OTT platform: ਸੁਪਰੀਮ ਕੋਰਟ ਨੇ ਓਟੀਟੀ ਪਲੇਟਫਾਰਮਾਂ ’ਤੇ ਫੈਲੀ ਅਸ਼ਲੀਲਤਾ ਖਿਲਾਫ਼ ਸਖ਼ਤ ਰੁਖ ਅਣਾਇਆ ਹੈ ਅਦਾਲਤ ’ਚ ਦਾਇਰ ਇੱਕ ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਅਸ਼ਲੀਲਤਾ ਰੋਕਣ ਲਈ ਕੇਂਦਰ ਸਰਕਾਰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰੇ ਅਸਲ ’ਚ ਅਸ਼ਲੀਲਤਾ ’ਤੇ ਰੋਕ ਜ਼ਰੂਰੀ ਹੈ ਕਿਉਂਕਿ ਅਪਰਾਧਾਂ ’ਚ ਵਾਧੇ ਦਾ ਇੱਕ ਵੱਡਾ ਕਾਰਨ ਅਸ਼ਲੀਲਤਾ ਵੀ ਹੈ ਮਨੋਰੰਜਨ ਦੇ ਨਾਂਅ ’ਤੇ ਗੰਦਗੀ ਹੀ ਪਰੋਸੀ ਜਾ ਰਹੀ ਹੈ ਜੇਕਰ ਅਸੀਂ ਦੇਸ਼ ਦੀ ਅਮੀਰ ਸੰਸਕ੍ਰਿਤੀ ਹੋਣ ਦਾਅਵਾ ਕਰਦੇ ਹਾਂ ਤਾਂ ਜੋ ਕੁਝ ਮਨੋਰੰਜਨ ਦੇ ਨਾਂਅ ’ਤੇ ਚੱਲ ਰਿਹਾ ਹੈ। OTT platform
ਇਹ ਖਬਰ ਵੀ ਪੜ੍ਹੋ : Punjab: ਪੰਜਾਬ ਦੇ ਇਸ ਸ਼ਹਿਰ ’ਚ ਵੱਡੀ ਹਲਚਲ, 355 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਜਾਣੋ ਕਿਉਂ…
ਇਹ ਵੀ ਸਾਡੇ ਦੇਸ਼, ਸੰਸਕ੍ਰਿਤੀ ਤੇ ਆਉਣ ਵਾਲੀਆਂ ਨਸਲਾਂ ਲਈ ਵੱਡਾ ਖ਼ਤਰਾ ਹੈ ਜ਼ਰੂਰੀ ਹੈ ਕਿ ਸਰਕਾਰ ਨਾ ਸਿਰਫ਼ ਅਸ਼ਲੀਲ ਕੰਟੈਂਟ ’ਤੇ ਰੋਕ ਲਾਵੇ ਸਗੋਂ ਚੰਗੀਆਂ ਫਿਲਮਾਂ, ਸੀਰੀਅਲ ਤੇ ਗਾਣਿਆਂ ਲਈ ਕਲਾਕਾਰਾਂ ਦੀ ਮੱਦਦ ਕਰਕੇ ਇੱਕ ਮਜ਼ਬੂਤ ਸੱਭਿਆਚਾਰ ਨੀਤੀ ਦਾ ਨਿਰਮਾਣ ਕਰੇ ਭਾਵੇਂ ਕੁਝ ਰੈਗੂਲੇਸ਼ਨ ਹਨ ਤੇ ਸੈਲਫ ਰੈਗੂਲੇਸ਼ਨ ਵੀ ਮੌਜੂਦ ਹਨ ਫਿਰ ਵੀ ਅਸ਼ਲੀਲ ਕੰਟੈਂਟ ਰੁਕ ਨਹੀਂ ਰਿਹਾ ਸੱਚਾਈ ਤਾਂ ਇਹ ਹੈ ਕਿ ਅਸ਼ਲੀਲਤਾ ਦਾ ਸਮੁੰਦਰ ਵਗ ਰਿਹਾ ਹੈ ਸੰਸਕ੍ਰਿਤੀ ਤਾਂ ਕਿਧਰੇ ਹੀ ਨਜ਼ਰ ਆਉਂਦੀ ਹੈ। OTT platform
ਅਸਲ ’ਚ ਸੰਸਕ੍ਰਿਤੀ ਹੀ ਸਾਡੇ ਦੇਸ਼ ਦੀ ਜਿੰਦ-ਜਾਨ ਤੇ ਆਧਾਰ ਹੈ ਕਲਾਕਾਰਾਂ, ਨਿਰਮਾਤਾਵਾਂ, ਨਿਰਦੇਸ਼ਕਾਂ ਦਾ ਵੀ ਨੈਤਿਕ ਫਰਜ਼ ਹੈ ਕਿ ਉਹ ਪੈਸੇ ਤੇ ਸ਼ੁਹਰਤ ਦੇ ਲੋਭ ’ਚ ਸ਼ਾਰਟਕੱਟ ਰਸਤਾ ਅਪਣਾਉਣ ਦੀ ਬਜਾਇ ਮਿਹਨਤ, ਲਗਨ, ਨੈਤਿਕਤਾ ਤੇ ਮਾਨਵੀ ਸੰਵੇਦਨਾ ਨਾਲ ਕਲਾ ਨੂੰ ਨਿਖਾਰਨ ਪੈਸੇ ਦੇ ਲੋਭੀ ਚਾਰ ਦਿਨ ਹੀ ਚਰਚਾ ’ਚ ਆਉਂਦੇ ਹਨ, ਅਮਰ ਤਾਂ ਸੱਚੀ ਕਲਾ ਦੇ ਪੁਜਾਰੀ ਹੁੰਦੇ ਹਨ ਸੱਚੀ ਕਲਾ ਸਦੀਆਂ ਤੱਕ ਜ਼ਿਉਂਦੀ ਹੈ ਜੋ ਕੌਮਾਂ ਨੂੰ ਜਿਉਂਦਿਆਂ ਰੱਖਦੀ ਹੈ ਕਲਾ ਕੌਮ ਨੂੰ ਮਜ਼ਬੂਤ ਕਰਦੀ ਹੈ ਸਿਹਤਮੰਦ ਸੰਸਕ੍ਰਿਤੀ ਹੀ ਸਿਹਤਮੰਦ ਵਿਚਾਰ ਵਾਲੀ ਨਵੀਂ ਪੀੜ੍ਹੀ ਪੈਦਾ ਕਰਦੀ ਹੈ। OTT platform