Kashmir Terrorist Attack: ਪਹਿਲਗਾਮ ’ਚ ਅੱਤਵਾਦੀਆਂ ਵੱਲੋਂ ਸੈਲਾਨੀਆਂ ’ਤੇ ਗੋਲੀਬਾਰੀ, ਕਈ ਸੈਲਾਨੀ ਜ਼ਖਮੀ, ਜਾਣੋ ਮੌਕੇ ਦੇ ਹਾਲਾਤ…

Kashmir Terrorist Attack
Kashmir Terrorist Attack: ਪਹਿਲਗਾਮ ’ਚ ਅੱਤਵਾਦੀਆਂ ਵੱਲੋਂ ਸੈਲਾਨੀਆਂ ’ਤੇ ਗੋਲੀਬਾਰੀ, ਕਈ ਸੈਲਾਨੀ ਜ਼ਖਮੀ, ਜਾਣੋ ਮੌਕੇ ਦੇ ਹਾਲਾਤ...

Kashmir Terrorist Attack: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਬੈਸਰਨ ਇਲਾਕੇ ’ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਸੈਲਾਨੀਆਂ ਦੇ ਇੱਕ ਸਮੂਹ ’ਤੇ ਗੋਲੀਬਾਰੀ ਕੀਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਹਮਲੇ ’ਚ ਕੁਝ ਲੋਕਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਖਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਤੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਹੈ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਇਹ ਖਬਰ ਵੀ ਪੜ੍ਹੋ : UPSC Civil Services Final Result 2024: ਯੂਪੀਐੱਸਸੀ ਸਿਵਲ ਸਰਵਿਸ ਦਾ ਫਾਈਨਲ ਨਤੀਜਾ ਜਾਰੀ, ਇਸ ਤਰ੍ਹਾਂ ਕਰੋ ਚੈੱਕ