Yudh Nasheyan Virudh: ਹਨੇਰੀ ਦੇ ਮੌਸਮ ‘ਚ ਵੀ ਪੁਲਿਸ ਨੇ ਚੈਕਿੰਗ ਜਾਰੀ ਰੱਖੀ
- ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਨਹੀਂ ਬਖਸ਼ਿਆ ਜਾਵੇਗਾ : ਆਈਪੀਐੱਸ ਦਿਲਪ੍ਰੀਤ ਸਿੰਘ : Yudh Nasheyan Virudh
Yudh Nasheyan Virudh: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਪੁਲਿਸ ਵੱਲੋਂ ਬੀਤੇ ਕੱਲ ਸ਼ਾਮ ਨੂੰ ਸਟੇਡੀਅਮ ਰੋਡ ਵਿਖੇ ਬਸਤੀ ਅਤੇ ਹੋਰ ਥਾਵਾਂ ਤੇ ਵੱਡੇ ਪੱਧਰ ਤੇ ਪੁਲਿਸ ਬਲ ਦੇ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਆਈਪੀਐੱਸ ਅਫਸਰ ਦਿਲਪ੍ਰੀਤ ਸਿੰਘ, ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਪ੍ਰਤੀਕ ਜਿੰਦਲ, ਨਵੀ ਅਨਾਜ ਮੰਡੀ ਚੌਂਕੀ ਇੰਚਾਰਜ ਮਿੱਠੂ ਰਾਮ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਸੀ।
ਇਸ ਮੌਕੇ ਆਈਪੀਐੱਸ ਅਫਸਰ ਸਰਦਾਰ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਮਾਨਯੋਗ ਐੱਸਐੱਸਪੀ ਸਰਦਾਰ ਸਰਤਾਜ ਸਿੰਘ ਚਹਿਲ ਦੀ ਅਗਵਾਈ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਸ਼ਾ ਵਿਰੁੱਧ ਛੇੜੀ ਜੰਗ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵੱਡੇ ਪੱਧਰ ਤੇ ਪਿਛਲੇ ਸਮੇਂ ਦੌਰਾਨ ਪੁਲਿਸ ਵੱਲੋਂ ਨਸ਼ਾ ਫੜ ਕੇ ਮਾਮਲੇ ਦਰਜ ਕੀਤੇ ਗਏ ਹਨ। Yudh Nasheyan Virudh
Read Also : Bathinda News: ਸੁੱਖਾ ਸਿੰਘ ਵਾਲਾ ਪਿੰਡ ਦੇ ਖੇਤਾਂ ’ਚੋਂ ਲੱਗੀ ਅੱਗ ਘਰਾਂ ’ਚ ਪੁੱਜੀ
ਉਹਨਾਂ ਨੇ ਕਿਹਾ ਕਿ ਪੁਲਿਸ ਲਗਾਤਾਰ ਰੇਡਾ ਅਤੇ ਚੈਕਿੰਗ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਨਹੀਂ ਬਖਸ਼ਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਹਨੇਰੀ ਦੇ ਮੌਸਮ ‘ਚ ਵੀ ਪੁਲਿਸ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਾ ਵੇਚਣ ਵਾਲੇ ਨਸ਼ਾ ਨਾ ਵੇਚ ਸਕਣ ਅਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਸਕੇ।
ਇਸ ਮੌਕੇ ਡੀਐੱਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਜੇਕਰ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਦਿਖਾਈ ਦਿੰਦਾ ਹੈ ਤੁਰੰਤ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।