ ਦੇ ਇਸ ਫੈਸਲੇ ਕਾਰਨ ਇਹ ਟੂਰਨਾਮੈਂਟ ਰੱਦ ਹੋ ਸਕਦਾ ਹੈ। ਪਿਛਲੀ ਵਾਰ ਏਸ਼ੀਆ ਕੱਪ ਪਾਕਿਸਤਾਨ ’ਚ ਹੋਇਆ ਸੀ, ਪਰ ਬੀਸੀਸੀਆਈ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਇਹ ਟੂਰਨਾਮੈਂਟ ‘ਹਾਈਬ੍ਰਿਡ ਮਾਡਲ’ ’ਤੇ ਖੇਡਿਆ ਗਿਆ। ਭਾਰਤੀ ਟੀਮ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਸਾਰੇ ਮੈਚ ਸ਼੍ਰੀਲੰਕਾ ’ਚ ਖੇਡੇ ਸਨ।