ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjab Board ...

    Punjab Board 12th Results: ‘ਸਕੂਲ ਆਫ਼ ਐਮੀਨੈਂਸ’ ਨਹੀਂ ਦਿਖਾ ਸਕੇ ਜਲਵਾ, ਸਿਰਫ਼ 3 ਸਕੂਲਾਂ ਨੇ ਦਿਖਾਇਆ ਦਮ

    Punjab Board 12th Results
    Punjab Board 12th Results: ‘ਸਕੂਲ ਆਫ਼ ਐਮੀਨੈਂਸ’ ਨਹੀਂ ਦਿਖਾ ਸਕੇ ਜਲਵਾ, ਸਿਰਫ਼ 3 ਸਕੂਲਾਂ ਨੇ ਦਿਖਾਇਆ ਦਮ

    Punjab Board 12th Results: 290 ਦੀ ਮੈਰਿਟ ਲਿਸਟ ’ਚ ਸਕੂਲ ਆਫ਼ ਐਮੀਨੈਂਸ ਦੇ ਸਿਰਫ਼ 8 ਵਿਦਿਆਰਥੀਆਂ ਨੇ ਹਾਸਲ ਕੀਤੀ ਮੈਰਿਟ

    • ਇਮਾਰਤ ਤੋਂ ਲੈ ਕੇ ਹਰ ਸਾਜੋ ਸਮਾਨ ਤੱਕ ਮੌਜ਼ੂਦ ਪਰ ਨਤੀਜਿਆਂ ’ਚ ਕਾਫ਼ੀ ਪਿੱਛੇ ਰਹਿ ’ਗੇ ਵਿਦਿਆਰਥੀ | Punjab Board 12th Results

    Punjab Board 12th Results: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਜਿਹੜੇ ‘ਸਕੂਲ ਆਫ਼ ਐਮੀਨੈਂਸ’ ਨੂੰ ਲੈ ਕੇ ਪ੍ਰਸੰਸਾ ਕਰਨ ਤੋਂ ਨਹੀਂ ਥੱਕਦੀ ਹੈ, ਉਹ ਸਕੂਲ ਆਫ਼ ਐਮੀਨੈਂਸ ਆਪਣਾ ਜਲਵਾ ਬਾਰ੍ਹਵੀਂ ਦੇ ਨਤੀਜਿਆਂ ’ਚ ਨਹੀਂ ਦਿਖਾ ਸਕੇ। ਸਕੂਲ ਆਫ਼ ਐਮੀਨੈਂਸ ਦੀ ਪਰਫਾਰਮੈਂਸ ਇਨ੍ਹਾਂ ਬਾਰ੍ਹਵੀਂ ਦੇ ਨਤੀਜਿਆਂ ’ਚ ਇੰਨੀ ਜ਼ਿਆਦਾ ਮਾੜੀ ਰਹੀ ਹੈ ਕਿ ਖੁਦ ਸਿੱਖਿਆ ਵਿਭਾਗ ਦੇ ਅਧਿਕਾਰੀ ਮੰਨ ਰਹੇ ਹਨ ਕਿ ਇਸ ਪਾਸੇ ਅਜੇ ਕਾਫ਼ੀ ਜ਼ਿਆਦਾ ਕੰਮ ਹੋਣ ਦੀ ਲੋੜ ਹੈ ਤੇ ਸਕੂਲ ਆਫ਼ ਐਮੀਨੈਂਸ ਦੇ ਨਤੀਜ਼ੇ ਆਮ ਸਰਕਾਰੀ ਸਕੂਲਾਂ ਦੇ ਬਰਾਬਰ ਵੀ ਨਹੀਂ ਆਏ ਹਨ।

    ਬਾਰ੍ਹਵੀਂ ਦੇ ਨਤੀਜਿਆਂ ’ਚ ਸਿਰਫ਼ 3 ਸਕੂਲ ਆਫ਼ ਐਮੀਨੈਂਸ ਨੇ ਹੀ ਆਪਣਾ ਦਮ ਦਿਖਾਇਆ ਹੈ, ਜਦੋਂ ਕਿ 115 ਸਕੂਲ ਆਫ਼ ਐਮੀਨੈਂਸ ਮੈਰਿਟ ਲਿਸਟ ’ਚ ਆਪਣੀ ਥਾਂ ਨਹੀਂ ਬਣਾ ਸਕੇ। ਇਨ੍ਹਾਂ 3 ਸਕੂਲ ਆਫ਼ ਐਮੀਨੈਂਸ ਦੇ ਵੀ ਸਿਰਫ਼ 8 ਵਿਦਿਆਰਥੀ ਹੀ ਪਹਿਲੇ 290 ਵਿਦਿਆਰਥੀਆਂ ਦੀ ਮੈਰਿਟ ਲਿਸਟ ’ਚ ਥਾਂ ਬਣਾ ਸਕੇ।

    Punjab Board 12th Results

    ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਤੰਤਰ ਨੂੰ ਸਰਵੋਤਮ ਬਣਾਉਣ ਦਾ ਐਲਾਨ ਕਰਦੇ ਹੋਏ ਸਕੂਲ ਆਫ਼ ਐਮੀਨੈਂਸ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ’ਚ 118 ਸਕੂਲ ਆਫ਼ ਐਮੀਨੈਂਸ ਖ਼ੋਲ੍ਹਦੇ ਹੋਏ ਨਾ ਸਿਰਫ਼ ਇਨ੍ਹਾਂ ਸਕੂਲਾਂ ’ਚ ਨਵੇਂ ਫਰਨੀਚਰ ਤੋਂ ਲੈ ਕੇ ਨਵੀਂ ਇਮਾਰਤ ਤੱਕ ਖੜ੍ਹੀ ਕਰ ਦਿੱਤੀ ਗਈ ਸੀ, ਸਗੋਂ ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦੀ ਸਹੂਲਤ ਦਾ ਖ਼ਾਸ ਖ਼ਿਆਲ ਰੱਖਣ ਦੇ ਨਾਲ ਹੀ ਪੜ੍ਹਾਈ ਕਰਨ ਲਈ ਹਰ ਤਰ੍ਹਾਂ ਦਾ ਸਾਜੋ ਸਮਾਨ ਤੱਕ ਮੁਹੱਈਆ ਕਰਵਾਇਆ ਗਿਆ ਸੀ। Punjab Board 12th Results

    Read Also : Fazilka District Results: ਜ਼ਿਲ੍ਹਾ ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ

    ਇਨ੍ਹਾਂ ਸਕੂਲ ਆਫ਼ ਐਮੀਨੈਂਸ ’ਚ ਪੰਜਾਬ ਭਰ ਦੇ ਚੰਗੇ ਅਧਿਆਪਕਾਂ ਦੀ ਤੈਨਾਤੀ ਵੀ ਕੀਤੀ ਗਈ ਸੀ ਤਾਂ ਕਿ ਇਨ੍ਹਾਂ ਸਕੂਲ ਆਫ਼ ਐਮੀਨੈਂਸ ਦਾ ਜਲਵਾ ਪੰਜਾਬ ਭਰ ’ਚ ਦਿਖਾਈ ਦੇਵੇ ਤੇ ਪਰ ਬਾਰ੍ਹਵੀਂ ਦੇ ਨਤੀਜਿਆਂ ’ਚ ਸਕੂਲ ਆਫ਼ ਐਮੀਨੈਂਸ ਦੇ ਨਤੀਜ਼ੇ ਪੰਜਾਬ ਦੇ ਆਮ ਸਰਕਾਰੀ ਸਕੂਲਾਂ ਤੋਂ ਵੀ ਜ਼ਿਆਦਾ ਪਿੱਛੇ ਆਏ ਹਨ।

    ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ 290 ਵਿਦਿਆਰਥੀਆਂ ਦੀ ਮੈਰਿਟ ਲਿਸਟ ’ਚ ਸਰਕਾਰੀ ਸਕੂਲਾਂ ਦੀ ਝੰਡੀ ਹੈ ਪਰ ਸਕੂਲ ਆਫ਼ ਐਮੀਨੈਂਸ ਦੇ ਸਿਰਫ਼ 8 ਹੀ ਵਿਦਿਆਰਥੀ ਮੈਰਿਟ ’ਚ ਸ਼ਾਮਲ ਹਨ। ਇਹ ਅੱਠ ਵਿਦਿਆਰਥੀ ਵੀ 3 ਸਕੂਲ ਆਫ਼ ਐਮੀਨੈਂਸ ’ਚੋਂ ਨਿਕਲ ਕੇ ਆਏ ਹਨ। ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ 118 ਸਕੂਲ ਆਫ਼ ਐਮੀਨੈਂਸ ’ਚੋਂ 115 ਸਕੂਲਾਂ ਦੇ ਵਿਦਿਆਰਥੀ ਮੈਰਿਟ ਲਿਸਟ ’ਚ ਥਾਂ ਹੀ ਨਹੀਂ ਬਣਾ ਸਕੇ ਹਨ।

    ਲੁਧਿਆਣਾ ਦੇ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਗਰਲਜ਼ ਸਕੂਲ ਆਫ਼ ਐਮੀਨੈਂਸ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਲਿਸਟ ’ਚ ਥਾਂ ਬਣਾਈ ਹੈ ਤਾਂ ਸਕੂਲ ਆਫ਼ ਐਮੀਨੈਂਸ ਫੀਲਖਾਨਾ ਪਟਿਆਲਾ ਦਾ ਸਕੂਲ ਆਫ਼ ਐਮੀਨੈਂਸ ਫਿਰੋਜ਼ਪੂੁਰ ਸ਼ਹਿਰ ਦੇ ਦੋ-ਦੋ ਵਿਦਿਆਰਥੀ ਸ਼ਾਮਲ ਹਨ।

    ‘ਕੰਪੀਟੇਟਿਵ’ ਪ੍ਰੀਖਿਆ ਵੱਲ ਦਿੱਤਾ ਜਾ ਰਿਹੈ ਜ਼ਿਆਦਾ ਧਿਆਨ : ਅਨਿੰਦਿਤਾ ਮਿੱਤਰਾ

    ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ ਨੇ ਮੰਨਿਆ ਕਿ ਸਕੂਲ ਆਫ਼ ਐਮੀਨੈਂਸ ਦੇ ਨਤੀਜਿਆਂ ਨੂੰ ਵੇਖ ਕੇ ਕਾਫੀ ਸੁਧਾਰ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦਾ ਫੋਕਸ ‘ਕੰਪੀਟੇਟਿਵ’ ਪ੍ਰੀਖਿਆ ’ਤੇ ਜਿਆਦਾ ਰਿਹਾ ਹੈ ਤੇ ਵਿਦਿਆਰਥੀਆਂ ਵੱਲੋਂ ਕਈ ਪ੍ਰੀਖਿਆਵਾਂ ’ਚ ਸਫ਼ਲਤਾ ਵੀ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ’ਚ ਵੀ ਚੰਗੇ ਨਤੀਜ਼ੇ ਦੇਖਣ ਨੂੰ ਮਿਲਣਗੇ।