
Pahalgam Terrorist Attack: ਸ੍ਰੀ ਮੁਕਤਸਰ ਸਾਹਿਬ (ਰਾਜ ਕੁਮਾਰ)। ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਕਸੂਰ ਸੈਲਾਨੀਆਂ ਨੂੰ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਵਪਾਰ ਮੰਡਲ ਵੱਲੋਂ 11 ਵਜੇ ਤੱਕ ਆਪਣੀਆ ਦੁਕਾਨਾਂ ਬੰਦ ਰੱਖ ਕੇ ਦੋ ਮਿੰਟ ਦਾ ਮੋਨ ਧਾਰਨ ਕਰਦੇ ਹੋਏ ਸ਼ਰਧਾਂਜਲੀਆਂ ਦਿੱਤੀਆਂ ।
ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਪਾਰ ਮੰਡਲ ਜਿਸ ਵਿੱਚ ਸਾਰੀਆਂ ਯੂਨੀਅਨ ਅਤੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਸ਼ਾਮਿਲ ਹੋਈਆਂ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਪਾਕਿਸਤਾਨ ਵਿਰੁੱਧ ਆਪਣੀ ਭੜਾਸ ਕੱਢੀ ਅਤੇ ਕੇਂਦਰ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਦੇ ਹੋਏ ਸਖਤ ਕਾਰਵਾਈ ਕਰਨ ਲਈ ਬੇਨਤੀ ਕੀਤੀ।
ਇਹ ਵੀ ਪੜ੍ਹੋ: National Legal Services Authority: ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਚਾਈਲਡ ਹੈਲਪਲਾਈਨ ਤੇ ਦਿਵਿਆਂਗਜਨ ਹੈਲਪਲਾਈਨ…
ਇਸ ਬੰਦ ਵਿੱਚ ਸਾਰਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਬੰਦ ਰਿਹਾ। ਹਰ ਕਿਸੇ ਦੀਆਂ ਅੱਖਾਂ ਨਮ ਸਨ। ਇਸ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਇੱਕ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਕਿ ਨਾ ਸਹਿਣਯੋਗ ਹੈ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਖਤ ਕਾਰਵਾਈ ਕਰਨ ਲਈ ਬੇਨਤੀ ਵੀ ਕੀਤੀ। ਇਹ ਰੋਸ ਰੈਲੀ ਘਾਹ ਮੰਡੀ ਚੌਂਕ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ ਵਿੱਚ ਪੁੱਜੀ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਤੇ ਇਸ ਵਿੱਚ ਐਮਐਲਏ ਕਾਕਾ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨਾਂ ਨੇ ਨਿਰਦੋਸ਼ ਲੋਕਾਂ ’ਤੇ ਹੋਏ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ । Pahalgam Terrorist Attack