Punjab Government: ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਕਾਰ ਨੂੰ ਕਰਵਾਇਆ ਜਾਵੇਗਾ ਬੁਲੇਟ ਪਰੂੁਫ
Punjab Government: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸਭ ਤੋਂ ਮਹਿੰਗੀਆਂ ਲਗਜ਼ਰੀ ਗੱਡੀਆਂ ਵਿੱਚ ਸ਼ੁਮਾਰ ਮਰਸਡੀਜ਼ ਬੇਂਜ ਕਾਰ ਹੁਣ ਪੰਜਾਬ ਸਰਕਾਰ ਵੱਲੋਂ ਖਰੀਦੀ ਜਾ ਰਹੀ ਹੈ ਅਤੇ ਇੱਕ ਕਾਰ ਦੀ ਕੀਮਤ ਵੀ ਸਵਾ ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਸ ਮਰਸਡੀਜ਼ ਬੇਂਜ ਕਾਰ ਨੂੰ ਖਰੀਦਣ ਦੇ ਨਾਲ ਹੀ ਉਸ ਨੂੰ ਬੁਲੇਟ ਪਰੂਫ ਵੀ ਕਰਵਾਇਆ ਜਾ ਰਿਹਾ ਹੈ, ਜਿਸ ’ਤੇ 40 ਤੋਂ 50 ਲੱਖ ਰੁਪਏ ਖਰਚ ਤੱਕ ਆ ਸਕਦਾ ਹੈ। ਇਸ ਗੱਡੀ ਦੀ ਖ਼ਰੀਦ ਤੋਂ ਲੈ ਕੇ ਬੁਲੇਟ ਪਰੂੁਫ਼ ਕਰਵਾਉਣ ਦਾ ਸਾਰਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਦੇਖ ਰਹੇ ਏਡੀਜੀਪੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਹੀ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Jos Buttler: ਗੁਜਰਾਤ ਦੀ ਜਿੱਤ ਦੇ ਹੀਰੋ ਬਣੇ ਬਟਲਰ ਪਰ ਸੈਂਕੜੇ ਤੋਂ ਰਹਿ ਗਏ ਵਾਂਝੇ
ਜਾਣਕਾਰੀ ਅਨੁਸਾਰ ਪੰਜਾਬ ਦੇ ਵਿਧਾਇਕਾਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਤੱਕ ਲਈ ਗੱਡੀਆਂ ਦਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਹੀ ਆਪਣੇ ਪੱਧਰ ’ਤੇ ਕੀਤਾ ਜਾਂਦਾ ਹੈ। ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਦਾ ਇੰਤਜ਼ਾਮ ਟਰਾਂਸਪੋਰਟ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਅਤੇ ਮੁੱਖ ਮੰਤਰੀ ਤੋਂ ਲੈ ਕੇ ਰਾਜਪਾਲ ਲਈ ਲਗਜ਼ਰੀ ਗੱਡੀਆਂ ਦਾ ਇੰਤਜ਼ਾਮ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵੱਲੋਂ ਕੀਤਾ ਜਾਂਦਾ ਹੈ, ਕਿਉਂਕਿ ਮੁੱਖ ਮੰਤਰੀ ਅਤੇ ਰਾਜਪਾਲ ਦਾ ਪ੍ਰੋਟੋਕਾਲ ਕਾਫ਼ੀ ਜ਼ਿਆਦਾ ਵੱਖਰਾ ਹੋਣ ਦੇ ਨਾਲ ਹੀ ਉਨ੍ਹਾਂ ਦੇ ਕਾਫ਼ਲੇ ਵਿੱਚ ਬੁਲੇਟ ਪਰੂੁਫ਼ ਗੱਡੀਆਂ ਰਹਿੰਦੀਆਂ ਹਨ। Punjab Government
ਪਹਿਲੀ ਵਾਰ ਮਰਸਡੀਜ਼ ਲਗਜ਼ਰੀ ਗੱਡੀ ਦੀ ਖਰੀਦ ਕਰ ਰਹੀ ਐ ਪੰਜਾਬ ਸਰਕਾਰ
ਮੁੱਖ ਮੰਤਰੀ ਅਤੇ ਰਾਜਪਾਲ ਦੇ ਲਈ ਲੈਂਡ ਕਰੁੂਜ਼ਰ ਲਗਜ਼ਰੀ ਗੱਡੀਆਂ ਨੂੰ ਰੱਖੀਆਂ ਗਈਆਂ ਹਨ ਅਤੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਲਈ ਇਨੋਵਾ ਕ੍ਰਿਸਟਾ ਗੱਡੀਆਂ ਦੀ ਖਰੀਦ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਰਸਡੀਜ਼ ਬੇਂਜ ਕਾਰ ਨੂੰ ਖਰੀਦਿਆ ਜਾ ਰਿਹਾ ਹੈ। ਜਿਸ ਦੀ ਕੀਮਤ 1 ਕਰੋੜ 20 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਮਰਸਡੀਜ਼ ਬੇਂਜ ਕਾਰ ਨੂੰ ਖ਼ਰੀਦਣ ਤੋਂ ਲੈ ਕੇ ਬੁਲੇਟ ਪਰੂੁਫ਼ ਕਰਵਾਉਣ ਤੋਂ ਬਾਅਦ ਚਲਾਉਣ ਲਈ ਕਿਹੜੇ ਵੀਵੀਆਈਪੀ ਦੇ ਕਾਫ਼ਲੇ ਵਿੱਚ ਸ਼ਾਮਲ ਕੀਤਾ ਜਾਵੇਗਾ, ਇਸ ਨੂੰ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਟੀਮ ਵੱਲੋਂ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। Punjab Government