73 ਗੱਟਿਆਂ ਵਿੱਚ ਕੁੱਲ 16 ਕੁਇੰਟਲ 10 ਕਿਲੋਗ੍ਰਾਮ ਭੁੱਕੀ ਡੋਡੇ ਪੋਸਤ ਕੀਤੇ ਬਰਾਮਦ
Drug Smugglers Arrested: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਯੁੱਧ ਨਸ਼ਿਆ ਵਿਰੁੱਧ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਤਹਿਤ ਨਾ ਸਿਰਫ ਨਸ਼ਾ ਤਸਕਰਾ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 08 ਮਹੀਨਿਆਂ ਦੌਰਾਨ 292 ਮੁਕੱਦਮੇ ਦਰਜ ਕਰਕੇ 549 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਹਿਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਅਰੁਨ ਮੁੰਡਨ ਡੀ. ਐਸ. ਪੀ (ਇੰਨਵੈਸਟੀਗੇਸ਼ਨ) ਫੀਰਦੋਕਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਆਈ.ਏ ਫਰੀਦਕੋਟ ਅਤੇ ਸੀ.ਆਈ.ਏ ਜੈਤੋ ਦੀਆਂ ਟੀਮਾਂ ਵੱਲੋਂ ਪੋਸਤ ਨਾਲ ਭਰੇ ਕੈਂਟਰ ਸਮੇਤ 03 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਜਿਸ ਵਿੱਚ 73 ਗੱਟਿਆਂ ਵਿੱਚ ਕੁੱਲ 16 ਕੁਇੰਟਲ 10 ਕਿਲੋਗ੍ਰਾਮ ਪੋਸਤ ਸੀ।
ਇਹ ਵੀ ਪੜ੍ਹੋ: Amritsar News: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 108 ਥਾਵਾਂ ’ਤੇ ਫੂਕੇ ਅਮਰੀਕੀ ਉਪ ਰਾਸ਼ਟਰਪਤੀ ਤੇ ਪੀਐਮ …
ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਸਾਥੀ ਕਰਮਚਾਰੀਆਂ ਸਮੇਤ ਨਸ਼ਿਆ ਖਿਲਾਫ ਚਲਾਈ ਰਹੀ ਸਪੈਸ਼ਲ ਮੁਹਿੰਮ ਦੇ ਤਹਿਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਬਠਿੰਡਾ ਰੋਡ ਨੈਸ਼ਨਲ ਹਾਈਵੇ-54 ’ਤੇ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਦੀਆਂ ਦੋਵੇਂ ਟੀਮਾਂ ਬਠਿੰਡਾ ਰੋਡ ’ਤੇ ਬੰਦ ਪਏ ਢਾਬੇ ਕੋਲ ਪੁੱਜੀਆਂ ਤਾਂ ਇੱਕ ਕੈਂਟਰ ਨੈਸ਼ਨਲ ਹਾਈਵੇ ਦੇ ਖੱਬੇ ਹੱਥ ਖੜਾ ਦਿਖਾਈ ਦਿੱਤਾ ਜਿਸ ਵਿੱਚੋ ਇੱਕ ਨੌਜਵਾਨ ਕੈਂਟਰ ਦਾ ਡਾਲਾ ਬੰਦ ਕਰ ਰਿਹਾ ਸੀ ਜਿਸ ਨੇ ਪੁਲਿਸ ਪਾਰਟੀ ਦੀਆਂ ਗੱਡੀਆਂ ਨੇੜੇ ਆਉਂਦੀਆਂ ਦੇਖ ਕੇ ਕਡੰਕਟਰ ਸਾਈਡ ਤੋਂ ਕੈਂਟਰ ਵਿੱਚ ਵੜ ਗਿਆ ਅਤੇ ਕੈਂਟਰ ਦੇ ਡਰਾਈਵਰ ਨੇ ਇੱਕਦਮ ਕੈਂਟਰ ਨੂੰ ਸਟਾਰਟ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਥਾਣੇਦਾਰ ਗੁਰਲਾਲ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਸਰਕਾਰੀ ਗੱਡੀ ਨੂੰ ਕੈਂਟਰ ਦੇ ਅੱਗੇ ਲਗਵਾ ਕੇ ਅਤੇ ਸੀ.ਆਈ.ਏ ਸਟਾਫ ਫਰੀਦਕੋਟ ਦੀ ਸਰਕਾਰੀ ਗੱਡੀ ਕੈਂਟਰ ਦੇ ਪਿੱਛੇ ਲਗਵਾ ਕੇ ਗੱਡੀਆਂ ਵਿੱਚੋਂ ਉੱਤਰ ਕੇ ਫੁਰਤੀ ਨਾਲ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕੈਂਟਰ ਨੂੰ ਘੇਰ ਲਿਆ।
ਗ੍ਰਿਫਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਜੋ ਕੈਂਟਰ ਨੰਬਰੀ PB-03-BF-8592 ਮਾਰਕਾ ਅਸ਼ੋਕਾ ਲੇਲੈਂਡ ਰੰਗ ਚਿੱਟਾ ਵਿੱਚ ਤਿੰਨ ਮੋਨੇ ਨੌਜਵਾਨ ਬੈਠੇ ਮਿਲੇ। ਕੈਂਟਰ ਦੇ ਡਰਾਈਵਰ ਨੇ ਆਪਣਾ ਨਾਂਅ ਗੁਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੈਣਾ, ਜੈਤੋ, ਜਿਲਾ ਫਰੀਦਕੋਟ ਦੱਸਿਆ, ਕੈਂਟਰ ਦੀ ਕਡੰਕਟਰ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂਅ ਸਲਵਿੰਦਰ ਸਿੰਘ ਉਰਫ ਸੋਨਾ ਪੁੱਤਰ ਬਲੋਰ ਸਿਘ ਵਾਸੀ ਨਵੀਂ ਬਸਤੀ ਭੋਲੂਵਾਲਾ ਰੋਡ, ਜ਼ਿਲ੍ਹਾ ਫਰੀਦਕੋਟ ਦੱਸਿਆ ਅਤੇ ਦੋਵਾਂ ਨੌਜਵਾਨਾ ਦੇ ਵਿਚਕਾਰ ਕੈਂਟਰ ਦੀ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਅ ਸੁਖਪਾਲ ਸਿੰਘ ਉਰਫ ਮਨੀ ਪੁੱਤਰ ਰਣਬੀਰ ਸਿੰਘ ਵਾਸੀ ਗਲੀ ਨੰਬਰ 03 ਸੰਜੇ ਨਗਰ ਬਸਤੀ ਜ਼ਿਲ੍ਹਾ ਫਰੀਦਕੋਟ ਦੱਸਿਆ। ਜਿਹਨਾਂ ਦੇ ਕੈਂਟਰ ਨੂੰ ਚੈਕ ਕਰਨ ’ਤੇ ਜਿਸ ਵਿੱਚੋ 73 ਗੱਟੇ ਭੁੱਕੀ ਡੋਡੇ ਪੋਸਤ ਦੇ ਬ੍ਰਾਮਦ ਹੋਏ, ਜਿਹਨਾਂ ਦਾ ਕੁੱਲ ਵਜਨ 16 ਕੁਇੰਟਲ 10 ਕਿਲੋ ਹੋਇਆ।
ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 31 ਅ/ਧ 15(ਸੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕਰਕੇ ਤਿੰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੈਟਰ ਨੂੰ ਵੀ ਕਬਜ਼ਾ ਵਿੱਚ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਉਪਰੰਤ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾਵੇਗੀ। Drug Smugglers Arrested