Operation Sindoor: ਵੱਡੀ ਖਬਰ, ਲਾਹੌਰ, ਕਰਾਚੀ, ਰਾਵਲਪਿੰਡੀ ਸਮੇਤ 9 ਸ਼ਹਿਰਾਂ ’ਤੇ ਡਰੋਨ ਹਮਲੇ

Operation Sindoor
Operation Sindoor: ਵੱਡੀ ਖਬਰ, ਲਾਹੌਰ, ਕਰਾਚੀ, ਰਾਵਲਪਿੰਡੀ ਸਮੇਤ 9 ਸ਼ਹਿਰਾਂ ’ਤੇ ਡਰੋਨ ਹਮਲੇ

ਭਾਰਤ ਨੇ 3 ਹਵਾਈ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕੀਤਾ

Operation Sindoor: ਇਸਲਾਮਾਬਾਦ (ਏਜੰਸੀ)। ਆਪ੍ਰੇਸ਼ਨ ਸਿੰਦੂਰ ਦੇ ਦੂਜੇ ਦਿਨ, ਭਾਰਤ ਨੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਸਵੇਰੇ ਭਾਰਤ ਦੇ ਹਮਲੇ ’ਚ, ਪਾਕਿਸਤਾਨ ਦੇ ਤਿੰਨ ਵੱਡੇ ਸ਼ਹਿਰਾਂ, ਲਾਹੌਰ, ਕਰਾਚੀ ਤੇ ਰਾਵਲਪਿੰਡੀ ’ਚ ਸਥਾਪਤ ਐੱਚਕਿਊ-9 ਹਵਾਈ ਰੱਖਿਆ ਪ੍ਰਣਾਲੀਆਂ ਤਬਾਹ ਹੋ ਗਈਆਂ। ਭਰੋਸੇਯੋਗ ਵਸੀਲਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਨੇ ਹਮਲੇ ਲਈ ਇਜ਼ਰਾਈਲੀ ਹਾਰਪੀ ਡਰੋਨ ਦੀ ਵਰਤੋਂ ਕੀਤੀ। ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਵੀਰਵਾਰ ਦੁਪਹਿਰ ਨੂੰ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ 9 ਸ਼ਹਿਰਾਂ ਵਿੱਚ ਡਰੋਨ ਹਮਲੇ ਕੀਤੇ। ਪਾਕਿਸਤਾਨੀ ਫੌਜ ਨੇ ਘੱਟੋ-ਘੱਟ 50 ਡਰੋਨਾਂ ਨੂੰ ਡੇਗਣ ’ਚ ਸਫਲਤਾ ਹਾਸਲ ਕੀਤੀ। ਸ਼ਰੀਫ ਨੇ ਮੰਨਿਆ ਕਿ ਇੱਕ ਡਰੋਨ ਨੁਕਸਾਨ ਪਹੁੰਚਾਉਣ ’ਚ ਕਾਮਯਾਬ ਰਿਹਾ। ਲਾਹੌਰ ’ਚ 4 ਪਾਕਿਸਤਾਨੀ ਫੌਜ ਦੇ ਜਵਾਨ ਜ਼ਖਮੀ ਹੋ ਗਏ ਤੇ ਮੀਆਂਪੁਰ ’ਚ 2 ਲੋਕਾਂ ਦੀ ਮੌਤ ਹੋ ਗਈ।

ਇਹ ਖਬਰ ਵੀ ਪੜ੍ਹੋ : Yudh Nashian Virudh ਮੁਹਿੰਮ ਸੰਬੰਧੀ ਮੈਡੀਕਲ ਪ੍ਰੈਕਟੀਸ਼ਨਰ ਨੇ ਡੀਐੱਸਪੀ ਨਾਲ ਕੀਤੀ ਮੀਟਿੰਗ 

ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ’ਚ ਡਰੋਨ ਹਮਲਾ | Operation Sindoor

ਮਿਲੀ ਜਾਣਕਾਰੀ ਮੁਤਾਬਕ, ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ਦੇ ਅਹਾਤੇ ’ਤੇ ਡਰੋਨ ਹਮਲਾ ਹੋਇਆ ਹੈ। ਇਸ ’ਚ ਭੋਜਨ ਵਿਕਰੇਤਾ ਨੂੰ ਨੁਕਸਾਨ ਹੋਇਆ ਹੈ। ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦੇ ਮੈਚ ਇਸ ਸਮੇਂ ਰਾਵਲਪਿੰਡੀ ਕ੍ਰਿਕੇਟ ਸਟੇਡੀਅਮ ’ਚ ਚੱਲ ਰਹੇ ਹਨ। ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਕੱਲ੍ਹ ਪੀਐੱਸਐੱਲ ਦਾ ਇੱਕ ਮੈਚ ਰੱਦ ਕਰ ਦਿੱਤਾ ਗਿਆ ਸੀ।