New Canal Punjab: 52 ਕਿਲੋਮੀਟਰ ਲੰਮੀ ਨਵੀਂ ਨਹਿਰ ਪੰਜਾਬ ਦੇ ਇਸ ਜਿਲ੍ਹੇ ਲਈ ਬਣੇਗੀ ਵਰਦਾਨ

New Canal Punjab
New Canal Punjab: 52 ਕਿਲੋਮੀਟਰ ਲੰਮੀ ਨਵੀਂ ਨਹਿਰ ਪੰਜਾਬ ਦੇ ਇਸ ਜਿਲ੍ਹੇ ਲਈ ਬਣੇਗੀ ਵਰਦਾਨ

New Canal Punjab: ਦੱਖਣੀ ਪੱਛਮੀ ਪੰਜਾਬ ਦੇ 4 ਜ਼ਿਲ੍ਹਿਆਂ ਦੇ ਖੇਤਾਂ ਨੂੰ ਮਿਲੇਗਾ ਸਿੰਚਾਈ ਲਈ ਭਰਪੂਰ ਪਾਣੀ

  • ਫਿਰੋਜ਼ਪੁਰ ਫੀਡਰ ਦੀ ਰੀਲਾਇਨਿੰਗ ਦਾ 647.62 ਕਰੋੜ ਦਾ ਪ੍ਰੋਜੈਕਟ ਪਾਸ | New Canal Punjab

New Canal Punjab: ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਪਹਿਲ ਕਦਮੀ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰਾਲੇ ਤੋਂ ਫਿਰੋਜ਼ਪੁਰ ਫੀਡਰ ਦੇ ਵਕਾਰੀ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਇਆ ਹੈ। 647.62 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ ਫਿਰੋਜ਼ਪੁਰ ਫੀਡਰ ਨਹਿਰ ਦਾ ਨਵੀਨੀਕਰਨ ਹੋਣਾ ਹੈ ਅਤੇ ਇਸਦੀ ਪਾਣੀ ਦੀ ਸਮਰੱਥਾ ’ਚ ਵਾਧਾ ਹੋਵੇਗਾ।

ਕਾਲੇ ਪਾਣੀ ਤੋਂ ਮਿਲੇਗੀ ਮੁਕਤੀ, ਖੇਤੀ ਨੂੰ ਮਿਲੇਗਾ ਪੂਰਾ ਪਾਣੀ : ਗੋਲਡੀ/ਸਵਨਾ | New Canal Punjab

ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦਿੱਤੀ ਹੈ। ਵਿਧਾਇਕ ਗੋਲਡੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਹਰੀਕੇ ਤੋਂ ਨਿੱਕਲਣ ਵਾਲੀ ਫਿਰੋਜ਼ਪੁਰ ਫੀਡਰ ਦੀ ਰੀਲਾਇਨਿੰਗ ਕੀਤੀ ਜਾਵੇਗੀ ਅਤੇ ਇਸਦੀ ਸਮਰੱਥਾ 11192 ਕਿਉਸਿਕ ਤੋਂ ਵੱਧ ਕੇ 13845 ਕਿਉਸਿਕ ਹੋ ਜਾਵੇਗੀ। ਇਸ ਨਹਿਰ ਦੇ ਬਣਨ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਕੌਮਾਂਤਰੀ ਸਰਹੱਦੀ ਨਾਲ ਲੱਗਦੇ ਇਲਾਕਿਆਂ ਨੂੰ ਕਾਲੇ ਪਾਣੀ ਤੋਂ ਮੁਕਤੀ ਮਿਲੇਗੀ ਉੱਥੇ ਹੀ ਫਾਜ਼ਿਲਕਾ ਸਮੂਚੇ ਜ਼ਿਲ੍ਹੇ ਦੇ ਨਾਲ ਨਾਲ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੀ ਭਰਪੂਰ ਨਹਿਰੀ ਪਾਣੀ ਮਿਲੇਗਾ।

ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਉਣ ਲਈ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ, ਜਲ ਸ੍ਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਆਰਸੀ ਪਾਟਿਲ ਦਾ ਵੀ ਧੰਨਵਾਦ ਕੀਤਾ ਜਿਕਰਯੋਗ ਹੈ ਕਿ ਫਿਰੋਜ਼ਪੁਰ ਫੀਡਰ ਨਹਿਰ ਜੋ ਕਿ ਹਰੀਕੇ ਹੈਡਵਰਕਸ ਤੋਂ ਨਿਕਲਦੀ ਹੈ ਵਿੱਚੋਂ ਮੱਲਾਂਵਾਲਾ ਹੈੱਡ ਤੋਂ ਸਰਹਿੰਦ ਫੀਡਰ ਤੇ ਫਾਜ਼ਿਲਕਾ ਇਲਾਕੇ ਨੂੰ ਪਾਣੀ ਦੇਣ ਵਾਲੀ ਮੇਨ ਬ੍ਰਾਂਚ ਨਹਿਰ ਨਿਕਲਦੀ ਹੈ।

New Canal Punjab

ਸਰਹਿੰਦ ਫੀਡਰ ਨਹਿਰ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਵੱਡੇ ਭੂ-ਭਾਗ ਨੂੰ ਸਿੰਚਾਈ ਤੇ ਪੀਣ ਲਈ ਪਾਣੀ ਮਿਲਦਾ ਹੈ। ਜਦ ਕਿ ਫਿਲਹਾਲ ਫਿਰੋਜ਼ਪੁਰ ਫੀਡਰ ਦੀ ਸਮਰੱਥਾ ਘੱਟ ਹੋਣ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਦੀ ਨਹਿਰਾਂ ਵਿੱਚ ਜੋ ਪਾਣੀ ਪਹੁੰਚਦਾ ਹੈ ਉਹ ਪਹਿਲਾਂ ਹਰੀਕੇ ਤੋਂ ਪਾਕਿਸਤਾਨ ਵਾਲੇ ਪਾਸੇ ਜਾ ਕੇ ਹੁਸੈਨੀਵਾਲਾ ਹੈੱਡਵਰਕਸ ਤੋਂ ਹੁੰਦਾ ਹੋਇਆ ਲੂਥਰ ਸਿਸਟਮ ਰਾਹੀਂ ਮਿਲਦਾ ਸੀ।

Read Also : Indus River Treaty: ਸਿੰਧ ਦਰਿਆ ਸੰਧੀ ’ਤੇ ਪਾਬੰਦੀ ਨਾਲ ਪੰਜਾਬ ਨੂੰ ਹੋਵੇਗਾ ਫਾਇਦਾ

ਇਸ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਇਸ ਵਿੱਚ ਫੈਕਟਰੀਆਂ ਆਦਿ ਦਾ ਗੰਦਾ ਪਾਣੀ ਮਿਲਣ ਨਾਲ ਇਹ ਪ੍ਰਦੁਸ਼ਿਤ ਪਾਣੀ ਸਰਹੱਦੀ ਇਲਾਕੇ ਦੀਆਂ ਨਹਿਰਾਂ ਵਿੱਚ ਆਉਂਦਾ ਸੀ। ਪਰ ਇਸ ਨਹਿਰ ਦੇ ਬਣਨ ਨਾਲ ਹੁਣ ਇਨ੍ਹਾਂ ਸਰਹੱਦੀ ਇਲਾਕਿਆਂ ਨੂੰ ਵੀ ਉਕਤ ਨਹਿਰ ਰਾਹੀਂ ਬਾਲੇਵਾਲਾ ਹੈਂੱਡ ਤੋਂ ਪਾਣੀ ਮਿਲੇਗਾ, ਜਿਸ ਨਾਲ ਸਾਫ ਪਾਣੀ ਨਹਿਰਾਂ ਵਿਚ ਆਵੇਗਾ। ਇਸ ਤੋਂ ਬਿਨਾਂ ਨਹਿਰ ਦੀ ਸਮਰੱਥਾ ਵਧਣ ਨਾਲ ਹੁਣ ਸਾਰੀਆਂ ਨਹਿਰਾਂ ਨੂੰ ਭਰਪੂਰ ਪਾਣੀ ਵੀ ਮਿਲੇਗਾ ਤੇ ਟੇਲਾਂ ਤੱਕ ਪਾਣੀ ਪੁੱਜਣ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਾਫ ਪਾਣੀ ਨਾ ਸਿਰਫ਼ ਸਾਡੀਆਂ ਫਸਲਾਂ, ਸਗੋਂ ਸਾਡੇ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਸਿੱਧ ਹੋਵੇਗਾ।

ਨਹਿਰ ਦੀ ਸਮਰੱਥਾ ’ਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਭਰਪੂਰ ਮਾਤਰਾ ’ਚ ਪਾਣੀ ਮਿਲੇਗਾ: ਸਵਨਾ

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੀਆਂ ਨਹਿਰਾਂ ਵਿੱਚ ਹਰੀਕੇ ਤੋਂ ਹੁਸੈਨੀ ਵਾਲਾ ਹੋ ਕੇ ਅਤੇ ਪਾਕਿਸਤਾਨ ਵਿੱਚੋਂ ਹੁੰਦੇ ਹੋਏ ਪਾਣੀ ਪਹੁੰਚਦਾ ਸੀ, ਜਿਸ ਵਿੱਚ ਪਾਕਿਸਤਾਨ ਦੇ ਕਸੂਰ ਸ਼ਹਿਰ ਦੀ ਚਮੜਾ ਫੈਕਟਰੀਆਂ ਦਾ ਪਾਣੀ ਮਿਕਸ ਹੋਣ ਨਾਲ ਇਹ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਸੀ ਅਤੇ ਇਸੇ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ। ਪਰ ਹੁਣ ਇਹ ਪਾਣੀ ਸਿੱਧਾ ਬਾਲੇ ਵਾਲੇ ਹੈੱਡ ’ਤੇ ਪਹੁੰਚੇਗਾ ਜੋ ਕਿ ਹਰੀਕੇ ਹੈੱਡਵਰਕਸ ਤੋਂ ਆਏਗਾ ਅਤੇ ਇਹ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਹੋਵੇਗਾ ਅਤੇ ਇਸ ਸਾਫ ਪਾਣੀ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਿਹਤ ਪੱਖੋਂ ਵੱਡੀ ਸਹੂਲਤ ਮਿਲੇਗੀ ਉੱਥੇ ਹੀ ਨਹਿਰ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਵੀ ਭਰਪੂਰ ਮਾਤਰਾ ਵਿੱਚ ਪਾਣੀ ਮਿਲੇਗਾ।