11 ਅਗਸਤ ਨੂੰ ਚੁੱਕਣਗੇ ਸਹੁੰ
ਨਵੀਂ ਦਿੱਲੀ:ਐੱਨਡੀਏ ਉਮੀਦਵਾਰ ਵੈਂਕੱਈਆ ਨਾਇਡੂ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਉਨ੍ਹਾਂ ਨੇ ਅੱਜ ਕਾਂਗਰਸ ਸਮੇਤ ਵਿਰੋਧ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 272 ਵੋਟਾਂ ਨਾਲ ਹਰਾਇਆ ਨਾਇਡੂ ਨੂੰ 516 ਵੋਟਾਂ ਮਿਲੀਆਂ ਜਦੋਂਕਿ ਗਾਂਧੀ ਨੂੰ 244 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਚੋਣਾਂ ‘ਚ 785 ਵੋਟਰਾਂ ‘ਚੋਂ 771 ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਕੁੱਲ 98.21 ਫੀਸਦੀ ਵੋਟਿੰਗ ਹੋਈ ਵੋਟਿੰਗ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਤੱਕ ਚੱਲੀ ਸਹਾਇਕ ਚੋਣ ਅਧਿਕਾਰੀ ਮੁਕੁਲ ਪਾਂਡੇ ਨੇ ਇਹ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਸ਼ਾਮ ਛੇ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ
ਪ੍ਰਧਾਨ ਮੰਤਰੀ ਮੋਦੀ ਸਮੇਤ ਸੱਤਾਧਾਰੀ ਤੇ ਵਿਰੋਧ ਧਿਰ ਦੇ ਆਗੂਆਂ ਨੇ ਪਾਈ ਵੋਟ
ਸ਼ੁਰੂਆਤੀ ਦੌਰ ‘ਚ ਵੋਟ ਪਾਉਣ ਵਾਲਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਐਮ ਵੈਂਕੱਈਆ ਨਾਇਡੂ, ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸ਼ਾਮਲ ਸਨ ਯੋਗੀ ਅਦਿੱਤਿਆਨਾਥ ਹਾਲੇ ਲੋਕ ਸਭਾ ਦੇ ਮੈਂਬਰ ਬਣੇ ਹੋਏ ਹਨ ਇਨ੍ਹਾਂ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਚ.ਡੀ. ਦੇਵਗੌੜਾ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਰਾਜ ਸਭਾ ਦੇ ਮਨੋਨੀਤ ਮੈਂਬਰ ਸਚਿਨ ਤੇਂਦੁਲਕਰ, ਰੇਖਾ, ਮੈਰੀਕਾਮ, ਕੌਮੀ ਜਨਤਾ ਦਲ ਦੇ ਸਾਂਸਦ ਜੈ ਪ੍ਰਕਾਸ਼ ਨਰਾਇਣ ਯਾਦਵ, ਲੋਕ ਜਨਸ਼ਕਤੀ ਪਾਰਟੀ ਦੇ ਰਾਮ ਚੰਦਰ ਪਾਸਵਾਨ, ਨੈਸ਼ਨਲ ਕਾਨਫਰੰਸ (ਐਨਸੀ) ਦੇ ਆਗੂ ਫਾਰੂਕ ਅਬਦੁੱਲਾ ਵੋਟਿੰਗ ਪਾਉਣ ਵਾਲਿਆਂ ‘ਚ ਸ਼ਾਮਲ ਸਨ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਵੋਟ ਪਾਉਣ ਲਈ ਸੰਸਦ ਭਵਨ ਪਹੁੰਚੇ ਪੈਰ ‘ਚ ਸੱਟ ਕਾਰਨ ਉਹ ਇਸ ਸੰਸਦ ਸੈਸ਼ਨ ‘ਚ ਸੰਸਦ ਦੀ ਕਾਰਵਾਈ ‘ਚ ਹੁਣ ਤੱਕ ਹਿੱਸਾ ਲੈਣ ਨਹੀਂ ਆ ਸਕੇ ਹਨ ਜ਼ਿਕਰਯੋਗ ਹੈ ਕਿ ਵਰਤਮਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਪੂਰਾ ਹੋ ਰਿਹਾ ਹੈ ਉਹ ਲਗਾਤਾਰ ਦੋ ਕਾਰਜਕਾਲ ਤੋਂ ਇਸ ਅਹੁਦੇ ‘ਤੇ ਹਨ ਵੈਂਕੱਈਆ ਨਾਇਡੂ 16ਵੇਂ ਉਪ ਰਾਸ਼ਟਰਪਤੀ ਦੇ ਰੂਪ ‘ਚ 11 ਅਗਸਤ ਨੂੰ ਕਾਰਜਭਾਰ ਸੰਭਾਲਣਗੇ
ਏਬੀਵੀਪੀ ਨਾਲ ਜੁੜ ਕੇ ਨਾਇਡੂ ਨੇ ਕੀਤੀ ਸਿਆਸੀ ਕਰੀਅਰ ਦੀ ਸ਼ੁਰੂਆਤ
1 ਜੁਲਾਈ 1940 ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ‘ਚ ਪੈਦਾ ਹੋਏ ਨਾਇਡੂ ਦੇ ਪਿਤਾ ਦਾ ਨਾਮ ਰੰਗੈਆ ਨਾਇਡੂ ਹੈ, ਜੋ ਇੱਕ ਕਿਸਾਨ ਸਨ ਨਾਇਡੂ ਨੇ ਵਿਦਿਆਰਥੀ ਜੀਵਨ ‘ਚ ਏਬੀਵੀਪੀ ਨਾਲ ਜੁੜ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਨੇਲੋਰ ਦੇ ਵੀਆਰ ਕਾਲਜ ‘ਚ 1971 ‘ਚ ਵਿਦਿਆਰਥੀ ਸੰਘ ਪ੍ਰਧਾਨ ਚੁਣੇ ਗਏ
ਇਸ ਤੋਂ ਬਾਅਦ 1972 ‘ਚ ‘ਜੈ ਆਂਧਰਾ’ ਅੰਦੋਲਨ ਤੋਂ ਉਨ੍ਹਾਂ ਨੂੰ ਆਗੂ ਦੇ ਰੂਪ ‘ਚ ਪਛਾਣ ਮਿਲੀ 1975 ਦੀ ਐਮਰਜੰਸੀ ‘ਚ ਉਹ ਜੇਲ੍ਹ ਜਾਣ ਵਾਲੇ ਆਗੂਆਂ ‘ਚ ਵੀ ਸ਼ਾਮਲ ਸਨ ਉਹ 3 ਵਾਰ ਕਰਨਾਟਕ ਅਤੇ ਇੱਕ ਵਾਰ ਰਾਜਸਥਾਨ ਤੋਂ ਰਾਜ ਸਭਾ ਪਹੁੰਚੇ ਉਹ 2 ਵਾਰ ਆਂਧਰਾ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਦੇ ਵੀ ਮੈਂਬਰ ਰਹੇ ਉਨ੍ਹਾਂ ਨੇ ਅਟਲ ਸਰਕਾਰ ‘ਚ ਪੇਂਡੂ ਵਿਕਾਸ ਮੰਤਰਾਲਾ ਸੰਭਾਲਿਆ ਅਤੇ 2002 ਤੋਂ 2004 ਤੱਕ ਭਾਜਪਾ ਦੇ ਕੌਮੀ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲੀ 2004 ਦੀਆਂ ਆਮ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ ਮੋਦੀ ਸਰਕਾਰ ‘ਚ ਸ਼ਹਿਰੀ ਵਿਕਾਸ, ਸੰਸਦੀ ਮਾਮਲਿਆਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।