Bhakra Water Services: ਪਾਣੀ ਲਈ ਹਾਹਾਕਾਰ, ਇਸ ਜ਼ਿਲ੍ਹੇ ਦੀਆਂ ਨਹਿਰਾਂ ’ਚ ਭਾਖੜਾ ਦਾ ਪਾਣੀ ਬੰਦ, ਪਿੰਡਾਂ ’ਚ ਪਾਣੀ ਦੀ ਕਿੱਲਤ

Bhakra Water Services
Bhakra Water Services: ਪਾਣੀ ਲਈ ਹਾਹਾਕਾਰ, ਇਸ ਜ਼ਿਲ੍ਹੇ ਦੀਆਂ ਨਹਿਰਾਂ ’ਚ ਭਾਖੜਾ ਦਾ ਪਾਣੀ ਬੰਦ, ਪਿੰਡਾਂ ’ਚ ਪਾਣੀ ਦੀ ਕਿੱਲਤ

ਪਿੰਡ ਵਾਸੀ ਟੈਂਕਰ ਮੰਗਵਾਉਣ ਨੂੰ ਮਜ਼ਬੂਰ | Bhakra Water Services

  • ਕਈ ਥਾਈਂ ਪਾਣੀ ਸਪਲਾਈ ਦਾ ਸ਼ੈਡਿਊਲ ਜਾਰੀ

Bhakra Water Services: ਸਰਸਾ (ਸੁਨੀਲ ਵਰਮਾ)। ਜ਼ਿਲ੍ਹੇ ਦੀਆਂ ਨਹਿਰਾਂ ’ਚ ਭਾਖੜਾ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਛੱਡਿਆ ਗਿਆ ਪਾਣੀ ਬੰਦ ਹੋ ਗਿਆ ਹੈ। ਹੁਣ 20 ਮਈ ਤੱਕ ਨਹਿਰ ਬੰਦ ਰਹੇਗੀ। ਇਸ ਤੋਂ ਪਹਿਲਾਂ ਨਹਿਰੀ ਪਾਣੀ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ’ਚ ਸਰਸਾ ’ਚ ਪੀਣ ਵਾਲੇ ਪਾਣੀ ਦਾ ਸੰਕਟ ਹੋਵੇਗਾ। ਸਿੰਚਾਈ ਵਿਭਾਗ ਤੋਂ ਐਕਸਈਐੱਨ ਸੰਦੀਪ ਸ਼ਰਮਾ ਨੇ ਦੱਸਿਆ ਕਿ ਨਹਿਰਾਂ ’ਚ ਭਾਖੜਾ ਦਾ ਪਾਣੀ ਬੰਦ ਹੋ ਗਿਆ ਹੈ। ਜੋ ਪਾਣੀ ਜਲਘਰਾਂ ਦੇ ਟੈਂਕ ’ਚ ਪਾਇਆ ਗਿਆ ਹੈ, ਉਸੇ ਤੋਂ ਪੀਣ ਵਾਲਾ ਪਾਣੀ ਸਪਲਾਈ ਸੁਚਾਰੂ ਰੱਖਣਾ ਪਵੇਗਾ। ਪਾਣੀ ਬੱਚਤ ਨੂੰ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

Read Also : Punjab Farmers News: ਤੂੜੀ ਦੇ ਭਾਅ ਮੰਦੇ, ਹੁਣ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ

ਜ਼ਿਕਰਯੋਗ ਹੈ ਕਿ ਇਸ ਵਾਰ ਭਾਖੜਾ ਤੋਂ ਸਰਸਾ ਨਹਿਰਾਂ ਨੂੰ 2800 ਦੇ ਬਜਾਏ 1800 ਕਿਊਸਿਕ ਪਾਣੀ ਹੀ ਮਿਲਿਆ ਹੈ। ਭਾਖੜਾ ਤੋਂ ਹੋ ਕੇ ਸਰਸਾ ’ਚ ਪੰਜ ਮੁੱਖ ਨਹਿਰਾਂ ਆਉਂਦੀਆਂ ਹਨ। ਇਨ੍ਹਾਂ ਨਹਿਰਾਂ ਤੋਂ ਛੋਟੀਆਂ-ਵੱਡੀਆਂ ਕੁੱਲ 149 ਮਾਈਨਰ ਜਾਂ ਕਨਾਲ ਅੱਗੇ ਤੋਂ ਅੱਗੇ ਵੰਡੇ ਜਾਂਦੇ ਹਲ। ਕਰੀਬ 119 ਮਾਈਨਰ ਜਾਂ ਕਨਾਲ ’ਚ ਪਾਣੀ ਭਾਖੜਾ ਦਾ ਆਉਂਦਾ ਹੈ। ਇਨ੍ਹਾਂ ਦਾ ਕੁੱਲ ਪਾਣੀ 2800 ਕਿਊਸਿਕ ਹੈ, ਜੋ ਸਪਲਾਈ ਹੁੰਦੀ ਹੈ। ਪਰ ਇਸ ਸਮੇਂ ਸਿਰਫ 1800 ਕਿਊਸਿਕ ਪਾਣੀ ਹੀ ਪੰਜਾਬ ਨੂੰ ਮਿਲ ਰਿਹਾ ਹੈ।

ਇਹ ਹੈ ਹੁਣ ਨਵਾਂ ਸ਼ੈਡਿਊਲ | Bhakra Water Services

ਭੂੰਮਣ ਸ਼ਾਹ ਚੌਂਕ ਤੋਂ ਹਿਸਾਰ ਰੋਡ ਅਤੇ ਬਰਨਾਲਾ ਰੋਡ ’ਤੇ ਸਵੇਰੇ ਚਾਰ ਤੋਂ ਸੱਤ ਵਜੇ, ਸ਼ਕਤੀ ਨਗਰ ਖੇਤਰ ’ਚ ਸਵੇਰੇ ਸੱਤ ਤੋਂ ਅੱਠ ਵਜੇ ਤੱਕ, ਹਾਊਸਿੰਗ ਬੋਰਡ ਕਾਲੋਨੀ ਅਤੇ ਅਗਰਵਾਲ ਕਾਲੋਨੀ ’ਚ ਸਵੇਰੇ 8 ਵਜੇ ਤੋਂ 10 ਵਜੇ ਤੱਕ, ਬਾਟਾ ਕਾਲੋਨੀ ’ਚ ਸ਼ਾਮ 4 ਵਜੇ ਤੋਂ ਪੰਜ ਵਜੇ ਤੱਕ ਪਾਣੀ ਦੀ ਸਪਲਾਈ ਹੋਵੇਗੀ।

ਪਿੰਡ ਵਾਸੀ ਟੈਂਕਰ ਮੰਗਵਾਉਣ ਨੂੰ ਮਜ਼ਬੂਰ

ਪਾਣੀ ਦੀ ਕਿੱਲਤ ਦਾ ਆਲਮ ਇਹ ਹੈ ਕਿ ਹੁਣ ਵੀ ਪਿੰਡ ’ਚ ਲੋਕ ਪਾਣੀ ਦੇ ਟੈਂਕਰ ਮੰਗਵਾ ਰਹੇ ਹਨ, ਕਿਉਂਕਿ ਜਲਘਰ ਦੇ ਟੈਂਕ ਖਾਲੀ ਹਨ ਅਤੇ ਸਪਲਾਈ ਘੱਟ ਆ ਰਹੀ ਹੈ। ਇਸ ਕਾਰਨ ਲੋਕ ਟੈਂਕਰ ਜ਼ਰੀਏ ਆਪਣੇ ਘਰਾਂ ’ਚ ਪਾਣੀ ਦੀ ਡਿੱਗੀ ਨੂੰ ਭਰ ਰਹੇ ਹਨ, ਤਾਂ ਕਿ ਬਾਅਦ ’ਚ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਹੋਵੇ। ਕਈ ਪਿੰਡਾਂ ’ਚ ਪਾਣੀ ਦੀ ਕਿੱਲਤ ਬਣ ਗਈ ਹੈ।