ਜਾਂਬਾਂਜ਼ ਸੇਵਾਦਾਰਾਂ ਵੱਲੋਂ ਭਿਆਨਕ ਅੱਗ ਨੂੰ ਬੁਝਾਉਣ ’ਚ ਫਰੰਟ ਫੁੱਟ ਤੇ ਰਹਿ ਕੇ ਸੇਵਾ ਕੀਤੀ | Malout News
ਮਲੋਟ (ਮਨੋਜ)। Malout News : ਐਤਵਾਰ ਨੂੰ ਦੁਪਹਿਰ ਸਮੇਂ ਜਦੋਂ ਮਲੋਟ-ਬਠਿੰਡਾ ਰੋਡ ਤੇ ਬਣੇ 132ਕੇਵੀ ਗਰਿੱਡ ਵਿੱਚ ਅੱਗ ਲੱਗ ਗਈ ਤਾਂ ਇਸਦੀ ਸੂਚਨਾ ਜਿਵੇਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਮਲੋਟ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਭਾਰੀ ਗਿਣਤੀ ’ਚ ਪਹੁੰਚੇ ਸੇਵਾਦਾਰਾਂ ਨੇ ਫਾਇਰ ਬਿਗ੍ਰੇਡ ਸਟਾਫ਼ ਨਾਲ ਮਿਲ ਕੇ ਕਈ ਘੰਟਿਆਂ ਦੀ ਕਰੜ੍ਹੀ ਮੁਸ਼ਕੱਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਸ਼ਹਿਰ ਦੇ ਲੋਕ ਤੇ ਰਾਹਗੀਰਾਂ ਦਾ ਵੀ ਜਮਾਵੜਾ ਲੱਗ ਗਿਆ। ਜਾਣਕਾਰੀ ਅਨੁਸਾਰ ਮਲੋਟ ਦੇ 132ਕੇਵੀ ਗਰਿੱਡ ਤੇ ਦੁਪਹਿਰ ਸਮੇਂ ਅਚਾਨਕ ਬਿਜਲੀ ਘਰ ਅੰਦਰ ਪਏ ਪੁਰਾਣੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਗਈ।
ਇਹ ਖਬਰ ਵੀ ਪੜ੍ਹੌ : PBKS vs RCB: ਕੋਹਲੀ-ਪਡਿੱਕਲ ਦੇ ਜਬਰਦਸਤ ਅਰਧਸੈਂਕੜੇ, ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
ਵੇਖਦਿਆਂ ਹੀ ਵੇਖਦਿਆਂ ਇਹ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੰਦਰ ਪਏ ਨਵੇਂ ਪੁਰਾਣੇ ਟਰਾਂਸਫਾਰਮਰਾਂ ਦੇ ਬਲਾਸਟ ਹੋਣ ਲੱਗ ਪਏ। ਇਸ ਮਾਮਲੇ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਤੇ ਮਲੋਟ ਤੋਂ ਬਿਨਾਂ ਅਬੋਹਰ, ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਤੋਂ ਵੀ ਘਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਪਰ ਅੱਗ ਇੰਨੀ ਭਿਆਨਕ ਸੀ ਅਤੇ ਫੈਲਦੀ ਜਾ ਰਹੀ ਸੀ। ਜਿਸ ਨਾਲ ਲੱਖਾਂ ਕਰੋੜਾਂ ਦਾ ਨੁਕਸਾਨ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ।
ਉਧਰ ਅੱਗ ਬੁਝਾਉਣ ਵਿੱਚ ਮੱਦਦ ਕਰਨ ਲਈ ਪਹੁੰਚੇ ਮਲੋਟ, ਗਿੱਦੜਬਾਹਾ, ਲੰਬੀ ਅਤੇ ਕਬਰਵਾਲਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀ ਅੱਗ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਸਟਾਫ਼ ਨਾਲ ਕਈ ਘੰਟਿਆਂ ਤੱਕ ਜੁਟੇ ਰਹੇ ਅਤੇ ਸੇਵਾਦਾਰਾਂ ਨੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਿੱਥੇ ਅੱਗ ਤੇ ਕਾਬੂ ਪਾਉਣ ਵਿੱਚ ਮੱਦਦ ਕੀਤੀ ਉਥੇ ਦਫ਼ਤਰ ਵਿੱਚ ਪਿਆ ਸਾਰਾ ਰਿਕਾਰਡ, ਕੰਪਿਊਟਰ ਅਤੇ ਹੋਰ ਜਰੂਰੀ ਵਸਤੂਆਂ ਬਾਹਰ ਕੱਢਣ ਵਿੱਚ ਵੀ ਮੱਦਦ ਕੀਤੀ ਜਿਸ ਦੀ ਕਈ ਅਧਿਕਾਰੀਆਂ ਅਤੇ ਆਮ ਲੋਕਾਂ ਨੇ ਵੀ ਪ੍ਰਸੰਸਾ ਕੀਤੀ।
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਸਤੀਸ਼ ਹਾਂਡਾ ਇੰਸਾਂ, ਗਗਨਦੀਪ ਸਿੰਘ ਇੰਸਾਂ, ਰਜਿੰਦਰ ਬਾਂਸਲ ਇੰਸਾਂ, ਹਰਦੀਪ ਸੱਗੂ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਹਮੇਸ਼ਾਂ ਹੀ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਂਦੇ ਹਨ ਅਤੇ ਪੂਜਨੀਕ ਗੁਰੂ ਜੀ ਦੀ ਇਸੇ ਪ੍ਰੇਰਣਾ ਅਨੁਸਾਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੇ ਸੇਵਾਦਾਰ ਕਿਸੇ ਵੀ ਆਪਦਾ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜੁਟ ਜਾਂਦੇ ਹਨ।
ਅੱਜ ਵੀ ਲਗਭਗ 300 ਤੋਂ ਵੀ ਜਿਆਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੇ ਜਾਂਬਾਂਜ਼ ਸੇਵਾਦਾਰਾਂ ਵੱਲੋਂ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਫਰੰਟ ਫੁੱਟ ਤੇ ਰਹਿ ਕੇ ਸੇਵਾ ਕੀਤੀ ਹੈ ਜੋਕਿ ਸ਼ਲਾਘਾਯੋਗ ਹੈ। ਲਗਭਗ 7 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ ਤੇ 50 ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ ਸੈਂਕੜੇ ਸਮਾਜ ਸੇਵੀਆਂ ਤੇ ਆਮ ਲੋਕਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਸੀ।
