Punjab Board 10th Result: ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਇਸ Direct Link ਤੋਂ ਕਰੋ ਚੈੱਕ…

PSEB 10th Result 2025

PSEB 10th Result 2025: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਦਸਵੀਂ ਜਮਾਤ ਦੇ ਇਮਤਿਹਾਨ ਦੇ ਨਤੀਜਿਆਂ ’ਚ ਵੀ ਬੇਟੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਫਰੀਦਕੋਟ ਦੀ ਅਕਸ਼ਰਨੁਲ ਪੰਜਾਬ ’ਚੋਂ ਟਾਪਰ ਰਹੀ ਹੈ। ਅਕਸ਼ਰਨੂਰ ਨੇ 650 ’ਚੋਂ 650 ਅੰਕ ਹਾਸਲ ਕੀਤੇ ਹਨ। ਅਕਸ਼ਨੂਰ ਕੌਰ ਸੰਤ ਸੋਹਣ ਦਾਸ ਮੈਮੋਰੀਅਲ ਕੋਟ ਸੁਖੀਆ ਸਕੂਲ, ਫਰੀਦਕੋਟ ਦੀ ਵਿਦਿਆਰਥਣ ਹੈ। ਪੰਜਾਬ ਦੇ ਤਿੰਨੋਂ ਟਾਪਰਾਂ ’ਚੋਂ, ਧੀਆਂ ਜੇਤੂਆਂ ਵਜੋਂ ਉੱਭਰੀਆਂ ਹਨ।

ਇਹ ਖਬਰ ਵੀ ਪੜ੍ਹੋ : CBSE 10th Result 2025: ਵਿਦਿਆਰਥਣ ਜਪਨੀਤ ਇੰਸਾਂ ਰਹੀ ਬਲਾਕ ਲੈਵਲ ’ਤੇ ਅੱਵਲ, ਸਕੂਲ ਨੇ ਕੀਤਾ ਸਨਮਾਨਿਤ

ਖਾਸ ਗੱਲ ਇਹ ਹੈ ਕਿ ਤਿੰਨੋਂ ਟਾਪਰਾਂ ਦੇ ਅੰਕ 650/650 ਹਨ। ਬਾਬਾ ਫਰੀਦ ਸਕੂਲ ਛੱਤਿਆਣਾ, ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਾਮ ਸਰੂਪ ਸਕੂਲ ਪਿੰਡ ਚੌਂਦਾ ਮਾਲੇਰਕੋਟਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਨਤੀਜੇ ਦਾ ਲਿੰਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ, ਨਤੀਜੇ ਦਾ ਲਿੰਕ ਡਿਜੀਲਾਕਰ ਪੋਰਟਲ ਤੇ ਇਸਦੀ ਐਪ ’ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਮੈਰਿਟ ਸੂਚੀ ਬੋਰਡ ਚੇਅਰਮੈਨ ਵੱਲੋਂ ਦੁਪਹਿਰ ਨੂੰ ਜਾਰੀ ਕੀਤੀ ਜਾਵੇਗੀ। PSEB 10th Result 2025

PSEB 10th Result 2025