Talwandi Sabo News: ਬਾਇਓਗੈਸ ਪਲਾਂਟ ਨੇੜੇ ਪਾਰਲੀ ਵਾਲੀਆਂ ਗੱਠਾਂ ਨੂੰ ਲੱਗੀ ਅੱਗ, ਵੱਡੇ ਨੁਕਸਾਨ ਦਾ ਖਦਸ਼ਾ

Talwandi Sabo News
Talwandi Sabo News: ਬਾਇਓਗੈਸ ਪਲਾਂਟ ਨੇੜੇ ਪਾਰਲੀ ਵਾਲੀਆਂ ਗੱਠਾਂ ਨੂੰ ਲੱਗੀ ਅੱਗ, ਵੱਡੇ ਨੁਕਸਾਨ ਦਾ ਖਦਸ਼ਾ

Talwandi Sabo News: ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿੱਚ ਅੱਜ ਉਸ ਸਮੇਂ ਭਾਜੜ ਪੈ ਗਈ ਜਦੋਂ ਬਾਇਓਗੈਸ ਪਲਾਟ ਵਿੱਚ ਵਰਤਣ ਵਾਲੀਆਂ ਪਰਾਲੀ ਦੀਆਂ ਗੱਠਾਂ ਦੇ ਦੂਸਰੇ ਡੰਪ ਨੂੰ ਅੱਗ ਲੱਗ ਗਈ। ਜਿਸ ਦਾ ਪਤਾ ਲੱਗਦੇ ਹੀ ਨੇੜੇ-ਤੇੜੇ ਦੇ ਪਿੰਡ ਦੇ ਲੋਕ ਬੁਝਾਉਣ ਦੇ ਲਈ ਆ ਗਏ।

Read Also : Free Bus Service punjab: ਮਹਿਲਾਵਾਂ ਦੇ ਮੁਫ਼ਤ ਬੱਸ ਸਫ਼ਰ ਸਬੰਧੀ ਨਵਾਂ ਅਪਡੇਟ, ਸਰਕਾਰ ਕਰਨ ਜਾ ਰਹੀ ਐ ਇਹ ਕੰਮ

Talwandi Sabo News

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ ਤੇ ਅੱਗ ਬੁਝਾਉਣ ਦੇ ਰਾਹਤ ਕਾਰਜ ਜਾਰੀ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿੰਡ ਵਾਲੇ ਪਾਸੇ ਲੱਗੇ 10 ਏਕੜ ਵਿੱਚ ਪਰਾਲੀ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਚੁੱਕੀ ਹੈ ਤੇ ਲਗਭਗ ਦੋ ਦਿਨਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਮ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬੁਝਾਈ ਸੀ। Talwandi Sabo News

Talwandi Sabo News

ਹੁਣ ਦੂਸਰੇ ਡੰਪ ਨੂੰ ਅੱਗ ਲੱਗ ਗਈ ਹੈ। ਜੇਕਰ ਇਹ ਜਲਦੀ ਨਾ ਬੁਝੀ ਤਾਂ ਵੱਡੇ ਨੁਕਸਾਨ ਹੋ ਸਕਦੇ ਹਨ। ਕਿਉਂਕਿ ਇਸ ਪਾਸੇ ਹੀ ਬਾਇਓਗਾਈਸ ਪਲਾਟ ਲੱਗਿਆ ਹੋਇਆ ਹੈ ਤੇ ਅੱਗ ਤੇ ਕਾਬੂ ਨਾ ਹੋਇਆ ਤਾਂ ਅੱਗ ਬਹੁਤ ਭਾਰੀ ਨੁਕਸਾਨ ਕਰ ਸਕਦੀ ਹੈ।