Welfare Work: ਹੁਣ ਤੱਕ 3 ਹਜ਼ਾਰ ਤੋਂ ਵੀ ਜਿਆਦਾ ਪੰਛੀਆਂ ਲਈ ਪਾਣੀ ਵਾਲੀ ਕਟੋਰੇ ਰੱਖੇ ਤੇ ਟੰਗੇ ਗਏ ਅਤੇ ਚੋਗੇ ਦਾ ਪ੍ਰਬੰਧ ਕੀਤਾ
Welfare Work: ਮਲੋਟ (ਮਨੋਜ)। ਜਿੱਥੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਹੁਣ ਤੱਕ ਦੋ ਦਰਜਨ ਤੋਂ ਵੀ ਜ਼ਿਆਦਾ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ, ਕਈ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਵਿਚ ਸਹਿਯੋਗ ਕੀਤਾ, ਹਜਾਰਾਂ ਦੀ ਗਿਣਤੀ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋੜਵੰਦ ਪਰਿਵਾਰਾਂ ਨੂੰ ਮੌਸਮ ਅਨੁਸਾਰ ਕੱਪੜੇ ਵੰਡੇ ਗਏ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਜਿੱਥੇ ਬੂਟੇ ਲਗਾਏ ਗਏ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਭਿਆਨਕ ਗਰਮੀ ਨੂੰ ਦੇਖਦੇ ਹੋਏ ਬੇਸਹਾਰਾ ਪਸ਼ੂ ਅਤੇ ਪੰਛੀਆਂ ਲਈ ਲਗਾਤਾਰ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Read Also : Jyoti Malhotra: ਜਾਸੂਸੀ ਦੇ ਦੋਸ਼ਾਂ ’ਚ ਘਿਰ ਗਈ ਟਰੈਵਲ ਯੂਟਿਊਬਰ, ਮੋਬਾਇਲ ਤੇ ਲੈਪਟਾਪ ਨੇ ਹੋਰ ਵੀ ਉਲਝਾਇਆ
ਇਸੇ ਕੜੀ ਤਹਿਤ ਬਲਾਕ ਮਲੋਟ ਦੀ ਪਿੰਡ ਰੱਥੜੀਆਂ ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਪਿੰਡ ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ ਨੇ ਦਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪਿੰਡ ਦੀ ਸਾਧ-ਸੰਗਤ ਦੇ ਸਹਿਯੋਗ ਨਾਲ 75 ਕਟੋਰੇ ਟੰਗੇ ਗਏ ਅਤੇ ਵੰਡੇ ਵੀ ਗਏ ਹਨ ਜਿਸ ਦੀ ਸ਼ੁਰੂਆਤ ਪਿੰਡ ਦੀ ਸਰਪੰਚ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੰਦੀਪ ਕੁਮਾਰ ਤੋਂ ਇਲਾਵਾ ਹਰਪਾਲ ਚੰਦ ਪੰਚ, ਗੁਰਦੀਪ ਸਿੰਘ ਬਰਾੜ ਪੰਚਾਇਤ ਸੈਕਟਰੀ ਵੱਲੋਂ ਕੀਤੀ ਗਈ।
Welfare Work
ਉਨ੍ਹਾਂ ਦਸਿਆ ਕੇ ਪਿੰਡ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਪਹਿਲਾਂ ਵੀ ਕਈ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ ਅਤੇ ਅੱਗੇ ਤੋਂ ਵੀ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨੁੱਖਤਾ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੁਖਵਿੰਦਰ ਸਿੰਘ ਇੰਸਾ, ਕੁਲਦੀਪ ਸਿੰਘ ਇੰਸਾਂ, ਭਜਨ ਲਾਲ ਇੰਸਾਂ, ਰਮੇਸ਼ ਕੁਮਾਰ ਇੰਸਾਂ, ਸਾਗਰ ਕੁਮਾਰ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਰਵਿੰਦਰ ਕੌਰ ਇੰਸਾਂ, ਰੌਸ਼ਨੀ ਦੇਵੀ ਇੰਸਾਂ, ਪੂਜਾ ਰਾਣੀ ਇੰਸਾਂ, ਨੀਰੂ ਇੰਸਾਂ, ਸੁਖਮੰਦਰ ਕੌਰ ਇੰਸਾਂ ਤੋਂ ਇਲਾਵਾ ਸੇਵਾਦਾਰ ਪਵਨ ਕੁਮਾਰ ਇੰਸਾਂ, ਅਸ਼ੋਕ ਇੰਸਾਂ, ਬਾਲ ਕ੍ਰਿਸ਼ਨ ਇੰਸਾਂ, ਅਰਸ਼ਦੀਪ ਇੰਸਾਂ, ਅਰਸ਼ਦੀਪ ਆਸ਼ੂ ਇੰਸਾਂ, ਅਨੰਤ ਕੁਮਾਰ, ਊਸ਼ਾ ਰਾਣੀ ਇੰਸਾਂ, ਸੁਖਜੀਤ ਕੌਰ ਇੰਸਾਂ, ਪ੍ਰਨੀਤ ਕੌਰ ਅਤੇ ਯਸ਼ਮਿਤਾ ਨੇ ਇਸ ਸੇਵਾ ਵਿਚ ਆਪਣਾ ਸਹਿਯੋਗ ਕੀਤਾ।
ਗਰਮੀ ਦੌਰਾਨ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਦਾ ਉਪਰਾਲਾ ਸ਼ਲਾਘਾਯੋਗ : ਪਤਵੰਤੇ
ਇਸ ਮੌਕੇ ਸਮੂਹ ਪਤਵੰਤਿਆਂ ਨੇ ਕਿਹਾ ਕਿ ਗਰਮੀ ਦੇ ਚਲਦਿਆਂ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ਪਾਣੀ ਅਤੇ ਚੋਗੇ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ, ਇਸ ਨਾਲ ਪੰਛੀਆਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਓਹਨਾ ਪਿੰਡ ਰੱਥੜੀਆਂ ਦੀ ਸਮੂਹ ਸਾਧ ਸੰਗਤ ਅਤੇ ਪੂਜਨੀਕ ਗੁਰੂ ਜੀ ਦੀ ਸ਼ਲਾਘਾ ਕੀਤੀ।
ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ ਅਤੇ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਦਸਿਆ ਕਿ ਜਿੱਥੇ ਬਲਾਕ ਮਲੋਟ ਦੀ ਸਾਧ ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਇਨਸਾਨਾਂ ਦੀ ਭਲਾਈ ਲਈ ਕਾਰਜ ਕਰ ਰਹੀ ਹੈ ਉੱਥੇ ਗਰਮੀ ਦੇ ਮੌਸਮ ਦੌਰਾਨ ਬੇਸਹਾਰਾ ਪਸ਼ੂ ਅਤੇ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਏ ਚੋਗਾ ਅਤੇ ਪਾਣੀ ਦਾ ਪ੍ਰਬੰਧ ਕਰ ਰਹੀ ਹੈ।
ਸਾਧ-ਸੰਗਤ ਦੁਆਰਾ ‘ਪੰਛੀ ਉਦਾਰ ਮੁਹਿੰਮ’ ਵਿੱਚ ਦਿੱਤੇ ਯੋਗਦਾਨ ਦੀ ਗੱਲ ਕਰੀਏ ਤਾਂ ਸਾਧ-ਸੰਗਤ ਨੇ ਇੱਥੇ ਪਿਛਲੇ ਤਿੰਨ ਸਾਲਾਂ ਦੌਰਾਨ 1275 ਮਿੱਟੀ ਦੇ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਹਨ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਓਥੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੀ ਜਿਆਦਾ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਹਨ ਅਤੇ ਚੋਗਾ ਵੀ ਵੰਡੀਆਂ ਗਿਆ ਤਾਂ ਜੋ ਗਰਮੀ ਦੌਰਾਨ ਕੋਈ ਵੀ ਪੰਛੀ ਅਤੇ ਬੇਸਹਾਰਾ ਪਸ਼ੂ ਭੁੱਖਾਂ ਅਤੇ ਪਿਆਸਾ ਨਾ ਰਹੇ।