Temperature Punjab: ਫਿਰ ਵਧੀ ਗਰਮੀ, ਪੰਜਾਬ ਦਾ ਇਹ ਮਹਾਂਨਗਰ ਸਭ ਤੋਂ ਵੱਧ ਤਪਿਆ

Temperature Punjab
Temperature Punjab: ਫਿਰ ਵਧੀ ਗਰਮੀ, ਪੰਜਾਬ ਦਾ ਇਹ ਮਹਾਂਨਗਰ ਸਭ ਤੋਂ ਵੱਧ ਤਪਿਆ

Temperature Punjab: 42.5 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਹਾ ਬਠਿੰਡਾ ’ਚ

Temperature Punjab : ਬਠਿੰਡਾ (ਸੁਖਜੀਤ ਮਾਨ)। ਬੀਤੇ ਹਫਤੇ ਦੌਰਾਨ ਬੇਰੁੱਤੇ ਪਏ ਮੀਂਹ ਅਤੇ ਗੜਿਆਂ ਕਾਰਨ ਭਾਵੇਂ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋ ਗਈ ਸੀ ਪਰ ਪਾਰਾ ਹੇਠਾਂ ਆਇਆ ਸੀ। ਹੁਣ ਕੁਝ ਦਿਨਾਂ ਮਗਰੋਂ ਤਾਪਮਾਨ ’ਚ ਮੁੜ ਵਾਧਾ ਹੋਣ ਲੱਗਿਆ ਹੈ। ਬੀਤੇ 24 ਤੋਂ 48 ਘੰਟਿਆਂ ਦੀ ਮੌਸਮ ਵਿਭਾਗ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਸ ਮੁਤਾਬਿਕ 42.5 ਡਿਗਰੀ ਨਾਲ ਬਠਿੰਡਾ ਪੰਜਾਬ ’ਚੋਂ ਸਭ ਤੋਂ ਵੱਧ ਗਰਮ ਰਿਹਾ। ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ’ਚ ਗਰਮੀ ਦਾ ਕਹਿਰ ਹੋਰ ਵੀ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਤਾਪਮਾਨ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 38.2 ਡਿਗਰੀ, ਲੁਧਿਆਣਾ ਵਿੱਚ 37.6, ਪਟਿਆਲਾ ’ਚ 37.8, ਪਠਾਨਕੋਟ 37.4, ਗੁਰਦਾਸਪੁਰ 34 ਡਿਗਰੀ, ਫਤਹਿਗੜ੍ਹ ਸਾਹਿਬ 37.4, ਫਿਰੋਜ਼ਪੁਰ 39 ਡਿਗਰੀ, ਹੁਸ਼ਿਆਰਪੁਰ ਤੇ ਮੁਹਾਲੀ 36.2, ਰੋਪੜ 35.5, ਸ੍ਰੀ ਅਨੰਦਪੁਰ ਸਾਹਿਬ 35.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਤਾਪਮਾਨ ’ਚ ਵਾਧੇ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। Temperature Punjab

Read Also : Wheat Fire: ਕਣਕ ਨੂੰ ਅੱਗ ਬੁਝਾਉਣ ਦੇ ਹੋਣ ਸੁਚੱਜੇ ਪ੍ਰਬੰਧ

ਗਰਮੀ ਦੇ ਇਸ ਮੌਸਮ ਵਿੱਚ ਸ਼ਹਿਰ ਬਜ਼ਾਰਾਂ ’ਚੋਂ ਰੌਣਕ ਘਟ ਗਈ ਹੈ। ਗਰਮੀ ਕਾਰਨ ਸਬਜ਼ੀਆਂ ਦੀ ਕਾਸ਼ਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰਾਂ ਵਿੱਚ ਅਤੇ ਹੋਰ ਜਨਤਕ ਸਥਾਨਾਂ ’ਤੇ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਲਈ ਪੀਣ ਵਾਲੇ ਠੰਢੇ ਪਾਣੀ ਦਾ ਇੰਤਜਾਮ ਕਰਨਾ ਸ਼ੁਰੂ ਕਰ ਦਿੱਤਾ ਹੈ। Temperature Punjab

ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਮੀਟਿੰਗ ਸਹਾਰਾ ਦੇ ਸਰਪ੍ਰਸਤ ਜਨਕ ਰਾਜ ਅਗਰਵਾਲ, ਚੇਅਰਮੈਨ ਪੰਕਜ ਸਿੰਗਲਾ ਦੀ ਪ੍ਰਧਾਨਗੀ ਹੇਠ ਸਹਾਰਾ ਮੁੱਖ ਦਫਤਰ ਧੋਬੀ ਬਾਜ਼ਾਰ ਵਿਖੇ ਹੋਈ, ਜਿਸ ਵਿੱਚ ਗਰਮੀ ਦੇ ਮੌਸਮ ਨੂੰ ਦੇਖਦਿਆਂ ਫੈਸਲਾ ਕੀਤਾ ਗਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਦੇ ਉਡੀਕ ਘਰ ਅਤੇ ਸਥਾਨਕ ਬੱਸ ਸਟੈਂਡ ’ਤੇ ਠੰਢੇ ਪਾਣੀ ਦੀ ਟੈਂਕੀ ਵੀ ਲਾਈ ਜਾਵੇਗੀ।