Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਰੇਲਵੇ ਪੁਲਿਸ ਵੱਲੋਂ ਰੇਲ ਗੱਡੀਆਂ ਤੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਇੱਕ ਮਹਿਲਾ ਯਾਤਰੀ ਕੋਲੋਂ 1 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ ਤੇ ਮਹਿਲਾ ਖਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਉਪ ਕਪਤਾਨ ਜਗਮੋਹਨ ਸਿੰਘ ਸੋਹੀ ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸੀਆਈਏ-2, ਜੀਆਰਪੀ ਪੰਜਾਬ ਦੀ ਟੀਮ ਵੱਲੋਂ ਲਗਾਤਾਰ ਰੇਲ ਗੱਡੀਆਂ ਤੇ ਮੁਸਾਫ਼ਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਿਛਲੇ ਦਿਨੀਂ ਰੇਲਵੇ ਸਟੇਸ਼ਨ ਰਾਜਪੁਰਾ ’ਤੇ ਚੰਪਾ ਦੇਵੀ ਉਰਫ਼ ਚੰਪਾ ਪਤਨੀ ਅਨੋਖੇ ਲਾਲ ਪੁੱਤਰ ਕੇਸੋ ਰਾਮ ਵਾਸੀ ਪਿੰਡ ਕਮਾਲਪੁਰ ਥਾਣਾ ਅਲੀਗੰਜ ਜ਼ਿਲ੍ਹਾ ਬਰੇਲੀ, ਯੂਪੀ ਪਾਸੋਂ 01 ਕਿੱਲੋਗਰਾਮ ਅਫ਼ੀਮ ਬਰਾਮਦ ਕਰਕੇ ਥਾਣਾ ਜੀਆਰਪੀ ਪਟਿਆਲਾ ਵਿਖੇ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ। Patiala News
ਇਹ ਖਬਰ ਵੀ ਪੜ੍ਹੋ : Faridkot News: ਜਮੀਨੀ ਵਿਵਾਦ ਦੇ ਚੱਲਦੇ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ