ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Fire News: ਪਿ...

    Fire News: ਪਿੰਡ ਕੱਖਾਂਵਾਲੀ ਅਤੇ ਫਤੂਹੀਖੇੜਾ ’ਚ ਲੱਗੀ ਅੱਗ, ਕਰੀਬ 200 ਟਰਾਲੀਆਂ ਤੂੜੀ ਸੁਆਹ

    Fire News
    ਪਿੰਡ ਫਤੂਹੀਖੇੜਾ ਦੇ ਖੇਤਾਂ ਵਿਚ ਤੂੜੀ ਨੂੰ ਲੱਗੀ ਅੱਗ ਦਾ ਦ੍ਰਿਸ਼।

    Fire News: ਲੰਬੀ, (ਮੇਵਾ ਸਿੰਘ)। ਬਲਾਕ ਲੰਬੀ ਦੇ ਪਿੰਡ ਫਤੂਹੀਖੇੜਾ ਅਤੇ ਕੱਖਾਂਵਾਲੀ ਵਿਖੇ ਖੇਤ ਵਿਚ ਪਈ ਵੱਡੀ ਮਾਤਰਾ ਵਿਚ ਤੂੜੀ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਕੱਖਾਂਵਾਲੀ ਦੀ ਢਾਹਣੀ ਕਮਾਸੀਆਂ ਦੇ ਨਿਵਾਸੀ ਗੁਰਜੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਬਣੇ ਸ਼ੈਡ ਵਿਚ ਪਈ ਕਰੀਬ 100 ਤੋਂ ਜਿਆਦਾ ਤੂੜੀ ਦੀਆਂ ਟਰਾਲੀਆਂ ਤੇ ਘਰੇਲੂ ਸਮਾਨ ਦੇ ਅੱਗ ਨਾਲ ਸੜਨ ਤੇ ਉਸਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

    ਇਹ ਵੀ ਪੜ੍ਹੋ: Canada News: ਕੈਨੇਡਾ ’ਚ ਬਠਿੰਡਾ ਦੇ ਨੌਜਵਾਨ ਗਗਨਦੀਪ ਦੀ ਨਦੀ ’ਚ ਡੁੱਬਣ ਕਾਰਨ ਮੌਤ

    ਉਸ ਨੇ ਦੱਸਿਆ ਕਿ ਤੂੜੀ ਨੁੂੰ ਅੱਗ ਕਰੀਬ ਸਾਢੇ 4 ਵਜੇ ਲੱਗੀ ਸੀ ਤੇ ਬਾਅਦ ਵਿਚ ਆਈ ਤੇਜ਼ ਹਨ੍ਹੇਰੀ ਨਾਲ ਅੱਗ ਹੋਰ ਜੋਰ ਫੜ ਗਈ। ਉਨ੍ਹਾਂ ਨਾਲੋ ਨਾਲ ਫਾਇਰ ਬਿਰਗੇਡ ਨੂੰ ਫੋਨ ਕੀਤਾ, ਅੱਗੋਂ ਜਵਾਬ ਮਿਲਿਆ ਕਿ ਫਾਇਰ ਬਿਗਰੇਡ ਦੀਆਂ ਗੱਡੀਆਂ ਕਈ ਹੋਰ ਥਾਵਾਂ ’ਤੇ ਗਈਆਂ ਹਨ, ਫਿਰ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਅੱਗ ਬਝਾਉਣ ਵਿਚ ਉਸ ਦੀ ਸਹਾਇਤਾ ਕੀਤੀ, ਜਿਸ ਕਰਕੇ ਅੱਗ ’ਤੇ ਕਾਬੂ ਪਾਇਆ ਜਾ ਸਕਿਆ।

    ਇਸੇ ਤਰ੍ਹਾਂ ਬਲਕਾਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਫਤੂਹੀਖੇੜਾ ਨੇ ਦੱਸਿਆ ਕਿ ਉਸ ਦੀਆਂ ਵੀ ਲਗਭਗ 90 ਤੋਂ 95 ਟਰਾਲੀਆਂ ਤੂੜੀਆਂ ਦੀ ਅੱਗ ਨਾਲ ਮੱਚ ਗਈਆਂ ਹਨ, ਜਿਸ ਕਰਕੇ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੀ ਫਾਇਰ ਬਿਰਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ ਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। Fire News