ਜੈ ਜਵਾਨ ਜੈ ਕਿਸਾਨ ਦਾ ਸੰਗਮ, ਬਾਰਡਰ ’ਤੇ ਬੀਐਸਐਫ, ਖੇਤ ’ਚ ਕਿਸਾਨ

Fazilka News
ਜੈ ਜਵਾਨ ਜੈ ਕਿਸਾਨ ਦਾ ਸੰਗਮ, ਬਾਰਡਰ ’ਤੇ ਬੀਐਸਐਫ, ਖੇਤ ’ਚ ਕਿਸਾਨ

ਲੋਕ ਕਰ ਰਹੇ ਹਨ ਬੀਐਸਐਫ ਦਾ ਧੰਨਵਾਦ | Fazilka News

  • ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀਐਸਐਫ ਦੇ ਹੁੰਦਿਆਂ ਡਰ ਕਾਹਦਾ

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਭਾਰਤ ਪਾਕਿ ਸਰਹੱਦ ’ਤੇ ਵਸੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਸੰਗਮ ਵੇਖਣ ਨੂੰ ਮਿਲ ਰਿਹਾ ਹੈ। ਕੌਮਾਂਤਰੀ ਸਰਹੱਦ ਦੀ ਰਾਖੀ ਲਈ ਬੀਐਸਐਫ ਦੇ ਜਵਾਨ ਤਾਇਨਾਤ ਹਨ ਜਦ ਕਿ ਜੀਰੋ ਲਾਈਨ ਦੇ ਬਿਲਕੁਲ ਨਾਲ ਤੱਕ ਜ਼ਿਲ੍ਹੇ ਦੇ ਕਿਸਾਨ ਖੇਤੀ ਕਰਕੇ ਮੁਲਕ ਦੀ ਅੰਨ ਸੁਰੱਖਿਆ ਦੀ ਜਿੰਮੇਵਾਰੀ ਚੁੱਕ ਰਹੇ ਹਨ। ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਦੇਸ਼ ਪ੍ਰੇਮ ਗਹਿਰਾ ਉਤਰਿਆ ਹੋਇਆ ਹੈ ਤੇ ਉਹ ਸੀਮਾ ਸੁਰੱਖਿਆ ਬਲ ਦਾ ਧੰਨਵਾਦ ਕਰਦੇ ਹੋਏ ਆਖਦੇ ਹਨ ਕਿ ਜਦੋਂ ਸਰਹੱਦ ਤੇ ਬੀਐਸਐਫ ਦੀਆਂ ਨਿਗੇਹਬਾਨ ਅੱਖਾਂ ਤਾਇਨਾਤ ਹਨ ਤਾਂ ਡਰ ਕਾਹਦਾ।

ਇਹ ਖਬਰ ਵੀ ਪੜ੍ਹੋ : Punjab Board 10th Result: ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਇਸ Direct Link ਤੋਂ ਕਰੋ ਚੈੱਕ…

ਇਸ ਇਲਾਕੇ ਵਿੱਚ ਸਰਹੱਦੀ ਲੋਕਾਂ ਤੇ ਬੀਐਸਐਫ ’ਚ ਹਮੇਸ਼ਾ ਹੀ ਬਿਹਤਰ ਤਾਲਮੇਲ ਬਣਿਆ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਸਾਡੀ ਬੀਐਸਐਫ ਫੋਰਸ ਨੇ ਲੋਕਾਂ ’ਚ ਵਿਸਵਾਸ਼ ਪੈਦਾ ਕੀਤਾ ਹੈ ਕਿ ਬੀਐਸਐਫ ਦੇ ਹੁੰਦਿਆਂ ਲਹਿੰਦੇ ਪਾਸੇ ਤੋਂ ਤੱਤੀ ਵਾਅ ਵੀ ਨਹੀਂ ਆ ਸਕਦੀ। ਲੋਕ ਆਖਦੇ ਹਨ ਕਿ ਬੀਐਸਐਫ ਦੀ ਤਾਇਨਾਤੀ ਸਾਡੀ ਸੁਰੱਖਿਆ ਦੀ ਗਰੰਟੀ ਹੈ। ਪਿੱਛਲੇ ਦਿਨੀਂ ਪਾਕਿ ਨਾਲ ਉਪਜੇ ਤਨਾਅ ਤੋਂ ਬਾਅਦ ਹੁਣ ਮੁੜ ਸਥਿਤੀ ਆਮ ਵਾਂਗ ਹੋ ਗਈ ਹੈ ਤੇ ਕਿਸਾਨ ਆਪਣੇ ਰੋਜਮਰਾਂ ਦੇ ਕੰਮ-ਕਾਜ ਲੱਗ ਗਏ ਹਨ। ਪੁਰਸ਼ ਖੇਤਾਂ ਵਿੱਚ ਸਾਉਣੀ ਦੀ ਫਸਲ ਦੀ ਤਿਆਰੀ ’ਚ ਲੱਗੇ ਹਨ ਤੇ ਝੋਨੇ ਦੀ ਪਨੀਰੀ ਆਦਿ ਲਗਾ ਰਹੇ ਹਨ।

ਇਹ ਖਬਰ ਵੀ ਪੜ੍ਹੋ : Murder: ਪੁੱਤ ਵੱਲੋਂ ਸਿਰ ’ਚ ਡੰਡਾ ਮਾਰ ਕੇ ਪਿਓ ਦਾ ਕਤਲ

ਸੁਆਣੀਆਂ ਘਰਾਂ ’ਚ ਘਰ ਦੇ ਕੰਮ ਤੇ ਦੁਧਾਰੂ ਜਾਨਵਰਾਂ ਦੀ ਸਾਂਭ-ਸੰਭਾਲ ’ਚ ਲੱਗ ਗਈਆਂ ਹਨ। ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਪੱਕਾ ਚਿਸਤੀ ਦੇ ਵਸਨ ਸਿੰਘ ਆਖਦੇ ਹਨ ਕਿ ਸਾਡਾ ਬੀਐਸਐਫ ਨਾਲ ਨਿਯਮਤ ਰਾਬਤਾ ਰਹਿੰਦਾ ਹੈ ਤੇ ਉਨ੍ਹਾਂ ਵੱਲੋਂ ਸਾਡੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਇਸੇ ਪਿੰਡ ਦੇ ਲਖਵਿੰਦਰ ਸਿੰਘ ਆਖਦੇ ਹਨ ਕਿ ਬੀਐਸਐਫ ਦਾ ਸਾਡੇ ਨਾਲ ਵਿਹਾਰ ਬਹੁਤ ਚੰਗਾ ਹੈ। ਪਿੰਡ ਬੇਰੀ ਵਾਲਾ ਦੇ ਨਾਮਦੇਵ ਤੇ ਗੁਰਮੀਤ ਸਿੰਘ ਆਖਦੇ ਹਨ ਇਹ ਫੋਰਸ ਨਾ ਕੇਵਲ ਸਰਹੱਦਾਂ ਦੀ ਰਾਖੀ ਕਰ ਰਹੀ ਹੈ ਸਗੋਂ ਨਸ਼ੇ ਤਸਕਰਾਂ ਨੂੰ ਕਾਬੂ ਕਰਨ ਵਿਚ ਵੀ ਇਸਦੀ ਸ਼ਾਨਦਾਰ ਭੁਮਿਕਾ ਹੈ। ਪੱਕਾ ਚਿਸਤੀ ਦੇ ਇੰਨਕਲਾਬ ਗਿੱਲ ਆਖਦੇ ਹਨ ਬੀਐਸਐਫ ਨੂੰ ਵੇਖ ਸਾਡੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ’ਚ ਫੌਜ ਤੇ ਬੀਐਸਐਫ ’ਚ ਭਰਤੀ ਦੀ ਲਗਨ ਲਗਦੀ ਹੈ।

ਪਿੰਡ ਗੰਜੂਆਣਾ ਦੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਿੰਡ ’ਚ ਕਿਸਾਨ ਬਿਨ੍ਹਾਂ ਕਿਸੇ ਡਰ ਭੈਅ ਦੇ ਅਗਲੀ ਫਸਲ ਦੀ ਤਿਆਰੀ ਕਰ ਰਹੇ ਹਨ। ਖੇਤ ਤਿਆਰ ਕੀਤੇ ਜਾ ਰਹੇ ਹਨ। ਜੀਵਨ ਪੂਰੀ ਤਰਾਂ ਆਮ ਵਾਂਗ ਹੋ ਗਿਆ ਹੈ ਤੇ ਲੋਕ ਨਿਸਚਿੰਤ ਹਨ ਕਿਉਂਕਿ ਬਾਰਡਰ ’ਤੇ ਮੁਲਕ ਦੇ ਪਹਿਰੇਦਾਰ ਬੀਐਸਐਫ ਦੇ ਜਵਾਨ ਦਿਨ ਰਾਤ ਸਾਡੀ ਰਾਖੀ ਕਰਦੇ ਰਹਿੰਦੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਬੀਐਸਐਫ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਮਿਲਵਰਤਨ ਲਾਮਿਸ਼ਾਲ ਹੈ। ਜਿਸ ਦ੍ਰਿੜਤਾ ਨਾਲ ਲੋਕਾਂ ਨੇ ਬੀਐਸਐਫ ਦਾ ਸਾਥ ਦਿੱਤਾ ਹੈ ਇਹ ਲੋਕਾਂ ਦੇ ਦੇਸ਼ ਪ੍ਰੇਮ ਦਾ ਪ੍ਰਮਾਣ ਤਾਂ ਹੈ ਹੀ, ਉਥੇ ਹੀ ਇਹ ਬੀਐਸਐਫ ਵੱਲੋਂ ਲੋਕਾਂ ਨਾਲ ਬਣਾਈ ਨੇੜਦਾ ਦਾ ਵੀ ਪ੍ਰਤੀਕ ਹੈ।