
ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਸਿਰਫ 35 ਗੇਂਦਾਂ ’ਚ ਜੜਿਆ ਸੈਂਕੜਾ
- ਕਰੀਬ 500 ਦਾ ਸਟ੍ਰਾਈਕ ਰੇਟ, ਸੂਰਿਆਵੰਸ਼ੀ ਨੂੰ ਜਿੰਦਗੀ ਭਰ ਯਾਦ ਰੱਖਣਗੇ ਇਸ਼ਾਂਤ ਸ਼ਰਮਾ
ਸਪੋਰਟਸ ਡੈਸਕ। Vaibhav Suryavanshi : ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਕ੍ਰਿਕੇਟ ਦੇ ਮੈਦਾਨ ’ਚ ਆਇਆ ਇੱਕ ਤੂਫਾਨ – ਨਾਂਅ ਸੀ ਵੈਭਵ ਸੂਰਿਆਵੰਸ਼ੀ। ਰਾਜਸਥਾਨ ਰਾਇਲਜ਼ ਦੇ ਇਸ ਨੌਜਵਾਨ ਬੱਲੇਬਾਜ਼ ਨੇ ਗੁਜਰਾਤ ਟਾਈਟਨਜ਼ ਵਿਰੁੱਧ ਇੰਨੀ ਜ਼ਬਰਦਸਤ ਬੱਲੇਬਾਜ਼ੀ ਕੀਤੀ ਕਿ ਇਸ ਨੂੰ ਆਈਪੀਐਲ ਦੇ ਇਤਿਹਾਸ ’ਚ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਆਪਣਾ ਤੀਜਾ ਆਈਪੀਐਲ ਮੈਚ ਖੇਡਦੇ ਹੋਏ, ਵੈਭਵ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਦਿੱਗਜ ਖਿਡਾਰੀ ਵੀ ਹੈਰਾਨ ਰਹਿ ਗਏ।
ਇਹ ਖਬਰ ਵੀ ਪੜ੍ਹੋ : Wheat Fire: ਕਰੜੀ ਮਿਹਨਤ ਨਾਲ ਪਾਲ਼ੀ ਸੋਨੇ ਰੰਗੀ ਕਣਕ ਦੀਆਂ ਕਾਲੀਆਂ ਤਸਵੀਰਾਂ
14 ਸਾਲ ਦੀ ਉਮਰ ’ਚ ਕ੍ਰਿਕੇਟ ਦਾ ਚਮਤਕਾਰ | Vaibhav Suryavanshi
14 ਸਾਲਾ ਬੱਲੇਬਾਜ਼ ਨੇ ਮੁਹੰਮਦ ਸਿਰਾਜ ਦੇ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਖਾਤਾ ਖੋਲ੍ਹਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਇਸ਼ਾਂਤ ਸ਼ਰਮਾ ਵਰਗੇ ਤਜਰਬੇਕਾਰ ਗੇਂਦਬਾਜ਼ ਦੇ ਇੱਕ ਓਵਰ ’ਚ ਤਿੰਨ ਛੱਕੇ ਮਾਰੇ ਤੇ ਕਰੀਮ ਜੰਨਤ ਦੇ ਓਵਰ ’ਚ 30 ਦੌੜਾਂ ਬਣਾ ਕੇ ਮੈਦਾਨ ’ਚ ਹਲਚਲ ਮਚਾ ਦਿੱਤੀ। ਉਨ੍ਹਾਂ ਦੇ ਬੱਲੇ ਤੋਂ ਲੱਗੇ 7 ਚੌਕੇ ਤੇ 11 ਛੱਕਿਆਂ ਨੇ ਨਾ ਸਿਰਫ਼ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਸਗੋਂ ਉਸਨੂੰ ਆਈਪੀਐਲ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣਾਇਆ।
35 ਗੇਂਦਾਂ ’ਚ ਇਤਿਹਾਸਕ ਸੈਂਕੜਾ | Vaibhav Suryavanshi
ਵੈਭਵ ਨੇ ਆਪਣਾ ਸੈਂਕੜਾ ਸਿਰਫ਼ 35 ਗੇਂਦਾਂ ’ਚ ਪੂਰਾ ਕੀਤਾ, ਜੋ ਕਿ ਆਈਪੀਐਲ ਇਤਿਹਾਸ ’ਚ ਕਿਸੇ ਵੀ ਭਾਰਤੀ ਵੱਲੋਂ ਬਣਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਹੈ। ਉਨ੍ਹਾਂ ਰਾਸ਼ਿਦ ਖਾਨ ਨੂੰ ਛੱਕਾ ਮਾਰ ਕੇ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਆਪਣੀ 38 ਗੇਂਦਾਂ ਦੀ ਪਾਰੀ ’ਚ 101 ਦੌੜਾਂ ਬਣਾਈਆਂ ਤੇ ਫਿਰ ਆਊਟ ਹੋਏ, ਪਰ ਉਦੋਂ ਤੱਕ ਉਨ੍ਹਾਂ ਨੇ ਮੈਚ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਦਿੱਤੀ ਸੀ।
ਰਿਕਾਰਡਾਂ ਦੀ ਭਰਮਾਰ | Vaibhav Suryavanshi
- ਸਭ ਤੋਂ ਤੇਜ਼ ਭਾਰਤੀ ਖਿਡਾਰੀ ਵੱਲੋਂ ਸੈਂਕੜਾ : 35 ਗੇਂਦਾਂ ’ਤੇ
- IPL ਇਤਿਹਾਸ ’ਚ ਦੂਜਾ ਸਭ ਤੋਂ ਤੇਜ਼ ਸੈਂਕੜਾ : ਕ੍ਰਿਸ ਗੇਲ (30 ਗੇਂਦਾਂ) ਤੋਂ ਬਾਅਦ।
- ਰਾਜਸਥਾਨ ਰਾਇਲਜ਼ ਲਈ ਸਭ ਤੋਂ ਤੇਜ਼ ਸੈਂਕੜਾ : ਯੂਸਫ਼ ਪਠਾਨ ਦਾ ਰਿਕਾਰਡ ਟੁੱਟਿਆ