Canals of Punjab: ਪੰਜਾਬ ਦੀਆਂ ਇਨ੍ਹਾਂ ਨਹਿਰਾਂ ’ਚ ਬੰਦੀ ਦਾ ਪ੍ਰੋਗਰਾਮ ਜਾਰੀ, ਕਿਸਾਨ ਦੇਣ ਧਿਆਨ

Canals of Punjab
Canals of Punjab: ਪੰਜਾਬ ਦੀਆਂ ਇਨ੍ਹਾਂ ਨਹਿਰਾਂ ’ਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ, ਕਿਸਾਨ ਦੇਣ ਧਿਆਨ

Canals of Punjab: ਫਾਜ਼ਿਲਕਾ (ਰਜਨੀਸ਼ ਰਵੀ)। ਕਾਰਜਕਾਰੀ ਇੰਜੀਨੀਅਰ ਅਬੋਹਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਅਬੋਹਰ ਨਹਿਰ ਮੰਡਲ ਅਧੀਨ ਆਉਂਦੀਆਂ ਸਾਰੀਆਂ ਨਹਿਰਾਂ (ਸਮੁੱਚਾ ਅਬੋਹਰ ਬ੍ਰਾਂਚ ਸਿਸਟਮ) ਜਿਵੇਂ ਕਿ ਅਰਨੀਵਾਲਾ ਰਜਵਾਹਾ ਸਿਸਟਮ, ਆਲਮ ਵਾਲਾ ਰਜਵਾਹਾ ਸਿਸਟਮ, ਕਰਮਗੜ੍ਹ ਰਜਵਾਹਾ ਸਿਸਟਮ, ਅਸਪਾਲ ਰਜਬਾਹਾ ਸਿਸਟਮ, ਪੰਜਾਵਾ ਰਜਵਾਹਾ ਸਿਸਟਮ, ਮਲੂਕਪੁਰਾ ਰਜਵਾਹਾ ਸਿਸਟਮ ਅਤੇ ਅਬੋਹਰ ਬਰਾਂਚ ਵਿੱਚੋਂ ਨਿਕਲਣ ਵਾਲੀਆਂ ਮਾਈਨਰਾਂ ਮਿਤੀ 16 ਮਈ 2025 ਤੋਂ 31 ਮਈ 2025 ਤੱਕ 16 ਦਿਨਾਂ ਲਈ ਅੰਦਰਲੀ ਸਫਾਈ ਦੇ ਕੰਮ ਕਰਵਾਉਣ ਲਈ ਬੰਦ ਰਹਿਣਗੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਿੰਚਾਈ ਜ਼ਰੂਰਤਾਂ ਨੂੰ ਇਸ ਅਨੁਸਾਰ ਵਿਉਂਤਬੰਦ ਕਰ ਲੈਣ।

Read Also : Fire Accident In Punjab: ਅੱਗ ਲੱਗਣ ਨਾਲ 13 ਝੁੱਗੀਆ ਸੜ ਕੇ ਸੁਆਹ, ਹੋਇਆ ਵੱਡਾ ਨੁਕਸਾਨ