Border Areas News: ਪੰਜਾਬ ਸਰਕਾਰ ਸਰਹੱਦੀ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ : ਧਾਲੀਵਾਲ

Border Areas News
ਅੰਮ੍ਰਿਤਸਰ: ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਸਰਹੱਦੀ ਪਿੰਡਾਂ ’ਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਅਤੇ ਲੋਕਾਂ ਨਾਲ ਸੰਵਾਦ ਰਚਾਉਂਦੇ ਹੋਏ। ਫੋਟੋ:ਮਾਨ

ਧਾਲੀਵਾਲ ਨੇ ਅਜਨਾਲਾ ਕੌਮਾਂਤਰੀ ਸਰਹੱਦ ਨੇੜੇ ਪਿੰਡਾਂ ਦੇ ਕਿਸਾਨਾਂ, ਪੰਚਾਇਤਾਂ ਤੇ ਆਮ ਲੋਕਾਂ ਨਾਲ ਮੀਟਿੰਗਾਂ ਕਰਕੇ ਵਧਾਇਆ ਹੌਂਸਲਾ

Border Areas News: (ਰਾਜਨ ਮਾਨ) ਅੰਮ੍ਰਿਤਸਰ। ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਕਰਾਰ ਦੇ ਚੱਲਦਿਆਂ ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸਬ ਡਿਵੀਜਨ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਵੱਸੇ ਘੋਹਨੇਵਾਲਾ, ਮਾਛੀਵਾਲਾ , ਸਹਿਜ਼ਾਦਾ, ਜੱਟਾ–ਪੱਛੀਆ, ਸਿੰਘੋਕੇ, ਨਿਸੋਕੇ, ਗੱਗੜ, ਪੰਜ ਗਰਾਈਆਂ ਵਾਹਲਾ, ਨੰਗਲ ਸੋਹਲ ਤੇ ਧੰਗਈ ਆਦਿ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ , ਗ੍ਰਾਮ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਆਮ ਲੋਕਾਂ ਨਾਲ ਮੀਟਿੰਗਾਂ ਰਾਹੀਂ ਸਿੱਧਾ ਸੰਵਾਦ ਰਚਾਇਆ।‌

ਇਸ ਦੌਰਾਨ ਉਹਨਾਂ ਪਹਿਲਗਾਮ ਅੱਤਵਾਦੀ ਕਾਰੇ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਮ ਦਿਨਾਂ ਵਾਂਗ ਹੀ ਆਪਣਾ ਜਨ ਜੀਵਨ ਚੜਦੀ ਕਲਾ ਵਿੱਚ ਰੱਖਣ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੰਜਾਬ ਦੀ ਕੌਮਾਂਤਰੀ ਸਰਹੱਦ ਉੱਤੇ ਲੋਕਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ

‌ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਪੰਜਾਬ ਦੀ ਕੌਮਾਂਤਰੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਲੋਕ ਬੀ. ਐਸ.ਐਫ. ਪਿੱਛੋਂ ਸੈਕਿੰਡ ਡਿਫੈਂਸ ਲਾਈਨ ਵਜੋਂ ਪਹਿਲਗਾਮ ਅੱਤਵਾਦੀ ਹਮਲੇ ਵਿਰੁੱਧ ਭਾਰੀ ਰੋਸ ਅਤੇ ਗੁੱਸੇ ਦੇ ਬਾਵਜ਼ੂਦ ਬੁਲੰਦ ਹੌਂਸਲਿਆਂ ‘ਚ ਪੂਰੀ ਤਰ੍ਹਾਂ ਚੜਦੀ ਕਲਾ ‘ਚ ਹਨ। ਕਿਸਾਨਾਂ ਤੇ ਮਜ਼ਦੂਰਾਂ ਵਲੋਂ ਸਰਹੱਦੀ ਪਿੰਡਾਂ ‘ਚ ਕਣਕ ਤੇ ਤੂੜੀ ਦੀ ਸਾਂਭ-ਸੰਭਾਲ ਪੂਰੀ ਤਰ੍ਹਾਂ ਸੰਜ਼ਮ ਤੇ ਬਿਨਾਂ ਖੌਫ ਕਰ ਰਹੇ ਹਨ।

Border Areas News
ਅੰਮ੍ਰਿਤਸਰ: ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਸਰਹੱਦੀ ਪਿੰਡਾਂ ’ਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਅਤੇ ਲੋਕਾਂ ਨਾਲ ਸੰਵਾਦ ਰਚਾਉਂਦੇ ਹੋਏ। ਫੋਟੋ:ਮਾਨ

ਧਾਲੀਵਾਲ ਨੇ ਅੱਗੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ‘ਚ ਪੰਜਾਬ ਅਜਿਹਾ ਪਲੇਠਾ ਸੂਬਾ ਹੈ, ਜਿੱਥੇ ਪਹਿਲਗਾਮ ਵਰਗੇ ਘਿਨੋਣੇ ਕਾਰੇ ਦੇ ਬਾਵਜ਼ੂਦ ਮੁਕੰਮਲ ਰੂਪ ‘ਚ ਫਿਰਕੂ ਸਦਭਾਵਨਾ ਕਾਇਮ ਰਹੀ ਹੈ। ਪੰਜਾਬ ’ਚ ਕਸ਼ਮੀਰੀ ਕਾਰੋਬਾਰੀਆਂ, ਨਿੱਜੀ ਅਦਾਰਿਆਂ ’ਚ ਨੌਕਰੀਆਂ ਕਰਦੇ ਤੇ ਵਿੱਦਿਅਕ ਸੰਸਥਾਵਾਂ ‘ਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨਾਲ ਕਿਸੇ ਕਿਸਮ ਦੇ ਫਿਰਕੂ ਮਾੜੇ ਸਲੂਕ ਦੀ ਘਟਨਾ ਨਹੀਂ ਵਾਪਰੀ ਅਤੇ ਦੇਸ਼ ਦੇ ਹੋਰਨਾਂ ਰਾਜਾਂ ਨੂੰ ਵੀ ਪੰਜਾਬ ਦੇ ਇਸ ਧਰਮ ਨਿਰਪੱਖ ਤੇ ਫਿਰਕੂ ਸਦਭਾਵੀ ਮਾਹੌਲ ਨੂੰ ਕਾਇਮ ਰੱਖੇ ਜਾਣ ਦੇ ਸੂਬਾ ਮਾਨ ਸਰਕਾਰ ਦੇ ਉਚਿਤ ਕਦਮਾਂ ਤੋਂ ਸਬਕ ਗ੍ਰਹਿਣ ਕਰਨ ਦੀ ਲੋੜ ਹੈ।‌

ਇਹ ਵੀ ਪੜ੍ਹੋ: Amloh News: ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਵਿਧਾਇਕ ਗੈਰੀ ਬੜਿੰਗ

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਪਾਕਿਸਤਾਨ ਨੇ ਆਪਣੇ ਨਾਪਾਕ ਮਨਸੂਬੇ ਤਹਿਤ ਸਰਹੱਦ ’ਤੇ ਕੋਈ ਜੰਗ ਵਰਗੀ ਛੇੜਛਾੜ ਕੀਤੀ ਤਾਂ ਪੰਜਾਬ ਦੀ ਸਰਹੱਦ ’ਤੇ ਸੈਕੰਡ ਡਿਫੈਂਸ ਲਾਈਨ ਵਜੋਂ ਰਿਹਾਇਸ਼ ਰੱਖ ਰਹੇ ਸਿਵਲ ਨਾਗਰਿਕ ਬੀ.ਐਸ.ਐਫ. ਤੇ ਹੋਰ ਫੌਜੀ ਦਲਾਂ ਨੂੰ ਨਿਸ਼ਕਾਮ ਸੇਵਾਵਾਂ ਮੁਹੱਈਆ ਕਰਕੇ ਸਾਲ 1965 ਤੇ ਸਾਲ 1971 ਦੀਆਂ ਜੰਗਾਂ ਨਾਲੋਂ ਵੀ ਵੱਧ ਪਾਕਿਸਤਾਨੀ ਫੌਜਾਂ ਦੇ ਦੰਦ ਖੱਟੇ ਕਰਨ ਦੇ ਸਮਰਥ ਹਨ। ਉਹਨਾਂ ਨਾਲ ਐਸ ਡੀ ਐਮ ਅਜਨਾਲਾ ਸ. ਰਵਿੰਦਰ ਸਿੰਘ , ਪਾਰਟੀ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ,,ਸੁਪਰਵਾਈਜ਼ਰ ਕਾਬਲ ਸਿੰਘ ਸੰਧੂ ਸਰਪੰਚ, ਪੰਚ, ਨੰਬਰਦਾਰ, ਤੇ ਵੱਡੀ ਹਾਜ਼ਰੀ ਚ ਹੋਰ ਮੁਹਤਬਰ ਮੌਜੂਦ ਸਨ।