HBSE 10th Result 2025: ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ ਬੋਰਡ ਅੱਜ, 17 ਮਈ, 2025 ਨੂੰ ਸਵੇਰੇ 11 ਵਜੇ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨੇਗਾ। ਬੋਰਡ ਨੇ ਅਧਿਕਾਰਤ ਤੌਰ ’ਤੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ, bseh.org.in ’ਤੇ ਉਪਲਬਧ ਕਰਵਾਇਆ ਜਾਵੇਗਾ, ਜਿੱਥੋਂ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਸਕੋਰਕਾਰਡ ਡਾਊਨਲੋਡ ਕਰ ਸਕਣਗੇ। ਇਸ ਸਾਲ ਸੂਬੇ ਭਰ ਤੋਂ ਲੱਖਾਂ ਵਿਦਿਆਰਥੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ ’ਚ ਹਿੱਸਾ ਲਿਆ। HBSE 10th Result 2025
ਇਹ ਖਬਰ ਵੀ ਪੜ੍ਹੋ : Punjab Political Visit Today: ਅੱਜ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਪਹੁੰਚਣਗੇ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ
ਵਿਦਿਆਰਥੀ ਤੇ ਮਾਪੇ ਨਤੀਜਿਆਂ ਦੇ ਐਲਾਨ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਬੋਰਡ ਨੇ ਨਤੀਜੇ ਸੰਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਇਸ ਨੂੰ ਨਿਰਧਾਰਤ ਸਮੇਂ ’ਤੇ ਜਨਤਕ ਕੀਤਾ ਜਾਵੇਗਾ। ਜਿਵੇਂ ਹੀ ਨਤੀਜਾ ਜਾਰੀ ਹੋਵੇਗਾ, ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ। ਇਸ ਤੋਂ ਇਲਾਵਾ, ਵਿਦਿਆਰਥੀ ਡਿਜੀਲਾਕਰ ਰਾਹੀਂ ਵੀ ਆਪਣੇ ਨਤੀਜੇ ਪ੍ਰਾਪਤ ਕਰ ਸਕਣਗੇ। HBSE 10th Result 2025