ਨਵੀਂ ਦਿੱਲੀ: ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਵੀਰਵਾਰ ਨੂੰ ਕਾਰਜਕਾਲ ਖ਼ਤਮ ਹੋ ਗਿਆ। ਰਾਜ ਸਭਾ ਵਿੱਚ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਰਾਧਾ ਕ੍ਰਿਸ਼ਨਨ ਸਰਵਪੱਲੀ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨਵੇਂ ਉਪ ਰਾਸ਼ਟਰਪਤੀ ਵੈਂਕਇਆ ਨਾਇਡੂ ਕਾਰਜਭਾਰ ਸੰਭਾਲਣਗੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਲਈ ਵਿਦਾਇਗੀ ਭਾਸ਼ਣ ਦਿੱਤਾ।
ਮੋਦੀ ਨੇ ਕਿਹਾ, ਅੰਸਾਰੀ ਜੀ, ਆਪਣੀਆਂ ਯਾਦਾਂ ਛੱਡ ਕੇ ਜਾ ਰਹੇ ਹਨ
ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਲਈ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਅੰਸਾਰੀ ਆਪਣੀਆਂ ਯਾਦਾਂ ਛੱਡ ਕੇ ਜਾ ਰਹੇ ਹਨ। ਉਨ੍ਹਾਂ ਲਈ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਇੱਕ ਡਿਪਲੋਮੈਟ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਉਹ ਕਾਫ਼ੀ ਸ਼ਾਨਦਾਰ ਰਿਹਾ।
ਕਿਸ ਨੇਤਾ ਨੇ ਕੀ ਕਿਹਾ?
ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਸਦਨ ਨੂੰ ਚਲਾਇਆ ਉਹ ਸ਼ਲਾਘਾਯੋਗ ਹੈ। ਤੁਹਾਡਾ ਇਹ ਕਾਰਜਕਾਲ ਸ਼ਾਨਦਾਰ ਰਿਹਾ। ਅਰੁਣ ਜੇਤਲੀ ਨੇ ਕਿਹਾ, ਅੱਜ ਦਾ ਦਿਨ ਬਹੁਤ ਅਹਿਮ ਹੈ। ਅਸੀਂ ਇਸ ਸਦਨ ਵਿੱਚ ਤੁਹਾਡੇ ਸਭਾਪਤੀ ਦੇ ਤੌਰ ‘ਤੇ 10 ਸਾਲ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਵਿਦਾਇਗੀ ਦੇ ਰਹੇ ਹਾਂ। ਤੁਹਾਡੇ ਦਸ ਸਾਲਾਂ ਦੇ ਇਸ ਸਮੇਂ ਵਿੱਚ ਕਾਫ਼ੀ ਚੰਗੀ ਚਰਚਾ ਹੋਈ।
ਐਸਪੀ ਮੈਂਬਰ ਰਾਜ ਗੋਪਾਲ ਗੋਪਾਲ ਯਾਦਵ ਨੇ ਕਿਹਾ, ਅੰਸਾਰੀ ਨੇ ਬਿਨਾਂ ਕਿਸੇ ਭੇਦਭਾਵ ਤੋਂ ਸਦਨ ਨੂੰ ਚਲਾਇਆ। ਕਦੇ ਕਿਸੇ ਵੀ ਕਾਨੂੰਨ ਨੂੰ ਬਿਨਾਂ ਚਰਚਾ ਹੋਣ ਤੋਂ ਮਨਜ਼ੂਰੀ ਨਹੀਂ ਦਿੱਤੀ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਭਾਪਤੀ ਵੀ ਇਸ ਪਰੰਪਰਾ ਨੂੰ ਬਣਾਈ ਰੱਖਣਗੇ। ਟੀਐੱਸੀ ਮੈਂਬਰ ਡੇਰੇਕ ਓ ਬਰਾਇਨ ਨੇ ਕਿਹਾ ਕਿ ਅੰਸਾਰੀ ਯੋਗ ਕਰਦੇ ਹਨ ਅਤੇ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਸ਼ਾਮ ਨੂੰ ਸੈਰ ਲਈ ਜਾਂਦੇ ਹਨ। ਉਹ ਪਿਛਲੇ 40 ਸਾਲਾਂ ਤੋਂ ਲੰਚ ਵਿੱਚ ਸੈਂਡਵਿੱਚ ਖਾਂਦੇਆ ਰਹੇ ਹਨ। ਇਹ ਵਰਲਡ ਰਿਕਾਰਡ ਹੋਣਾ ਚਾਹੀਦਾ ਹੈ।
ਸਰਕਾਰ ਦੀਆਂ ਨੀਤੀਆਂ ‘ਤੇ ਵਿਰੋਧੀਆਂ ਨੂੰ ਮਿਲੇ ਬੋਲਣ ਦਾ ਮੌਕਾ: ਅੰਸਾਰੀ
ਉੱਧਰ ਰਾਜ ਸਭਾ ‘ਚ ਸਭਾਪਤੀ ਹਾਮਿਦ ਅੰਸਾਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਰਕਾਰ ਦੀਆਂ ਨੀਤੀਆਂ ‘ਤੇ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਪਰ ਇਸਦੀ ਵਰਤੋਂ ਕੰਮਕਾਜ ‘ਚ ਰੁਕਾਵਟ ਪਾਉਣ ਲਈ ਨਹੀਂ ਹੋਣੀ ਚਾਹੀਦੀ
ਅੰਸਾਰੀ ਨੇ ਸਦਨ ‘ਚ ਦੋ ਘੰਟੇ ਤੱਕ ਚੱਲੇ ਆਪਣੇ ਵਿਦਾਈ ਸੈਸ਼ਨ ਦੇ ਆਖਰ ‘ਚ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵਿਰੋਧੀ ਧਿਰ ਨੂੰ ਆਪਣੀ ਗੱਲ ਰੱਖਣ ਦਾ ਅਤੇ ਵਿਰੋਧ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅੰਸਾਰੀ ਨੇ ਕਿਹਾ ਕਿ ਜੇਕਰ ਸਰਕਾਰ ਦੀਆਂ ‘ਤੇ ਵਿਰੋਧੀ ਧਿਰ ਨੂੰ ਸਵਾਲ ਚੁੱਕਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈ ਤਾਂ ਲੋਕਤੰਤਰ ‘ਚ ਤਾਨਾਸ਼ਾਹੀ ਜਿਹੀ ਸਥਿਤੀ ਹੋ ਜਾਵੇਗੀ
ਉਨ੍ਹਾਂ ਨੇ ਕਿਹਾ ਕਿ ਚੇਅਰਮੈਨ ਦੇ ਤੌਰ ‘ਤੇ ਉਨ੍ਹਾਂ ਦਾ ਕੰਮ ਫੁੱਟਬਾਲ, ਕ੍ਰਿਕਟ ਜਾਂ ਹਾਕੀ ਮੈਚ ‘ਚ ਰੈਫਰੀ ਵਾਂਗ ਹੈ ਹਰੇਕ ਪੱਖ ਦੂਜੇ ਪੱਖ ਦਾ ਸਾਥ ਦੇਣ ਦਾ ਦੋਸ਼ ਲਾਉਂਦਾ ਹੈ ਉਨ੍ਹਾਂ ਨੇ ਇੱਕ ਸ਼ੇਅਰ ਪੜ੍ਹਦਿਆਂ ਕਿਹਾ ਕਿ ‘ਮੁਝ ਪਰ ਇਲਾਜਮ ਇਤਨੇ ਲਗੇ ਕਿ ਬੇਗੁਨਾਹੀ ਦੇ ਅੰਦਾਜ਼ ਬਦਲ ਗਏ’ ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਦਾ ਸਿਰਜਣ ਭਾਰਤ ਦੀ ਵਿਵਧਤਾ ਨੂੰ ਦਰਸਾਉਂਦਾ ਹੈ ਅਤੇ ਕਾਨੂੰਨ ‘ਚ ਜਲਦਬਾਜ਼ੀ ‘ਤੇ ਸੰਜਮ ਰੱਖਣ ਲਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।