Summer Vacations: ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਖਬਰ ’ਚ ਪੜ੍ਹੋ ਨਵਾਂ Update

Summer Vacations
Summer Vacations: ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਖਬਰ ’ਚ ਪੜ੍ਹੋ ਨਵਾਂ Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Summer Vacations: ਜੇਕਰ ਤੁਸੀਂ ਆਉਣ ਵਾਲੇ ਦਿਨਾਂ ’ਚ ਪੀਜੀਆਈ ਹਸਪਤਾਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਥੋੜ੍ਹਾ ਇੰਤਜ਼ਾਰ ਕਰਨਾ ਬਿਹਤਰ ਹੋ ਸਕਦਾ ਹੈ। ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ਦਾ ਮਤਲਬ ਹੈ ਕਿ ਅੱਧੇ ਤੋਂ ਜ਼ਿਆਦਾ ਫੈਕਲਟੀ ਮੈਂਬਰ ਛੁੱਟੀ ’ਤੇ ਹੋਣਗੇ। ਹਾਲ ਹੀ ’ਚ, ਭਾਰਤ-ਪਾਕਿਸਤਾਨ ਤਣਾਅ ਕਾਰਨ, ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਹੁਣ ਸਥਿਤੀ ਆਮ ਹੋ ਗਈ ਹੈ।

ਇਹ ਖਬਰ ਵੀ ਪੜ੍ਹੋ : CBSE Results 2025: 10ਵੀਂ-12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ, 100 ਫੀਸਦੀ ਰਹ…

ਇਸ ਲਈ ਉਹ ਪੁਰਾਣਾ ਹੁਕਮ ਵਾਪਸ ਲੈ ਲਿਆ ਗਿਆ ਹੈ। ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ 14 ਜੂਨ ਤੱਕ ਹੋਣਗੀਆਂ। ਪਹਿਲੇ ਪੜਾਅ ’ਚ, 50 ਫੀਸਦੀ ਤੋਂ ਜ਼ਿਆਦਾ ਸੀਨੀਅਰ ਸਲਾਹਕਾਰ ਛੁੱਟੀ ’ਤੇ ਹੋਣਗੇ। ਜੇਕਰ ਕੋਈ ਸਟਾਫ਼ ਮੈਂਬਰ ਛੁੱਟੀ ਨਹੀਂ ਲੈਣਾ ਚਾਹੁੰਦਾ, ਤਾਂ ਇਹ ਉਸ ਦਾ ਨਿੱਜੀ ਫੈਸਲਾ ਹੋਵੇਗਾ। ਪੀਜੀਆਈ ਦੇ ਡਾਕਟਰਾਂ ਨੂੰ ਸਾਲ ’ਚ ਦੋ ਵਾਰ ਛੁੱਟੀਆਂ ਮਿਲਦੀਆਂ ਹਨ, ਇੱਕ ਵਾਰ ਗਰਮੀਆਂ ’ਚ ਅਤੇ ਦੂਜੀ ਵਾਰ ਸਰਦੀਆਂ ’ਚ। ਗਰਮੀਆਂ ’ਚ ਡਾਕਟਰਾਂ ਨੂੰ ਪੂਰੇ ਇੱਕ ਮਹੀਨੇ ਦੀ ਛੁੱਟੀ ਦਿੱਤੀ ਜਾਂਦੀ ਹੈ, ਜਦੋਂ ਕਿ ਸਰਦੀਆਂ ’ਚ ਉਨ੍ਹਾਂ ਨੂੂੰ ਸਿਰਫ਼ 15 ਦਿਨਾਂ ਦੀ ਛੁੱਟੀ ਦਿੱਤੀ ਜਾਂਦੀ ਹੈ। Summer Vacations